Tuesday, October 20, 2026
Google search engine
HomeDeshਸਾਵਧਾਨ ! ਪੰਜਾਬ 'ਚ ਦੀਵਾਲੀ, ਗੁਰਪੁਰਬ ਸਮੇਤ ਹੋਰ ਤਿਉਹਾਰਾਂ 'ਤੇ ਚੱਲਣਗੇ ਸਿਰਫ਼...

ਸਾਵਧਾਨ ! ਪੰਜਾਬ ‘ਚ ਦੀਵਾਲੀ, ਗੁਰਪੁਰਬ ਸਮੇਤ ਹੋਰ ਤਿਉਹਾਰਾਂ ‘ਤੇ ਚੱਲਣਗੇ ਸਿਰਫ਼ ਗ੍ਰੀਨ ਪਟਾਕੇ, ਪੜ੍ਹੋ ਸਰਕਾਰ ਵੱਲੋਂ ਜਾਰੀ ਹਦਾਇਤਾਂ ਤੇ ਸਮਾਂ-ਸਾਰਣੀ

Festivals ਦੌਰਾਨ Green Crackers ਦੀ ਵਰਤੋਂ ਵੀ ਸੀਮਤ ਵੀ ਸੀਮਤ ਸਮੇਂ ਲਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ

ਪੰਜਾਬ ਸਰਕਾਰ (Punjab Govt) ਨੇ ਇਸ ਸਾਲ ਦੀਵਾਲੀ (Diwali 2024), ਗੁਰਪੁਰਬ (Gurpurab 2024), ਕ੍ਰਿਸਮਿਸ (Christmas) ਤੇ ਨਵੇਂ ਸਾਲ ਦੀ ਪੂਰਵਲੀ ਸ਼ਾਮ (New Year’s Eve) ਦੇ ਤਿਉਹਾਰਾਂ ਲਈ ਵਿਸ਼ੇਸ਼ ਘੰਟਿਆਂ ਦੌਰਾਨ ਗ੍ਰੀਨ ਪਟਾਕਿਆਂ (Green Crackers) ਦੀ ਵਿਕਰੀ ਤੇ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਇਹ ਫੈਸਲਾ ਸਿਹਤ ਪੱਖੋਂ ਕਮਜ਼ੋਰ ਤੇ ਬਜ਼ੁਰਗਾਂ ਦੀ ਸਾਹ ਦੀ ਸਿਹਤ ‘ਤੇ ਪਟਾਕਿਆਂ ਦੇ ਸੰਭਾਵੀ ਮਾੜੇ ਪ੍ਰਭਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਨ੍ਹਾਂ ਤਿਉਹਾਰਾਂ ਦੌਰਾਨ ਗ੍ਰੀਨ ਪਟਾਕਿਆਂ ਦੀ ਵਰਤੋਂ ਵੀ ਸੀਮਤ ਵੀ ਸੀਮਤ ਸਮੇਂ ਲਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਿਵੇਂ ਕਿ ਦੀਵਾਲੀ ‘ਤੇ ਰਾਤ 8 ਵਜੇ ਤੋਂ 10 ਵਜੇ ਤਕ, ਗੁਰਪੁਰਬ ‘ਤੇ ਸਵੇਰੇ 4 ਵਜੇ ਤੋਂ 5 ਵਜੇ ਤਕ ਤੇ ਸ਼ਾਮ 5 ਵਜੇ ਤੋਂ 10 ਵਜੇ ਤਕ, ਕ੍ਰਿਸਮਸ ਤੇ ਰਾਤ 11.55 ਤੋਂ 12.30 ਵਜੇ ਤਕ ਤੇ ਨਵੇਂ ਸਾਲ ਦੀ ਪੂਰਵਲੀ ਸ਼ਾਮ ਰਾਤ 11.55 ਤੋਂ 12.30 ਵਜੇ ਤਕ।

ਰਾਜ ਸਰਕਾਰ ਨੇ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 5 ਅਧੀਨ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਪੰਜਾਬ ‘ਚ ਪਟਾਕਿਆਂ ਦੀ ਵਿਕਰੀ ਤੇ ਵਰਤੋਂ ‘ਤੇ ਪਾਬੰਦੀ ਲਗਾਈ ਹੈ।

ਸੰਯੁਕਤ ਪਟਾਕਿਆਂ (ਚੇਨ ਪਟਾਕੇ ਜਾਂ ਲੜੀ) ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਤੇ ਵਰਤੋਂ ‘ਤੇ ਪਾਬੰਦੀ ਹੈ। ਹਾਲਾਂਕਿ, ਅਜਿਹੇ ਹਰੇ ਪਟਾਕੇ ਜਿਨ੍ਹਾਂ ਵਿਚ ਬੇਰੀਅਮ ਨਮਕ ਜਾਂ ਐਂਟੀਮੋਨੀ, ਲਿਥੀਅਮ, ਪਾਰਾ, ਆਰਸੈਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਦੇ ਮਿਸ਼ਰਣ ਨਹੀਂ ਹੁੰਦੇ, ਨੂੰ ਸੂਬੇ ‘ਚ ਵਿਕਰੀ ਅਤੇ ਵਰਤੋਂ ਲਈ ਇਜਾਜ਼ਤ ਦਿੱਤੀ ਜਾਵੇਗੀ। ਪਟਾਕੇ ਵੇਚਣ ਦੀ ਇਜਾਜ਼ਤ ਸਿਰਫ਼ ਲਾਇਸੈਂਸ ਧਾਰਕਾਂ ਨੂੰ ਹੀ ਹੋਵੇਗੀ।
ਪਟਾਕਿਆਂ ਦੀ ਆਨਲਾਈਨ ਵਿਕਰੀ ‘ਤੇ ਪਾਬੰਦੀ

ਫਲਿੱਪਕਾਰਟ ਤੇ ਐਮਾਜ਼ੋਨ ਸਮੇਤ ਈ-ਕਾਮਰਸ ਵੈੱਬਸਾਈਟਾਂ ‘ਤੇ ਪੰਜਾਬ ਦੇ ਅੰਦਰ ਆਨਲਾਈਨ ਆਰਡਰ ਸਵੀਕਾਰ ਕਰਨ ਅਤੇ ਆਨਲਾਈਨ ਵਿਕਰੀ ਕਰਨ ‘ਤੇ ਪਾਬੰਦੀ ਰਹੇਗੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਦੇ ਚੋਣਵੇਂ ਸ਼ਹਿਰਾਂ ‘ਚ ਨਿਗਰਾਨੀ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments