Saturday, December 20, 2025
Google search engine
HomeDeshLok Sabha Election Result 2024: ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ...

Lok Sabha Election Result 2024: ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੂੰ ਜੇਤੂ ਲੀਡ ਹਾਸਿਲ

 ਪਹਿਲੀ ਵਾਰ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਕਿਸਮਤ ਅਜ਼ਮਾ ਰਹੇ ਹਨ।

ਦੇਸ਼ ‘ਚ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਆ ਗਏ ਹਨ। ਜੇ ਗੱਲ ਪੰਜਾਬ ਦੇ ਲੋਕ ਸਭਾ ਹਲਕੇ ਫ਼ਰੀਦਕੋਟ ਦੇ ਕਰੀਏ ਤਾਂ ਇੱਥੋਂ ਭਾਜਪਾ ਦੇ ਹੰਸ ਰਾਜ ਹੰਸ, ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ, ਕਾਂਗਰਸ ਦੇ ਅਮਰਜੀਤ ਕੌਰ ਸਾਹੋਕੇ, ਅਕਾਲੀ ਦਲ ਦੇ ਰਾਜਵਿੰਦਰ ਸਿੰਘ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਚੋਣ ਮੈਦਾਨ ‘ਚ ਸਨ। ਇੱਥੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਵੋਟਾਂ ਦੀ ਗਿਣਤੀ ਵੇਲੇ ਤੋਂ ਹੀ ਅੱਗੇ ਸਨ ਤੇ ਹੁਣ ਤਕ ਜੇਤੂ ਲੀਡ ਬਣਾਈ ਹੋਈ ਹੈ।

ਜ਼ਿਕਰਯੋਗ ਹੈ ਕਿ ਪਿਛਲੀਆਂ ਆਮ ਚੋਣਾਂ ਵਿਚ ਇੱਥੋਂ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਹਾਸਿਲ ਕੀਤੀ ਸੀ। ਉਨ੍ਹਾਂ ਨੂੰ 419065 ਵੋਟਾਂ ਮਿਲੀਆਂ ਸਨ, ਜਦੋਂਕਿ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੂੰ 335809 ਵੋਟਾਂ ਮਿਲੀਆਂ। ਉਦੋਂ ਜਿੱਤ ਦਾ ਫ਼ਰਕ 83259 ਵੋਟਾਂ ਦਾ ਰਿਹਾ ਸੀ।

ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਕੀਤੀ ਜੇਤੂ ਲੀਡ ਹਾਸਿਲ

ਸਰਬਜੀਤ ਸਿੰਘ (ਆਜ਼ਾਦ) – 249484

ਕਰਮਜੀਤ ਅਨਮੋਲ (ਆਪ)- 190244

ਰਾਜਵਿੰਦਰ ਸਿੰਘ (ਸ਼ਿਅਦ) – 114276

ਅਮਰਜੀਤ ਕੌਰ ਸਾਹੋਕੇ (ਕਾਂਗਰਸ) -130219

ਹੰਸ ਰਾਜ ਹੰਸ (ਭਾਜਪਾ) – 96737

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments