Sunday, May 19, 2024
Google search engine
HomeDeshਸੰਗੀਤ ਸਿਤਾਰਿਆਂ ਦਾ ਕੀਤਾ ਸਨਮਾਨ

ਸੰਗੀਤ ਸਿਤਾਰਿਆਂ ਦਾ ਕੀਤਾ ਸਨਮਾਨ

PTC ਨੈੱਟਵਰਕ ਨੇ ਰਾਇਜ਼ਿੰਗ ਸਟਾਰ ਐਵਾਰਡਜ਼ 2024

ਪੰਜਾਬੀ ਮਨੋਰੰਜਨ ਦੇ ਖੇਤਰ ‘ਚ ਇੱਕ ਮੋਹਰੀ ਨਾਂ ਪੀਟੀਸੀ ਨੈੱਟਵਰਕ ਨੇ ਪਿਛਲੇ ਦਿਨੀਂ ਨਾਮੀ ਵਿੰਡਹੈਮ ਚੰਡੀਗੜ੍ਹ ਮੋਹਾਲੀ ਵਿਖੇ ਪੀਟੀਸੀ ਮਿਉਜ਼ਿਕ ਰਾਇਜ਼ਿੰਗ ਸਟਾਰ ਅਵਾਰਡਜ਼ 2024 ਦੀ ਮੇਜ਼ਬਾਨੀ ਕੀਤੀ। ਇਹ ਪ੍ਰੋਗਰਾਮ ਨਾ ਸਿਰਫ਼ ਪੰਜਾਬ, ਸਗੋਂ ਹਰਿਆਣਾ, ਹਿੰਦੀ ਅਤੇ ਕਸ਼ਮੀਰੀ ਸੰਗੀਤ ਦੇ ਖੇਤਰ ਦੀਆਾਂ ਉੱਭਰਦੀਆਂ ਸੰਗੀਤਕ ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉਜਾਗਰ ਕਰਨ ਦੀ ਦਿਸ਼ਾ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ। ਇਹ ਸ਼ਾਮ, ਉਤਸ਼ਾਹ ਅਤੇ ਉਮੀਦਾਂ ਨਾਲ ਭਰੀ ਹੋਈ ਸੀ ਕਿਉਂਕਿ ਇਸ ਦੌਰਾਨ ਜੇਤੂਆਂ ਦੀ ਘੋਸ਼ਣਾ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਨਮਾਨਿਤ ਕੀਤੇ ਜਾਣ ਵਾਲੇ ਸਿਤਾਰਿਆਂ ਵਿੱਚ ਡੇਵੀ, ਵਿੱਕੀ, ਚੰਦਰਾ ਬਰਾੜ, ਸਰਗੀ ਮਾਨ, ਸਿਮਰਨ ਚੌਧਰੀ, ਰਿਆੜ ਸਾਬ, ਬਲੈਕ ਵਾਇਰਸ, ਬੰਨੀ ਜੌਹਲ, ਸਾਵੀ ਕਾਹਲੋਂ, ਬਿੱਲਾ ਸੋਨੀਪਤ ਵਾਲਾ, ਕੋਮਲ ਚੌਧਰੀ, ਸ਼ਿਵਾ ਚੌਧਰੀ, ਜੀਡੀ ਕੌਰ, ਸਿਮਰਨ ਬੁਮਰਾਹ, ਸ਼ਾਈਨ, ਆਦਿਤਿਆ ਏ, ਕੁਸ਼ਾਗਰਾ, ਸੰਜੀਵ, ਸ਼ੋਏਬ ਫਿਰੋਜੀ, ਸ਼ਿਵਮ ਗਰੋਵਰ, ਰੰਗਲੇ ਸਰਦਾਰ, ਨੂਰ ਚਹਿਲ, ਆਭਾ ਹੰਜੂਰਾ ਅਤੇ ਸਮਯਕ ਪ੍ਰਸੰਨਾ ਸ਼ਾਮਲ ਸਨ।ਇਸ ਸਮਾਗਮ ‘ਚ ਪੰਜਾਬੀ ਮਨੋਰੰਜਨ ਉਦਯੋਗ ਦੀਆਂ ਉੱਘੀਆਂ ਹਸਤੀਆਂ ਅਮਰ ਨੂਰੀ, ਬਾਈ ਅਮਰਜੀਤ, ਬੀਰ ਸਿੰਘ, ਜੈ ਦੀਪ, ਜੀ ਖਾਨ, ਗੁਰਸ਼ਬਦ, ਇੰਦਰਜੀਤ ਨਿੱਕੂ, ਜੈਸਮੀਨ ਜੱਸੀ, ਜੋਤੀ ਨੂਰਾਂ, ਕਮਲ ਖਾਨ, ਕਰਤਾਰ ਚੀਮਾ, ਨਿਰਮਲ ਸਿੱਧੂ, ਨਿਸ਼ਾ ਬਾਨੋ, ਪ੍ਰੀਤ ਹਰਪਾਲ, ਰੂਬੀ ਖਾਨ, ਸੱਜਣ ਅਦੀਬ, ਸ਼ਮਸ਼ੇਰ ਸੰਧੂ, ਸ਼ਿਪਰਾ ਗੋਇਲ, ਸੁਦੇਸ਼ ਕੁਮਾਰੀ, ਸੁਰਿੰਦਰ ਖਾਨ, ਚੰਦਰਾ ਬਰਾੜ ਅਤੇ ਤੇਜਵੰਤ ਕਿੱਟੂ ਸ਼ਾਮਿਲ ਹੋਏ ਅਤੇ ਰੌਣਕ ਵਧਾਈ।

ਸ਼ਾਮ ਦੀ ਖਾਸ ਗੱਲ ਇਹ ਸੀ ਕਿ ਜੇਤੂਆਂ ਵੱਲੋਂ ਖੁਦ ਵੀ ਮਨਮੋਹਕ ਪ੍ਰਦਰਸ਼ਨ ਕੀਤਾ ਗਿਆ। ਜੀਡੀ ਕੌਰ, ਬਾਣੀ ਜੌਹਲ, ਬਿੱਲਾ ਸੋਨੀਪਤ ਵਾਲਾ, ਸ਼ਿਵ ਚੌਧਰੀ, ਚੰਦਰਾ ਬਰਾੜ, ਸਮਯਕ ਪ੍ਰਸੰਨਾ, ਨੂਰ ਚਾਹਲ, ਸਿਮਰਨ ਚੌਧਰੀ ਨੇ ਆਪਣੀ ਅਸਾਧਾਰਣ ਪ੍ਰਤਿਭਾ ਅਤੇ ਮਨਮੋਹਕ ਪ੍ਰਦਰਸ਼ਨ ਨਾਲ ਸਟੇਜ ’ਤੇ ਅਜਿਹਾ ਰੰਗ ਜਮਾਇਆ ਕਿ ਦਰਸ਼ਕਾਂ ਨੂੰ ਵੀ ਝੂਮਣ ਲਈ ਮਜ਼ਬੂਰ ਕਰ Çੱਦੱਤਾ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments