Wednesday, October 16, 2024
Google search engine
HomeCrimeਕਤਲ ਦੀ ਸਾਜ਼ਿਸ਼ ਰਚਣ ਦਾ ਚੱਲੇਗਾ ਕੇਸ

ਕਤਲ ਦੀ ਸਾਜ਼ਿਸ਼ ਰਚਣ ਦਾ ਚੱਲੇਗਾ ਕੇਸ

ਸਿੱਪੀ ਸਿੱਧੂ ਕਤਲ ਕੇਸ ‘ਚ ਕਲਿਆਣੀ ਸਿੰਘ ਖਿਲਾਫ CBI ਅਦਾਲਤ ‘ਚ ਦੋਸ਼ ਆਇਦ,

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ਹਿਰ ਦੇ ਮਸ਼ਹੂਰ ਸਿੱਪੀ ਸਿੱਧੂ ਕਤਲ ਕੇਸ ਦੇ ਮੁਲਜ਼ਮ ਕਲਿਆਣੀ ਸਿੰਘ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਹੁਣ ਕਲਿਆਣੀ ਖ਼ਿਲਾਫ਼ ਕਤਲ, ਸਬੂਤ ਨਸ਼ਟ ਕਰਨ ਅਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਸਤੰਬਰ 2015 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸਿੱਪੀ ਸਿੱਧੂ ਦੀ ਸੈਕਟਰ 27 ਦੇ ਇੱਕ ਪਾਰਕ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਪਹਿਲਾਂ ਚੰਡੀਗੜ੍ਹ ਪੁਲੀਸ ਅਤੇ ਫਿਰ ਸੀਬੀਆਈ ਕਰੀਬ 6 ਸਾਲ ਜਾਂਚ ਕਰਦੀ ਰਹੀ। ਸੀਬੀਆਈ ਨੇ 2022 ਵਿੱਚ ਕਲਿਆਣੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਹੁਣ ਤੱਕ ਮੁਲਜ਼ਮਾਂ ਖ਼ਿਲਾਫ਼ ਕੇਸ ਨਹੀਂ ਚੱਲ ਸਕਿਆ। ਹੁਣ ਆਖਰਕਾਰ ਕਲਿਆਣੀ ‘ਤੇ ਦੋਸ਼ ਆਇਦ ਹੋ ਗਏ ਹਨ। ਹਾਲਾਂਕਿ ਕਲਿਆਣੀ ਦੇ ਵਕੀਲ ਨੇ ਕੇਸ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ। ਕਲਿਆਣੀ ਦੇ ਵਕੀਲ ਵੱਲੋਂ ਕਈ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਖਾਰਜ ਕਰ ਦਿੱਤਾ ਗਿਆ ਸੀ। ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ। ਪਰ ਉੱਥੇ ਵੀ ਕਲਿਆਣੀ ਨੂੰ ਰਾਹਤ ਨਹੀਂ ਮਿਲੀ। ਸਤੰਬਰ 2015 ਵਿੱਚ ਕੌਮੀ ਨਿਸ਼ਾਨੇਬਾਜ਼ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੀ ਸੈਕਟਰ-27 ਦੇ ਪਾਰਕ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਸੀਬੀਆਈ ਨੇ ਸੱਤ ਸਾਲ ਬਾਅਦ ਕਲਿਆਣੀ ਸਿੰਘ, ਜੋ ਹਾਈ ਕੋਰਟ ਦੇ ਜੱਜ ਦੀ ਧੀ ਹੈ, ਨੂੰ ਗ੍ਰਿਫ਼ਤਾਰ ਕੀਤਾ ਸੀ। ਇਲਜ਼ਾਮ ਹਨ ਕਿ ਸਿੱਪੀ ਦਾ ਕਤਲ ਉਸ ਨੇ ਕਰਵਾਇਆ ਹੈ। ਪਰ ਕਲਿਆਣੀ ਨੂੰ ਤਿੰਨ ਮਹੀਨੇ ਬਾਅਦ ਹੀ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ। ਹੁਣ ਉਸ ਦੇ ਖਿਲਾਫ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਕੇਸ ਚੱਲੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments