Monday, October 19, 2026
Google search engine
HomeDeshਮੰਗ ਨਾ ਮੰਨੀ ਤਾਂ ਅਣਮਿਥੇ ਸਮੇਂ ਲਈ ਬੈਠਾਂਗੇ ਧਰਨੇ ’ਤੇ

ਮੰਗ ਨਾ ਮੰਨੀ ਤਾਂ ਅਣਮਿਥੇ ਸਮੇਂ ਲਈ ਬੈਠਾਂਗੇ ਧਰਨੇ ’ਤੇ

ਪੰਜ ਪੰਚਾਇਤਾਂ ਦੀ ਅਗਵਾਈ ਹੇਠ ਪੁਲਿਸ ਚੌਂਕੀ ਦਾ ਤਾਲਾ ਖੁਲ੍ਹਾਉਣ ਲਈ ਧਰਨਾ ਪ੍ਰਦਰਸ਼ਨ,

ਥਾਣਾ ਸਲੇਮ ਟਾਬਰੀ ਦੇ ਅਧੀਨ ਬਣੀ ਨਵੀਂ ਚੌਂਕੀ ਵਿਵਾਦਾਂ ਵਿੱਚ ਘਿਰੀ ਹੋਈ ਹੈ ਕਿ ਜਿਸ ਦਿਨ ਤੋਂ ਚੌਂਕੀ ਦੀ ਸ਼ੁਰੂਆਤ ਹੋਈ ਹੈ ਉਸੇ ਦਿਨ ਤੋਂ ਕੁਝ ਲੋਕਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕੀਤਾ ਜਦਕਿ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਮੋਹਤਵਾਰ ਲੋਕਾਂ ਦਾ ਕਹਿਣਾ ਹੈ ਕਿ ਚੌਂਕੀ ਬਣਨ ਦੇ ਨਾਲ ਇਲਾਕੇ ਵਿੱਚ ਕਾਫੀ ਵਾਰਦਾਤਾਂ ਨੂੰ ਨੱਥ ਪਾਈ ਗਈ ਹੈ ਅਤੇ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਨੂੰ ਵੀ ਫੜ ਕੇ ਸਲਾਖਾਂ ਪਿੱਛੇ ਭੇਜਿਆ ਗਿਆ ਹੈ।ਵਿਰੋਧ ਕਰਨ ਵਾਲੇ ਕੁਝ ਲੋਕਾਂ ਨੇ ਚੌਂਕੀ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਚੌਂਕੀ ਦੇ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਥਾਣੇ ਵਿੱਚ ਬੁਲਾ ਲਿਆ ਗਿਆ ਤੇ ਚੌਂਕੀ ਨੂੰ ਤਾਲ੍ਹਾ ਲਗਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਲਾਕੇ ਵਿੱਚ ਰੋਸ਼ ਦੀ ਲਹਿਰ ਹੈ ਅਤੇ ਅੱਜ ਪੰਜ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰਨਾਂ ਲੋਕਾਂ ਦੀ ਅਗਵਾਈ ਹੇਠ ਚੌਂਕੀ ਦਾ ਤਾਲ੍ਹਾ ਖੁਲ੍ਹਾਉਣ ਤੇ ਮੁਲਾਜ਼ਮਾਂ ਨੂੰ ਵਾਪਸ ਬੁਲਾਉਣ ਲਈ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੌਂਕੀ ਦਾ ਤਾਲ੍ਹਾ ਲੱਗਣ ਤੋਂ ਬਾਅਦ ਨਾਲ ਲੱਗਦੇ ਇਲਾਕਿਆਂ ਵਿੱਚ ਫਿਰ ਤੋਂ ਵਾਰਦਾਤਾਂ ਵਧਣ ਲੱਗ ਗਈਆਂ ਹਨ ਜਿਸ ਨੂੰ ਨੱਥ ਪਾਉਣ ਲਈ ਚੌਂਕੀ ਦਾ ਤਾਲ੍ਹਾ ਖੋਲਿਆ ਜਾਵੇ ਅਤੇ ਚੌਂਕੀ ਮੁਲਾਜ਼ਮਾਂ ਨੂੰ ਵਾਪਸ ਇੱਥੇ ਚੌਂਕੀ ਵਿੱਚ ਭੇਜਿਆ ਜਾਵੇ ਤਾਂ ਜੋ ਇਲਾਕੇ ਨੂੰ ਵੱਧ ਰਹੇ ਵਾਰਦਾਤਾਂ ਨੂੰ ਠੱਲ ਪੈ ਸਕੇ। ਇਸ ਮੌਕੇ ਐਲਡੀਗੋ ਦੇ ਪ੍ਰਧਾਨ ਨਵਲ ਥਾਪਰ, ਬਲਾਕ ਪ੍ਰਧਾਨ ਗੁਰਦੇਵ ਸਿੰਘ ਢਿੱਲੋ, ਅਮਰਦਾਸ ਤਲਵੰਡੀ ਵਾਈਸ ਪ੍ਰਧਾਨ ਐੱਸਸੀ ਵਿੰਗ ਜਿਲ੍ਹਾਂ ਪ੍ਰਧਾਨ ਅਤੇ ਹੋਰ ਲੋਕ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments