Sunday, May 19, 2024
Google search engine
HomeDeshਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ

ਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ

ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼

 ਖਰੜ ਦੇ ਰਹਿਣ ਵਾਲੇ 22 ਸਾਲਾ ਤਰਨਦੀਪ ਸਿੰਘ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਹੋਈ ਮੌਤ ਨਾਲ ਪੂਰਾ ਪਰਿਵਾਰ ਸਦਮੇ ’ਚ ਹੈ। ਜਾਣਕਾਰੀ ਮੁਤਾਬਕ ਦੋ ਸਾਲ ਪਹਿਲਾਂ ਇਹ ਨੌਜਵਾਨ ਸਟੱਡੀ ਵੀਜ਼ਾ ’ਤੇ ਪੜ੍ਹਾਈ ਕਰਨ ਲਈ ਅਮਰੀਕਾ ਗਿਆ। ਉੱਥੇ ਜਾ ਕੇ ਉਹ ਆਪਣੇ ਮਾਮੇ ਕੋਲ ਰਹਿ ਰਿਹਾ ਸੀ। ਬੀਤੀ 24 ਅਪ੍ਰੈਲ ਨੂੰ ਤਰਨਦੀਪ ਸਿੰਘ ਅਮਰੀਕਾ ਸਥਿਤ ਆਪਣੇ ਘਰ ਪਰਤਿਆ ਤਾਂ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤਰਨਦੀਪ ਦੀ ਇਕ ਛੋਟੀ ਭੈਣ ਹੈ ਜੋ 10 ਦਿਨ ਪਹਿਲਾਂ ਹੀ ਕੈਨੇਡਾ ਸਟੱਡੀ ਵੀਜ਼ਾ ’ਤੇ ਗਈ ਹੈ। ਤਕਰੀਬਨ 10 ਦਿਨ ਬਾਅਦ ਤਰਨਦੀਪ ਦੀ ਲਾਸ਼ ਖਰੜ ਸਥਿਤ ਉਸ ਦੇ ਘਰ ਪਹੁੰਚੀ। ਜਿਸ ਮਗਰੋਂ ਉਸ ਦਾ ਸਸਕਾਰ ਕਰ ਦਿੱਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments