Sunday, May 19, 2024
Google search engine
HomeCrimeਨੌਜਵਾਨ ਦੀ ਬਾਂਹ ਦੇ ਆਰ-ਪਾਰ ਹੋਈ ਗੋਲ਼ੀ

ਨੌਜਵਾਨ ਦੀ ਬਾਂਹ ਦੇ ਆਰ-ਪਾਰ ਹੋਈ ਗੋਲ਼ੀ

LPU ਦੇ ਲਾਅ ਗੇਟ ਨੇੜੇ ਚੱਲੀਆਂ ਗੋਲ਼ੀਆਂ

ਜਲੰਧਰ-ਲੁਧਿਆਣਾ ਹਾਈਵੇ ‘ਤੇ ਫਗਵਾੜਾ ਨੇੜੇ ਸਥਿਤ ਲਵਲੀ ਪ੍ਰੋਫੈਸ਼ਲ ਯੂਨੀਵਰਸਿਟੀ ਦੇ ਲਾਅ-ਗੇਟ ਦੇ ਬਾਹਰ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਮਾਮਲਾ ਇੰਨਾ ਵਧ ਗਿਆ ਕਿ ਇਕ ਧੜੇ ਨੇ ਗੋਲ਼ੀਆਂ ਚਲਾ ਦਿੱਤੀਆਂ। ਵਿਵਾਦ ਬਰਥਡੇ ਪਾਰਟੀ ਤੋਂ ਵਾਪਸੀ ਵੇਲੇ ਹੋਇਆ। ਮਾਮਲੇ ਦੀ ਸੂਚਨਾ ਮਿਲਣਦੇ ਹੀ ਪੁਲਿਸ ਮੌਕੇ ‘ਤੇ ਜਾਂਚ ਲਈ ਪਹੁੰਚ ਗਈ ਹੈ। ਸਤਯਮ ਦੀ ਬਾਂਹ ‘ਚ ਗੋਲ਼ੀ ਲੱਗੀ ਸੀ ਜੋਕਿ ਆਰ-ਪਾਰ ਹੋ ਗਈ। ਸਤਯਮ ਨੇ ਦੱਸਿਆ ਕਿ ਉਹ ਆਪਣੇ ਕਿਸੇ ਦੋਸਤ ਦੀ ਬਰਥਡੇ ਪਾਰਟੀ ਤੋਂ ਫ੍ਰੀ ਹੋ ਕੇ ਗ੍ਰੀਨ ਵੈਲੀ ਏਰੀਆ ‘ਚ ਗਲ਼ੀ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਤਿੰਨ ਬਾਈਕਾਂ ‘ਤੇ ਸਵਾਰ ਹੋ ਕੇ ਕੁਝ ਨੌਜਵਾਨ ਆਏ ਤੇ ਉਨ੍ਹਾਂ ਵਿਵਾਦ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਮਨੀ ਨਾਂ ਦੇ ਨੌਜਵਾਨ ਨੇ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ‘ਚ ਜ਼ਖ਼ਮੀ ਨੌਜਵਾਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ‘ਚ ਦੇਰ ਰਾਤ ਭਰਤੀ ਕਰਵਾਇਆ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments