Thursday, November 28, 2024
Google search engine
HomeDeshਵਿਸ਼ਾਖਾਪਟਨਮ 'ਚ ਪੁਰਾਣੇ ਦੋਸਤ ਬਣਨਗੇ ਦੁਸ਼ਮਣ! ਮੁਫ਼ਤ 'ਚ ਇਸ ਤਰ੍ਹਾਂ ਦੇਖੋ ਦਿੱਲੀ...

ਵਿਸ਼ਾਖਾਪਟਨਮ ‘ਚ ਪੁਰਾਣੇ ਦੋਸਤ ਬਣਨਗੇ ਦੁਸ਼ਮਣ! ਮੁਫ਼ਤ ‘ਚ ਇਸ ਤਰ੍ਹਾਂ ਦੇਖੋ ਦਿੱਲੀ ਤੇ KKR ਵਿਚਾਲੇ ਸਖ਼ਤ ਮੁਕਾਬਲੇ

ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਦੇ 16ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ (ਡੀਸੀ) ਦਾ ਸਾਹਮਣਾ ਕੇਕੇਆਰ ਨਾਲ ਹੋਵੇਗਾ। ਮੌਜੂਦਾ ਸੈਸ਼ਨ ‘ਚ ਕੋਲਕਾਤਾ ਨਾਈਟ ਰਾਈਡਰਜ਼ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਕੇਕੇਆਰ ਨੇ ਪਿਛਲੇ ਮੈਚ ਵਿਚ ਆਰਸੀਬੀ ਨੂੰ ਹਰਾਇਆ ਸੀ, ਜਦੋਂਕਿ ਦਿੱਲੀ ਕੈਪੀਟਲਜ਼ ਸੀਐਸਕੇ ਨੂੰ ਹਰਾ ਕੇ ਵਿਸ਼ਾਖਾਪਟਨਮ ਪਹੁੰਚ ਗਈ ਸੀ।

 ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਦੇ 16ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ (ਡੀਸੀ) ਦਾ ਸਾਹਮਣਾ ਕੇਕੇਆਰ ਨਾਲ ਹੋਵੇਗਾ। ਮੌਜੂਦਾ ਸੈਸ਼ਨ ‘ਚ ਕੋਲਕਾਤਾ ਨਾਈਟ ਰਾਈਡਰਜ਼ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਕੇਕੇਆਰ ਨੇ ਪਿਛਲੇ ਮੈਚ ਵਿਚ ਆਰਸੀਬੀ ਨੂੰ ਹਰਾਇਆ ਸੀ, ਜਦੋਂਕਿ ਦਿੱਲੀ ਕੈਪੀਟਲਜ਼ ਸੀਐਸਕੇ ਨੂੰ ਹਰਾ ਕੇ ਵਿਸ਼ਾਖਾਪਟਨਮ ਪਹੁੰਚ ਗਈ ਸੀ।ਦਿੱਲੀ ਕੈਪੀਟਲਜ਼ ਵਿਸ਼ਾਖਾਪਟਨਮ ਦੇ ਵਾਈ ਐਸ ਰਾਜਸ਼ੇਖਰ ਰੈੱਡੀ ਸਟੇਡੀਅਮ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ। ਇਸ ਮੈਚ ‘ਚ ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਦੀ ਟੀਮ ਵਿਚਾਲੇ ਸਖਤ ਮੁਕਾਬਲਾ ਹੋਵੇਗਾ। ਅਜਿਹੇ ‘ਚ ਕੀ ਤੁਸੀਂ ਜਾਣਦੇ ਹੋ ਕਿ ਦਿੱਲੀ ਕੈਪੀਟਲਜ਼ ਬਨਾਮ ਕੇਕੇਆਰ ਦਾ ਇਹ ਮੈਚ ਕਦੋਂ, ਕਿੱਥੇ ਅਤੇ ਕਿਸ ਚੈਨਲ ‘ਤੇ ਦੇਖਿਆ ਜਾ ਸਕਦਾ ਹੈ?

IPL 2024 ਦਾ 16ਵਾਂ ਮੈਚ ਦਿੱਲੀ ਕੈਪੀਟਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ 3 ਅਪ੍ਰੈਲ ਨੂੰ ਖੇਡਿਆ ਜਾਵੇਗਾ।
IPL 2024 ਦਾ 16ਵਾਂ ਮੈਚ ਦਿੱਲੀ ਕੈਪੀਟਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ 3 ਅਪ੍ਰੈਲ ਨੂੰ ਵਿਸ਼ਾਖਾਪਟਨਮ ਦੇ YS ਰਾਜਸ਼ੇਖਰ ਰੈੱਡੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
IPL 2024 ਦਾ 16ਵਾਂ ਮੈਚ ਦਿੱਲੀ ਕੈਪੀਟਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਹੋਵੇਗੀ।
ਤੁਸੀਂ ਸਟਾਰ ਸਪੋਰਟਸ ਚੈਨਲ ‘ਤੇ ਟੀਵੀ ‘ਤੇ ਦਿੱਲੀ ਕੈਪੀਟਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦਾ ਲਾਈਵ ਮੈਚ ਦੇਖ ਸਕਦੇ ਹੋ।

ਤੁਸੀਂ ਜਿਓ ਸਿਨੇਮਾ ਐਪ ‘ਤੇ ਦਿੱਲੀ ਕੈਪੀਟਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਲਾਈਵ ਸਟ੍ਰੀਮਿੰਗ ਮੁਫਤ ਵਿਚ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ‘ਦੈਨਿਕ ਜਾਗਰਣ’ ਦੀ ਵੈੱਬਸਾਈਟ ‘ਤੇ ਲਾਈਵ ਮੈਚ ਨਾਲ ਜੁੜੀ ਪੂਰੀ ਜਾਣਕਾਰੀ ਪੜ੍ਹ ਸਕਦੇ ਹੋ।

 

 

ਆਈਪੀਐਲ ਦੇ ਇਤਿਹਾਸ ਵਿੱਚ ਦਿੱਲੀ ਕੈਪੀਟਲਜ਼ ਤੇ ਕੇਕੇਆਰ ਵਿਚਕਾਰ ਕੁੱਲ 32 ਮੈਚ ਖੇਡੇ ਗਏ, ਜਿਸ ਵਿੱਚ ਦੋਵਾਂ ਟੀਮਾਂ ਨੇ 16-16 ਮੈਚ ਜਿੱਤੇ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਕੇਆਰ ਨੇ 7 ਮੈਚ ਜਿੱਤੇ, ਜਦਕਿ ਦਿੱਲੀ ਕੈਪੀਟਲਜ਼ ਨੇ 6 ਮੈਚ ਜਿੱਤੇ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments