Bathinda Lok Sabha Seat ਤੋਂ ਬੀਬੀ ਬਾਦਲ ਨੂੰ 52,068 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ।
ਪੰਜਾਬ ਦੀ ਜਨਤਾ ਦੀਆਂ ਨਜ਼ਰਾਂ ਵੀਆਈਪੀ ਸੀਟ ਬਠਿੰਡਾ ‘ਤੇ ਟਿਕੀਆਂ ਹੋਈਆਂ ਸਨ ਜਿੱਥੋਂ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਸੰਸਦੀ ਚੋਣ ਜਿੱਤ ਗਏ ਹਨ। ਬੀਬੀ ਬਾਦਲ ਨੂੰ 52,068 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਸੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਭਾਜਪਾ ਵੱਲੋਂ ਚੋਣ ਮੈਦਾਨ ‘ਚ ਸਨ।
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ 52,068 ਵੋਟਾਂ ਨਾਲ ਜੇਤੂ ਰਹੇ।
ਹਰਸਿਮਰਤ ਬਾਦਲ – 3,47,357
ਗੁਰਮੀਤ ਖੁੱਡੀਆਂ – 2,95,512
ਜੀਤ ਮਹਿੰਦਰ – 1,85,271
ਪਰਮਪਾਲ ਮਲੂਕਾ – 1,02,023





