ਰੋਹਿਤ ਸ਼ਰਮਾ ਕਦੋਂ ਲੈਣਗੇ ਸੰਨਿਆਸ, ਟੀ20 ਵਿਸ਼ਵ ਕੱਪ 2024 ਤੋਂ ਪਹਿਲਾਂ ਖ਼ੁਦ ਕੀਤਾ ਖੁਲਾਸਾ
ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਸੰਨਿਆਸ ਲੈ ਸਕਦੇ ਹਨ। ਹਾਲਾਂਕਿ ਹੁਣ ਉਨ੍ਹਾਂ ਨੇ ਖੁਦ ਹੀ ਸੰਨਿਆਸ ਲੈਣ ਦੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਸਾਲਾਂ ਤਕ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਜਾਰੀ ਰੱਖਣਗੇ।ਰੋਹਿਤ ਸ਼ਰਮਾ ਦੇ IPL 2024 ‘ਚ ਖਰਾਬ ਫਾਰਮ ਨੂੰ ਦੇਖਦੇ ਹੋਏ ਸੰਨਿਆਸ ਲੈਣ ਦੀ ਖਬਰ ਫੈਲੀ ਸੀ ਪਰ ਹਿਟਮੈਨ ਨੇ ਸਾਰੀਆਂ ਅਫਵਾਹਾਂ ਨੂੰ ਖਾਰਿਜ ਕਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕੁਝ ਸਾਲਾਂ ਤਕ ਖੇਡਣਾ ਜਾਰੀ ਰੱਖਣਗੇ। ਉਨ੍ਹਾਂ ਟੀਚਾ ਟੀਮ ਨੂੰ ਟੀ-20 ਵਿਸ਼ਵ ਕੱਪ 2024 ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਜਿਤਾਉਣਾ ਹੈ।





