ਆਧਾਰ ਏਟੀਐਮ ‘ਚ ਖਾਤਾ ਧਾਰਕ ਨੂੰ ਨਕਦ ਨਿਕਾਸੀ, ਬੈਲੇਂਸ ਇੰਕੁਆਇਰੀ, ਕੈਸ਼ ਵਿਡਰਾਲ, ਮਿੰਨੀ ਸਟੇਟਮੈਂਟ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਆਧਾਰ ਟੂ ਆਧਾਰ ਫੰਡ ਟਰਾਂਸਫਰ (Aadhaar to Aadhaar Fund Transfer) ਦਾ ਫਾਇਦਾ ਮਿਲਦਾ ਹੈ। ਜੇਕਰ ਤੁਸੀਂ ਇਕ ਆਧਾਰ ਕਾਰਡ ਨਾਲ ਕਈ ਬੈਂਕ ਖਾਤੇ ਖੋਲ੍ਹੇ ਹਨ ਤਾਂ ਤੁਹਾਨੂੰ ਉਹ ਬੈਂਕ ਖਾਤਾ ਚੁਣਨਾ ਹੋਵੇਗਾ ਜਿਸ ਵਿੱਚ ਤੁਸੀਂ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹੋ।
ਜੇਕਰ ਤੁਹਾਨੂੰ ਨਕਦੀ ਦੀ ਲੋੜ ਹੈ ਤੇ ਘਰ ਤੋਂ ਬਾਹਰ ਨਹੀਂ ਜਾ ਸਕਦੇ। ਹੁਣ ਤੁਸੀਂ ਜਾਂ ਤਾਂ ਆਪਣੇ ਗੁਆਂਢੀ ਤੋਂ ਨਕਦੀ ਲਓਗੇ ਜਾਂ UPI ਰਾਹੀਂ ਭੁਗਤਾਨ ਕਰਨ ਬਾਰੇ ਸੋਚੋਗੇ। ਪਰ, ਕੀ ਕਰਨਾ ਹੈ ਜੇਕਰ UPI ਕੰਮ ਨਹੀਂ ਕਰ ਰਿਹਾ ਤੇ ਗੁਆਂਢੀ ਕੋਲ ਵੀ ਨਕਦੀ ਨਹੀਂ ਹੈ।
ਇਸ ਉਲਝਣ ਨੂੰ ਦੂਰ ਕਰਨ ਲਈ ਅੱਜ ਅਸੀਂ ਤੁਹਾਨੂੰ ਡਾਕਘਰ ਦੀ ਇਕ ਖਾਸ ਸਕੀਮ ਬਾਰੇ ਦੱਸਾਂਗੇ। ਇਸ ਸਕੀਮ ਦਾ ਨਾਂ ਹੈ ਆਧਾਰ ਏਟੀਐਮ (Aadhaar ATM)। ਇਸ ‘ਚ ਤੁਹਾਨੂੰ ਕੈਸ਼ ਕਢਵਾਉਣ ਲਈ ਬੈਂਕ ਜਾਂ ATM ਜਾਣ ਦੀ ਲੋੜ ਨਹੀਂ ਪਵੇਗੀ। ਤੁਹਾਨੂੰ ਘਰ ਬੈਠੇ ਹੀ ਕੈਸ਼ ਮਿਲ ਜਾਵੇਗਾ।
ਆਧਾਰ ਏਟੀਐੱਮ ਇਕ ਤਰ੍ਹਾਂ ਦਾ ਏਟੀਐੱਮ ਹੀ ਹੈ। ਇਹ ਤੁਹਾਨੂੰ ਘਰ ਬੈਠੇ ਹੀ ਕੈਸ਼ ਕਢਵਾਉਣ ਦੀ ਸਹੂਲਤ ਦਿੰਦਾ ਹੈ। ਆਧਾਰ ATM ਆਧਾਰ ਇਨੇਬਲਡ ਪੇਮੈਂਟ ਸਰਵਿਸ (AePS) ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਤੁਹਾਨੂੰ ਆਪਣੇ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਜਦੋਂ ਬੈਂਕ ਖਾਤਾ ਧਾਰਕ ਦੀ ਬਾਇਓਮੈਟ੍ਰਿਕ ਕੇਵਾਈਸੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਧਾਰ ਏਟੀਐਮ ਦਾ ਲਾਭ ਮਿਲਦਾ ਹੈ।
ਆਧਾਰ ਏਟੀਐਮ ‘ਚ ਖਾਤਾ ਧਾਰਕ ਨੂੰ ਨਕਦ ਨਿਕਾਸੀ, ਬੈਲੇਂਸ ਇੰਕੁਆਇਰੀ, ਕੈਸ਼ ਵਿਡਰਾਲ, ਮਿੰਨੀ ਸਟੇਟਮੈਂਟ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਆਧਾਰ ਟੂ ਆਧਾਰ ਫੰਡ ਟਰਾਂਸਫਰ (Aadhaar to Aadhaar Fund Transfer) ਦਾ ਫਾਇਦਾ ਮਿਲਦਾ ਹੈ। ਜੇਕਰ ਤੁਸੀਂ ਇਕ ਆਧਾਰ ਕਾਰਡ ਨਾਲ ਕਈ ਬੈਂਕ ਖਾਤੇ ਖੋਲ੍ਹੇ ਹਨ ਤਾਂ ਤੁਹਾਨੂੰ ਉਹ ਬੈਂਕ ਖਾਤਾ ਚੁਣਨਾ ਹੋਵੇਗਾ ਜਿਸ ਵਿੱਚ ਤੁਸੀਂ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹੋ।
ਤੁਸੀਂ ਆਧਾਰ ATM ਤੋਂ 10,000 ਰੁਪਏ ਤਕ ਦੀ ਨਕਦੀ ਕਢਵਾ ਸਕਦੇ ਹੋ।
ਇੰਡੀਆ ਪੋਸਟ ਪੇਮੈਂਟ ਬੈਂਕ ਰਾਹੀਂ ਨਕਦੀ ਕਢਵਾਉਣ ਲਈ ਤੁਹਾਨੂੰ ਕੋਈ ਖਰਚਾ ਨਹੀਂ ਦੇਣਾ ਪਵੇਗਾ, ਪਰ ਤੁਹਾਨੂੰ ਡੋਰ ਸਟੈਪ ਸਰਵਿਸ ਲਈ ਫੀਸ ਦਾ ਭੁਗਤਾਨ ਕਰਨਾ ਪਵੇਗਾ। ਆਧਾਰ ਏਟੀਐਮ ਦੀ ਸੇਵਾ ਦਾ ਲਾਭ ਲੈਣ ਲਈ ਤੁਹਾਨੂੰ
ਇੰਡੀਆ ਪੋਸਟ ਪੇਮੈਂਟ ਬੈਂਕ ਦੀ ਵੈੱਬਸਾਈਟ ‘ਤੇ ਜਾਣਾ ਹੋਵੇਗਾ।
ਇੱਥੇ ਤੁਹਾਨੂੰ ਡੋਰ ਸਟੈਪ ਸਰਵਿਸ ਵਿਕਲਪ ਨੂੰ ਚੁਣਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਬਾਕੀ ਜਾਣਕਾਰੀ ਜਿਵੇਂ ਕਿ ਨਾਮ, ਮੋਬਾਈਲ ਨੰਬਰ, ਈਮੇਲ ਆਈਡੀ, ਪਤਾ, ਪਿਨ ਕੋਡ ਭਰਨੀ ਪਵੇਗੀ।
ਹੁਣ ਤੁਸੀਂ Agree ‘ਤੇ ਕਲਿੱਕ ਕਰ ਕੇ ਸਬਮਿਟ ਕਰੋ।
ਇਸ ਤੋਂ ਬਾਅਦ ਕੁਝ ਸਮੇਂ ਬਾਅਦ ਡਾਕੀਆ ਤੁਹਾਡੇ ਘਰ ਆਵੇਗਾ ਅਤੇ ਤੁਹਾਨੂੰ ਨਕਦੀ ਦੇਵੇਗਾ।