Wednesday, November 27, 2024
Google search engine
HomeDeshਰਣਬੀਰ ਕਪੂਰ- ਆਲੀਆ ਭੱਟ ਤੋਂ ਜ਼ਿਆਦਾ ਅਮੀਰ ਹੈ ਇਹ ਸਟਾਰ ਕਿਡ, 1000...

ਰਣਬੀਰ ਕਪੂਰ- ਆਲੀਆ ਭੱਟ ਤੋਂ ਜ਼ਿਆਦਾ ਅਮੀਰ ਹੈ ਇਹ ਸਟਾਰ ਕਿਡ, 1000 ਕਰੋੜ ਦੀ ਕੰਪਨੀ ਦਾ ਹੈ ਮਾਲਕ

ਫਿਲਮਾਂ ਤੋਂ ਇਲਾਵਾ ਰਿਤਿਕ ਇਸ ਕੰਪਨੀ ਤੋਂ ਕਾਫ਼ੀ ਕਮਾਈ ਕਰਦੇ ਹਨ।

 ਫਿਲਮੀ ਸਿਤਾਰਿਆਂ ਦੇ ਬੱਚਿਆਂ ਨੂੰ ਲੈ ਕੇ ਹਰ ਰੋਜ਼ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਦੇ ਭਾਈ- ਭਤੀਜਾਵਾਦ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਕਦੇ ਫਿਲਮਾਂ ‘ਚ ਐਕਟਿੰਗ ਨੂੰ ਲੈ ਕੇ ਟ੍ਰੋਲਿੰਗ ਹੁੰਦੀ ਹੈ। ਇਸ ਤੋਂ ਇਲਾਵਾਂ ਕਈ ਅਜਿਹੇ ਸਟਾਰ ਕਿਡਜ਼ ਵੀ ਹਨ, ਜੋ ਆਪਣੇ ਮਾਤਾ- ਪਿਤਾ ਦੀ ਤਰ੍ਹਾਂ ਐਕਟਿੰਗ ਦੀ ਦੁਨੀਆ ‘ਚ ਕਾਫ਼ੀ ਨਾਂ ਕਮਾ ਚੁੱਕੇ ਹਨ।
ਅੱਜ ਅਜਿਹੇ ਸੁਪਰਸਟਾਰ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਜੋ ਐਕਟਿੰਗ ਤੋਂ ਇਲਾਵਾ ਬਿਜ਼ਨੈੱਸ ਦੀ ਦੁਨੀਆ ‘ਚ ਵੀ ਸਫ਼ਲ ਹੋਏ ਹਨ। ਧਿਆਨ ਦੇਣ ਵਾਲੀ ਗੱਲ ਹੈ ਕਿ ਨਾ ਤਾਂ ਰਣਬੀਰ ਕਪੂਰ (Ranbir Kapoor) ਹੈ, ਨਾ ਹੀ ਜੂਨੀਅਨ ਐਨਟੀਆਰ ਹੈ ਤੇ ਨਾ ਹੀ ਅਦਾਕਾਰਾ ਆਲੀਆ ਭੱਟ (Alia Bhatt)। ਆਓ ਜਾਣਦੇ ਹਾਂ ਉਹ ਕੌਣ ਹੈ।
ਇਹ ਅਮੀਰ ਸਟਾਰ ਕਿਡ ਕੌਣ ਹੈ
ਸਭ ਤੋਂ ਅਮੀਰ ਸਟਾਰ ਕਿਡਜ਼ ਬਾਰੇ ਜਦੋਂ ਵੀ ਜ਼ਿਕਰ ਕੀਤਾ ਜਾਵੇ ਤਾਂ ਤੁਹਾਡੇ ਦਿਮਾਗ ‘ਚ ਨਵੇਂ ਆਉਣ ਵਾਲੇ ਨਾਂ ਆਉਣ ਲੱਗਦੇ ਹਨ। ਥੋੜ੍ਹਾ ਜ਼ੋਰ ਦੇਣ ‘ਤੇ ਤੁਸੀਂ ਸੈਫ ਅਲੀ ਖਾਨ ਤੇ ਸਲਮਾਨ ਖਾਨ ਬਾਰੇ ਸੋਚਣ ਲੱਗ ਜਾਂਦੇ ਹੋ। ਪਰ ਇਨ੍ਹਾਂ ਚੋਂ ਉਹ ਕੋਈ ਵੀ ਨਹੀਂ ਹੈ, ਜਿਸ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ। ਹਿੰਟ ਦਿੰਦੇ ਹੋਏ ਦੱਸ ਦਈਏ ਕਿ 2000 ਦਹਾਕੇ ਦੀ ਸ਼ੁਰੂਆਤ ‘ਚ ਇਸ ਅਦਾਕਾਰ ਨੇ ਫਿਲਮੀ ਦੁਨੀਆ ‘ਚ ਕਦਮ ਰੱਖਿਆ ਸੀ ਤੇ ਇਕ ਮਸ਼ਹੂਰ ਐਕਟਰ-ਡਾਇਰੈਕਟਰ ਦਾ ਬੇਟਾ ਹੈ। ਉਨ੍ਹਾਂ ਦੀ ਪਹਿਲੀ ਫਿਲਮ ਸੁਪਰਹਿੱਟ ਸਾਬਤ ਹੋਈ ਸੀ। ਹੁਣ ਆਪਣੇ ਦਿਮਾਗ ਨੂੰ ਥੋੜ੍ਹਾ ਹੋਰ ਦੜਾਓ ਤੇ ਅੰਦਾਜ਼ਾ ਲਗਾਓ ਕਿ ਇਹ ਕੌਣ ਹੈ।
ਹੁਣ ਤੁਹਾਡਾ ਸਸਪੈਂਸ ਖ਼ਤਮ ਕਰਦੇ ਹੋਏ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਸੁਪਰਸਟਾਰ ਰਿਤਿਕ ਰੋਸ਼ਨ (Hrithik Roshan) ਹੈ। ਰੀਤਿਕ ਦੀ ਆਪਣੀ HRX ਕੰਪਨੀ ਹੈ, ਜੋ ਬਿਜ਼ਨੈੱਸ ਦੀ ਦੁਨੀਆ ‘ਚ ਮਸ਼ਹੂਰ ਹੈ। ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਦੇ ਆਧਾਰ ‘ਤੇ ਉਸ ਦੀ ਕੰਪਨੀ ਦੀ ਕੀਮਤ 1000 ਕਰੋੜ ਹੈ।
ਫਿਲਮਾਂ ਤੋਂ ਇਲਾਵਾ ਰਿਤਿਕ ਇਸ ਕੰਪਨੀ ਤੋਂ ਕਾਫ਼ੀ ਕਮਾਈ ਕਰਦੇ ਹਨ। ਰਿਪੋਰਟਾਂ ਇਹ ਵੀ ਦਾਅਵਾ ਕਰ ਰਹੀਆਂ ਹਨ ਕਿ ਇਸਦੀ ਮੌਜੂਦਾ ਨੈੱਟਵਰਥ 3100 ਕਰੋੜ (ਮਿਲੀਅਨ ਡਾਲਰ) (Hrithik Roshan Net Worth) ਹੋ ਹਈ ਹੈ, ਜੋ ਕਿ ਆਪਣੇ ਆਪ ‘ਚ ਇਕ ਵੱਡਾ ਅੰਕੜਾ ਹੈ।
ਇਸ ਫਿਲਮ ‘ਚ ਦਿਸਣਗੇ ਰਿਤਿਕ
ਰਿਤਿਕ ਰੋਸ਼ਨ ਦੀਆਂ ਪਿਛਲੀਆਂ ਦੋ ਫਿਲਮਾਂ ਵਿਕਰਮ ਵੇਧਾ ਤੇ ਫਾਈਟਰ ਬਾਕਸ ਆਫਿਸ ‘ਤੇ ਕੁਝ ਪ੍ਰਭਾਵ ਨਹੀਂ ਛੱਡ ਸਕੀਆਂ ਹਨ। ਅਜਿਹੇ ‘ਚ ਆਉਣ ਵਾਲੀ ਫਿਲਮ ਵਾਰ 2 (War 2) ਨਾਲ ਦਰਸ਼ਕਾਂ ਦੀਆ ਉਮੀਦਾਂ ਕਾਫ਼ੀ ਵਧ ਗਈਆਂ ਹਨ। ਇਸ ਫਿਲਮ ‘ਚ ਰੀਤਿਕ ਨਾਲ ਅਦਾਕਾਰਾ ਕਿਆਰਾ ਅਡਵਾਨੀ ਤੇ ਜੂਨੀਅਰ ਐਨਟੀਆਰ ਅਹਿਮ ਭੂਮਿਕਾਵਾਂ ‘ਚ ਦਿਸਣਗੇ। ਇਹ ਫਿਲਮ ਅਗਲੇ ਸਾਲ ਦੇ ਅੰਤ ‘ਚ ਵੱਡੇ ਪਰਦੇ ‘ਤੇ ਰਿਲੀਜ਼ ਕੀਤੀ ਜਾ ਸਕਦੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments