Salman Khan ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇਕ ਹੋਰ ਵੱਡੀ ਧਮਕੀ ਮਿਲੀ ਹੈ।
ਸਲਮਾਨ ਖਾਨ (Salman Khan) ਨੂੰ ਲੰਬੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਉਸ ਨੂੰ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਵੱਲੋਂ ਵੱਖ-ਵੱਖ ਸਮੇਂ ‘ਤੇ ਕਈ ਵਾਰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਜਦੋਂ ਸਲੀਮ ਖਾਨ (Salim Khan) ਸਵੇਰ ਦੀ ਸੈਰ ਲਈ ਨਿਕਲੇ ਤਾਂ ਉਨ੍ਹਾਂ ਨੂੰ ਧਮਕੀ ਭਰਿਆ ਪੱਤਰ ਮਿਲਿਆ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਮੁੰਬਈ ਪੁਲਿਸ ਨੂੰ ਕੀਤੀ ਸੀ।
ਇਸ ਤੋਂ ਬਾਅਦ 14 ਅਪ੍ਰੈਲ ਨੂੰ ਬਾਈਕ ਸਵਾਰ ਦੋ ਲੋਕਾਂ ਨੇ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਲਮਾਨ ਖਾਨ ਦੇ ਘਰ ‘ਤੇ ਸੁਰੱਖਿਆ ਸਖਤ ਕਰ ਦਿੱਤੀ ਸੀ।
ਹਾਲ ਹੀ ‘ਚ ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਲਗਾਤਾਰ ਧਮਕੀਆਂ ਤੋਂ ਪਰੇਸ਼ਾਨ ਪਿਤਾ ਸਲੀਮ ਖਾਨ ਨੇ ਹੁਣ ਆਪਣੀ ਚੁੱਪ ਤੋੜੀ ਹੈ ਅਤੇ ਕੁਝ ਸਵਾਲ ਖੜ੍ਹੇ ਕਰ ਦਿੱਤੇ ਹਨ।
ਤੁਸੀਂ ਕਿੰਨੇ ਜਾਨਵਰਾਂ ਦੀ ਜਾਨ ਬਚਾਈ – ਸਲੀਮ ਖਾਨ
ਨਿਊਜ਼ ਚੈਨਲ ਏਬੀਪੀ ਨੂੰ ਦਿੱਤੇ ਤਾਜ਼ਾ ਇੰਟਰਵਿਊ ‘ਚ ਸਲੀਮ ਖਾਨ ਨੇ ਆਖਿਰਕਾਰ ਆਪਣੇ ਬੇਟੇ ਸਲਮਾਨ ਖਾਨ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਏ ਸਵਾਲ ਪੁੱਛੇ।
.jpg)
.jpg)





