Sunday, May 19, 2024
Google search engine
HomeDeshਅਜਨਾਲਾ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ

ਅਜਨਾਲਾ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ

ਅੱਠ ਮਹੀਨੇ ਪਹਿਲਾਂ ਜ਼ਮੀਨ ਗਹਿਣੇ ਰੱਖ ਕੇ ਗਿਆ ਸੀ ਵਿਦੇਸ਼

ਚਮਿਆਰੀ ਕਸਬੇ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਇੰਗਲੈਂਡ ਵਿਚ ਬਿਮਾਰੀ ਕਾਰਨ ਮੌਤ ਦੀ ਖ਼ਬਰ ਨਾਲ ਪੂਰੇ ਖੇਤਰ ਵਿਚ ਸ਼ੋਕ ਦੀ ਲਹਿਰ ਫੈਲ ਗਈ ਹੈ। ਮਿ੍ਰਤਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਪਰਿਵਾਰ ਦੀ ਆਰਥਿਕ ਸਥਿਤੀ ਵਿਚ ਸੁਧਾਰ ਦੀ ਉਮੀਦ ਨਾਲ ਜ਼ਮੀਨ ਗਹਿਣੇ ਰੱਖ ਕੇ ਆਪਣੇ ਪੁੱਤਰ ਨੂੰ ਇੰਗਲੈਂਡ ਪੜ੍ਹਣ ਲਈ ਭੇਜਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਕ ਹਫ਼ਤੇ ਪਹਿਲਾਂ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਰਾਤ ਗੱਲ ਹੋਈ ਸੀ। ਉਸ ਨੇ ਕਿਹਾ ਸੀ ਕਿ ਉਹ ਥੋੜ੍ਹੀ ਦੇਰ ਬਾਅਦ ਗੱਲ ਕਰੇਗਾ। ਇਸ ਤੋਂ ਬਾਅਦ ਉਸ ਨੇ ਮੈਸਜ ਭੇਜਿਆ ਕਿ ਉਹ ਸਵੇਰੇ ਗੱਲ ਕਰੇਗਾ ਜਿਸ ਤੋਂ ਬਾਅਦ ਉਨ੍ਹਾਂ ਵਿਚਾਲੇ ਅਣਬਣ ਹੋ ਗਈ। ਉਸ ਤੋਂ ਬਾਅਦ ਉਸ ਦੇ ਮਾਲਿਕ ਦਾ ਫੋਨ ਆਇਆ ਕਿ ਅੰਮ੍ਰਿਤਪਾਲ ਦੀ ਤਬੀਅਤ ਠੀਕ ਨਹੀਂ ਹੈ, ਮੈਂ ਉਸ ਨੂੰ ਹਸਪਤਾਲ ਲਿਜਾ ਰਿਹਾ ਹਾਂ ਤੇ ਅੱਜ ਇਕ ਹਫ਼ਤੇ ਬਾਅਦ ਉਸ ਦੀ ਮੌਤ ਦਾ ਸੁਨੇਹਾ ਆਇਆ ਹੈ। ਹੁਣ ਪੀੜਤ ਪਰਿਵਾਰ ਪੰਜਾਬ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਅੰਮ੍ਰਿਤਪਾਲ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ, ਕਿਉਂਕਿ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਕਾਫ਼ੀ ਖ਼ਰਾਬ ਹੋ ਚੁੱਕੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments