Sunday, December 21, 2025
Google search engine
HomeDeshਰੇਲਵੇ ਆਪਣੇ ਯਾਤਰੀਆਂ ਨੂੰ ਦਿੰਦੈ 10 ਲੱਖ ਰੁਪਏ ਦਾ ਬੀਮਾ, ਕੀ ਤੁਸੀਂ...

ਰੇਲਵੇ ਆਪਣੇ ਯਾਤਰੀਆਂ ਨੂੰ ਦਿੰਦੈ 10 ਲੱਖ ਰੁਪਏ ਦਾ ਬੀਮਾ, ਕੀ ਤੁਸੀਂ ਜਾਣਦੇ ਹੋ ?

ਰੇਲਵੇ ਟ੍ਰੈਵਲ ਇੰਸ਼ੋਰੈਂਸ ਦਾ ਲਾਭ ਉਨ੍ਹਾਂ ਯਾਤਰੀਆਂ ਲਈ ਉਪਲਬਧ ਹੈ ਜੋ ਆਨਲਾਈਨ ਟਿਕਟ ਬੁੱਕ ਕਰਦੇ ਹਨ। ਜੇਕਰ ਕੋਈ ਯਾਤਰੀ ਆਫਲਾਈਨ ਯਾਨੀ ਕਾਊਂਟਰ ‘ਤੇ ਟਿਕਟ ਬੁੱਕ ਕਰਦਾ ਹੈ ਤਾਂ ਉਸ ਨੂੰ ਇਹ ਲਾਭ ਨਹੀਂ ਮਿਲੇਗਾ

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਦੇ ਸਾਰੇ ਰੇਲਵੇ ਸਟੇਸ਼ਨਾਂ ‘ਤੇ 24 ਘੰਟੇ ਯਾਤਰੀਆਂ ਦੀ ਭੀੜ ਰਹਿੰਦੀ ਹੈ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜੋ ਵੀ ਰੂਟ ਦੇਖਦੇ ਹੋ, ਬਹੁਤ ਘੱਟ ਸੰਭਾਵਨਾ ਹੋਵੇਗੀ ਕਿ ਤੁਹਾਨੂੰ ਰੇਲਗੱਡੀ ਖਾਲੀ ਮਿਲੇਗੀ। ਭਾਰਤ ‘ਚ ਰੇਲ ਯਾਤਰੀਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। ਦੂਜੇ ਪਾਸੇ ਹਰ ਰੋਜ਼ ਰੇਲ ਹਾਦਸਿਆਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ।19 ਮਈ 2024 ਨੂੰ ਹੀ ਸ਼ਾਲੀਮਾਰ ਐਕਸਪ੍ਰੈਸ ‘ਤੇ ਲੋਹੇ ਦਾ ਖੰਭਾ ਡਿੱਗਣ ਨਾਲ 3 ਯਾਤਰੀ ਜ਼ਖ਼ਮੀ ਹੋ ਗਏ। ਅਜਿਹੇ ਹਾਦਸਿਆਂ ਦੇ ਮਾਮਲੇ ‘ਚ ਭਾਰਤੀ ਰੇਲਵੇ ਵੱਲੋਂ ਬੀਮਾ ਕੀਤਾ ਜਾਂਦਾ ਹੈ।ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਰੇਲਵੇ ਹਰ ਯਾਤਰੀ ਨੂੰ ਰੇਲਵੇ ਯਾਤਰਾ ਬੀਮਾ ਪ੍ਰਦਾਨ ਕਰਦਾ ਹੈ। ਇਹ ਬੀਮਾ ਉਨ੍ਹਾਂ ਯਾਤਰੀਆਂ ਲਈ ਉਪਲਬਧ ਹੈ ਜੋ ਰੇਲ ਟਿਕਟ ਬੁੱਕ ਕਰਦੇ ਸਮੇਂ ਬੀਮਾ ਲੈਂਦੇ ਹਨ। ਬਹੁਤ ਸਾਰੇ ਲੋਕ ਇਸ ਬੀਮੇ ਬਾਰੇ ਨਹੀਂ ਜਾਣਦੇ ਹਨ।ਰੇਲਵੇ ਟ੍ਰੈਵਲ ਇੰਸ਼ੋਰੈਂਸ ਦਾ ਲਾਭ ਉਨ੍ਹਾਂ ਯਾਤਰੀਆਂ ਲਈ ਉਪਲਬਧ ਹੈ ਜੋ ਆਨਲਾਈਨ ਟਿਕਟ ਬੁੱਕ ਕਰਦੇ ਹਨ। ਜੇਕਰ ਕੋਈ ਯਾਤਰੀ ਆਫਲਾਈਨ ਯਾਨੀ ਕਾਊਂਟਰ ‘ਤੇ ਟਿਕਟ ਬੁੱਕ ਕਰਦਾ ਹੈ ਤਾਂ ਉਸ ਨੂੰ ਇਹ ਲਾਭ ਨਹੀਂ ਮਿਲੇਗਾ। ਹਾਲਾਂਕਿ, ਇਹ ਬੀਮਾ ਲੈਣਾ ਪੂਰੀ ਤਰ੍ਹਾਂ ਯਾਤਰੀ ‘ਤੇ ਨਿਰਭਰ ਕਰਦਾ ਹੈ। ਜੇਕਰ ਯਾਤਰੀ ਚਾਹੇ ਤਾਂ ਉਹ ਇਸ ਬੀਮੇ ਤੋਂ ਇਨਕਾਰ ਵੀ ਕਰ ਸਕਦਾ ਹੈ।ਰੇਲ ਇੰਸ਼ੋਰੈਂਸ ਦਾ ਪ੍ਰੀਮੀਅਮ 45 ਪੈਸੇ ਹੈ। ਜਨਰਲ ਕੋਚ ਜਾਂ ਡੱਬੇ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਸ ਬੀਮੇ ਦਾ ਲਾਭ ਨਹੀਂ ਮਿਲਦਾ। ਭਾਰਤੀ ਰੇਲਵੇ ਦਾ ਇਹ ਬੀਮਾ 10 ਲੱਖ ਰੁਪਏ ਦਾ ਕਵਰ ਪ੍ਰਦਾਨ ਕਰਦਾ ਹੈ। ਇਸ ਵਿਚ ਰੇਲ ਹਾਦਸੇ ‘ਚ ਹੋਏ ਨੁਕਸਾਨ ਦੀ ਭਰਪਾਈ ਬੀਮਾ ਕੰਪਨੀ ਕਰਦੀ ਹੈ। ਜੇਕਰ ਰੇਲ ਹਾਦਸੇ ‘ਚ ਕਿਸੇ ਯਾਤਰੀ ਦੀ ਮੌਤ ਹੋ ਜਾਂਦੀ ਹੈ, ਤਾਂ ਕੰਪਨੀ ਨਾਮਜ਼ਦ ਵਿਅਕਤੀ ਨੂੰ 10 ਲੱਖ ਰੁਪਏ ਦੀ ਬੀਮਾ ਰਾਸ਼ੀ ਦਿੰਦੀ ਹੈ। ਜਦੋਂਕਿ ਜੇਕਰ ਕੋਈ ਯਾਤਰੀ ਅਪਾਹਜ ਹੋ ਜਾਂਦਾ ਹੈ ਤਾਂ ਕੰਪਨੀ ਯਾਤਰੀ ਨੂੰ 10 ਲੱਖ ਰੁਪਏ ਦਿੰਦੀ ਹੈ। ਸਥਾਈ ਵਿਕਲਾਂਗ ‘ਚ ਯਾਤਰੀ ਨੂੰ 7.5 ਲੱਖ ਰੁਪਏ ਮਿਲਦੇ ਹਨ। ਇਸ ਦੇ ਨਾਲ ਹੀ ਜ਼ਖਮੀ ਯਾਤਰੀ ਨੂੰ ਇਲਾਜ ਲਈ 2 ਲੱਖ ਰੁਪਏ ਦਿੱਤੇ ਜਾਂਦੇ ਹਨ।ਜੇਕਰ ਤੁਸੀਂ ਵੀ ਰੇਲਵੇ ਟ੍ਰੈਵਲ ਇੰਸ਼ੋਰੈਂਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਟਿਕਟਾਂ ਦੀ ਆਨਲਾਈਨ ਬੁਕਿੰਗ ਕਰਦੇ ਸਮੇਂ ਟ੍ਰੈਵਲ ਇੰਸ਼ੋਰੈਂਸ ਦਾ ਆਪਸ਼ਨ ਸਿਲੈਕਟ ਕਰਨਾ ਹੋਵੇਗਾ। ਇੰਸ਼ੋਰੈਂਸ ਦੇ ਪ੍ਰੀਮੀਅਮ ਦਾ ਪੈਸਾ ਟਿਕਟ ਦੇ ਨਾਲ ਹੀ ਜੋੜ ਕੇ ਲਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments