Saturday, May 2, 2026
Google search engine
HomeDeshਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਹਵਾਈ ਸੇਵਾ ਪ੍ਰਭਾਵਿਤ

ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਹਵਾਈ ਸੇਵਾ ਪ੍ਰਭਾਵਿਤ

ਚੇਨਈ ‘ਚ ਚੱਕਰਵਾਤੀ ਤੂਫਾਨ ਮਿਚੌਂਗ ਦੇ ਕਾਰਨ ਆਈ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਨਾ ਸਿਰਫ਼ ਰੇਲ ਸੇਵਾ ਪ੍ਰਭਾਵਿਤ ਹੋਈ ਹੈ, ਸਗੋਂ ਹਵਾਈ ਸੇਵਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਚੇਨਈ ਤੋਂ ਦੇਸ਼ ਦੇ ਹੋਰ ਸ਼ਹਿਰਾਂ ਨੂੰ ਜਾਣ ਵਾਲੇ ਰੂਟਾਂ ‘ਤੇ ਕਿਰਾਏ ‘ਚ ਭਾਰੀ ਵਾਧਾ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵਾਧਾ 171 ਫ਼ੀਸਦੀ ਤੱਕ ਦੇਖਣ ਨੂੰ ਮਿਲ ਰਿਹਾ ਹੈ। ਚੇਨਈ ਤੋਂ ਦੂਜੇ ਸ਼ਹਿਰ ਦੀ ਹਵਾਈ ਯਾਤਰਾ ਕਿੰਨੀ ਮਹਿੰਗੀ ਹੋ ਗਈ ਹੈ, ਦੇ ਬਾਰੇ ਆਓ ਤੁਹਾਨੂੰ ਜਾਣਕਾਰੀ ਦਿੰਦੇ ਹਾਂ….

ਜਾਣੋ ਕਿੰਨਾ ਵਧਿਆ ਹਵਾਈ ਕਿਰਾਇਆ

ਇੱਕ ਰਿਪੋਰਟ ਵਿੱਚ ixigo ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ, ਜਿਸ ਅਨੁਸਾਰ 5 ਦਸੰਬਰ ਨੂੰ ਚੇਨਈ ਤੋਂ ਮੁੰਬਈ, ਨਵੀਂ ਦਿੱਲੀ, ਹੈਦਰਾਬਾਦ, ਬੈਂਗਲੁਰੂ ਅਤੇ ਕੋਲਕਾਤਾ ਵਰਗੇ ਸ਼ਹਿਰਾਂ ਲਈ ਇੱਕ ਤਰਫਾ ਹਵਾਈ ਕਿਰਾਇਆ ਤਿੰਨ ਤੋਂ ਸੱਤ ਦਿਨ ਪਹਿਲਾਂ ਦੀਆਂ ਕੀਮਤਾਂ ਦੇ ਮੁਕਾਬਲੇ 52 ਫ਼ੀਸਦੀ ਤੋਂ 171 ਫ਼ੀਸਦੀ ਦੇ ਵਿੱਚਕਾਰ ਵੱਧ ਗਿਆ ਹੈ। ਚੇਨਈ ਹਵਾਈ ਅੱਡੇ ਤੋਂ ਸਭ ਤੋਂ ਵਿਅਸਤ ਉਡਾਣ ਮਾਰਗ, ਚੇਨਈ-ਮੁੰਬਈ ਰੂਟ ਤੋਂ ਉਪਰੋਕਤ ਮਿਆਦ ਵਿੱਚ ਹਵਾਈ ਕਿਰਾਇਆ 68.6 ਫ਼ੀਸਦੀ ਵਧ ਕੇ 3,728 ਰੁਪਏ ਤੋਂ 6,286 ਰੁਪਏ ਹੋ ਗਿਆ ਹੈ। ਇਸੇ ਸਮੇਂ ਦੌਰਾਨ ਚੇਨਈ-ਦਿੱਲੀ ਰੂਟ ‘ਤੇ ਹਵਾਈ ਕਿਰਾਇਆ 52.3 ਫ਼ੀਸਦੀ ਵਧ ਕੇ 10,724 ਰੁਪਏ ਤੋਂ 16,334 ਰੁਪਏ ਹੋ ਗਿਆ। ਚੇਨਈ-ਹੈਦਰਾਬਾਦ ਮਾਰਗ ‘ਤੇ ਹਵਾਈ ਕਿਰਾਏ ‘ਚ 171.5 ਫ਼ੀਸਦੀ ਦਾ ਸਭ ਤੋਂ ਵੱਧ ਵਾਧਾ ਹੋਇਆ ਹੈ। ਇਸ ਰੂਟ ਦਾ ਹਵਾਈ ਕਿਰਾਇਆ 5,925 ਰੁਪਏ ਤੋਂ ਵਧ ਕੇ 16,089 ਰੁਪਏ ਹੋ ਗਿਆ ਹੈ।

ਉਡਾਣਾਂ ਨੂੰ ਕੀਤਾ ਗਿਆ ਰੱਦ

ਚੇਨਈ ਹਵਾਈ ਅੱਡੇ ਨੇ ਚੱਕਰਵਾਤ ਨੂੰ ਦੇਖੇਦੇ ਹੋਏ ਖ਼ਰਾਬ ਮੌਸਮ ਦੇ ਕਾਰਨ 5 ਦਸੰਬਰ ਨੂੰ ਸਵੇਰੇ 9 ਵਜੇ ਤੱਕ ਪਹੁੰਚਣ ਅਤੇ ਰਵਾਨਗੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ, ਸੋਮਵਾਰ ਰਾਤ 11 ਵਜੇ ਤੱਕ ਉਡਾਣ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸ਼ਹਿਰ ਵਿੱਚ ਖ਼ਰਾਬ ਮੌਸਮ ਕਾਰਨ ਇਸ ਦੀ ਤਾਰੀਖ਼ ਹੁਣ 5 ਦਸੰਬਰ ਤੱਕ ਵਧਾ ਦਿੱਤੀ ਸੀ।

ਇਸ ਦੌਰਾਨ, ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸੋਮਵਾਰ ਨੂੰ ਚੇਨਈ ਜਾਣ ਵਾਲੀਆਂ 30 ਤੋਂ ਵੱਧ ਉਡਾਣਾਂ ਨੂੰ ਬੈਂਗਲੁਰੂ, ਤ੍ਰਿਚੀ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ। ਅੰਕੜਿਆਂ ਮੁਤਾਬਕ ਚੇਨਈ ਹਵਾਈ ਅੱਡੇ ‘ਤੇ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ‘ਚ ਲਗਾਤਾਰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਲਗਭਗ 90 ਆਗਮਨ ਅਤੇ ਰਵਾਨਗੀ ਰੱਦ ਕਰ ਦਿੱਤੀ ਗਈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments