Friday, June 26, 2026
Google search engine
Homelatest NewsVenezuela Earthquake: 235 ਲੋਕਾਂ ਦੀ ਮੌਤ, 200 ਤੋਂ ਵੱਧ ਅਜੇ ਵੀ ਮਲਬੇ...

Venezuela Earthquake: 235 ਲੋਕਾਂ ਦੀ ਮੌਤ, 200 ਤੋਂ ਵੱਧ ਅਜੇ ਵੀ ਮਲਬੇ ਹੇਠ ਫਸੇ, 39 ਹਜ਼ਾਰ ਲਾਪਤਾ

Venezuela Earthquake: ਵੇਨੇਜ਼ੁਏਲਾ ਵਿੱਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ।

ਵੇਨੇਜ਼ੁਏਲਾ ਵਿੱਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਬੁੱਧਵਾਰ ਸ਼ਾਮ ਨੂੰ ਆਏ 7.2 ਅਤੇ 7.5 ਤੀਬਰਤਾ ਦੇ ਇਨ੍ਹਾਂ ਭੂਚਾਲਾਂ ਕਾਰਨ ਹੁਣ ਤੱਕ 235 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਦਸੇ ਵਿੱਚ 1,500 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਦੋਂ ਕਿ 200 ਤੋਂ ਜ਼ਿਆਦਾ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਇਸ ਤੋਂ ਇਲਾਵਾ 39 ਹਜ਼ਾਰ ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਵੀ ਸ਼ੰਕਾ ਜਤਾਈ ਜਾ ਰਹੀ ਹੈ। ਇਹ ਪਿਛਲੇ 126 ਸਾਲਾਂ ਵਿੱਚ ਵੇਨੇਜ਼ੁਏਲਾ ਵਿੱਚ ਆਏ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਹੈ। ਇਸ ਦੇ ਜ਼ਬਰਦਸਤ ਝਟਕੇ ਗੁਆਂਢੀ ਦੇਸ਼ ਬ੍ਰਾਜ਼ੀਲ ਦੇ ਐਮਾਜ਼ੋਨ ਖੇਤਰ ਤੱਕ ਮਹਿਸੂਸ ਕੀਤੇ ਗਏ।
ਵੀਰਵਾਰ ਸਵੇਰ ਤੋਂ ਹੀ ਲੋਕ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੀ ਭਾਲ ਲਈ ਖ਼ੁਦ ਹੀ ਮਲਬਾ ਹਟਾਉਂਦੇ ਹੋਏ ਨਜ਼ਰ ਆਏ। ਬਚਾਅ ਟੀਮਾਂ ਵੀ ਲਗਾਤਾਰ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਮਲਬੇ ਵਿੱਚੋਂ ਕਈ ਜ਼ਖਮੀਆਂ ਨੂੰ ਮਿੱਟੀ ਅਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚ ਬੱਚੇ ਅਤੇ ਪਾਲਤੂ ਜਾਨਵਰ ਵੀ ਸ਼ਾਮਲ ਹਨ। ਸਰਕਾਰੀ ਟੀਵੀ ਚੈਨਲ ‘ਤੇ ਇਕ ਮਹਿਲਾ ਦਾ ਰੈਸਕਿਊ ਵੀ ਦਿਖਾਇਆ ਗਿਆ, ਜੋ ਸੀਮੈਂਟ ਦੀ ਇੱਕ ਭਾਰੀ ਸਲੈਬ ਹੇਠਾਂ ਫਸੀ ਹੋਈ ਸੀ। ਹਾਲਾਂਕਿ, ਰਾਜਧਾਨੀ ਕਰਾਕਸ ਤੋਂ ਬਾਹਰ ਵਾਲੇ ਕਈ ਇਲਾਕਿਆਂ ਵਿੱਚ ਸਰਕਾਰੀ ਬਚਾਅ ਕਰਮਚਾਰੀ ਘੱਟ ਗਿਣਤੀ ਵਿੱਚ ਦੇਖਣ ਨੂੰ ਮਿਲੇ।

ਕਿਹੜੇ ਖੇਤਰਾਂ ਵਿੱਚ ਹੋਇਆ ਸਭ ਤੋਂ ਵੱਧ ਨੁਕਸਾਨ?

ਭੂਚਾਲ ਕਾਰਨ ਸਭ ਤੋਂ ਵੱਧ ਤਬਾਹੀ ‘ਲਾ ਗੁਏਰਾ’ ਦੇ ਤੱਟਵਰਤੀ ਇਲਾਕੇ ਵਿੱਚ ਹੋਈ ਹੈ। ਇੱਥੇ ਕਈ ਵੱਡੀਆਂ ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ। ਦੇਸ਼ ਦਾ ਮੁੱਖ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਇਸੇ ਖੇਤਰ ਵਿੱਚ ਸਥਿਤ ਹੈ, ਜਿਸ ਨੂੰ ਭਾਰੀ ਨੁਕਸਾਨ ਪਹੁੰਚਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਏਅਰਪੋਰਟ ਬੰਦ ਹੋਣ ਕਾਰਨ ਪ੍ਰਭਾਵਿਤ ਇਲਾਕਿਆਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ।
ਦੇਸ਼ ਦੇ ਕਾਰਜਵਾਹਕ ਰਾਸ਼ਟਰਪਤੀ ਡੇਲਸੀ ਰੋਡ੍ਰੀਗੇਜ਼ ਨੇ ‘ਲਾ ਗੁਏਰਾ’ ਨੂੰ ਆਫ਼ਤ ਪ੍ਰਭਾਵਿਤ ਖੇਤਰ ਐਲਾਨ ਦਿੱਤਾ ਹੈ। ਉਨ੍ਹਾਂ ਨੇ ਪੂਰੇ ਦੇਸ਼ ਵਿੱਚੋਂ ਬਚਾਅ ਟੀਮਾਂ ਨੂੰ ਤੁਰੰਤ ਉੱਥੇ ਪਹੁੰਚਣ ਦੇ ਹੁਕਮ ਦਿੱਤੇ ਹਨ ਅਤੇ ਨਿੱਜੀ ਕੰਪਨੀਆਂ ਨੂੰ ਭਾਰੀ ਮਸ਼ੀਨਰੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਡੋਮਿਨਿਕਨ ਰਿਪਬਲਿਕ ਦੀ ਪਹਿਲੀ ਰਾਹਤ ਟੀਮ ਜਲਦੀ ਹੀ ਪਹੁੰਚਣ ਵਾਲੀ ਹੈ ਅਤੇ ਕਈ ਹੋਰ ਦੇਸ਼ਾਂ ਦੀਆਂ ਟੀਮਾਂ ਵੀ ਰਸਤੇ ਵਿੱਚ ਹਨ।

ਕਈ ਇਲਾਕਿਆਂ ਵਿੱਚ ਬੁਨਿਆਦੀ ਸੇਵਾਵਾਂ ਠੱਪ

ਭੂਚਾਲ ਦੇ ਜ਼ਬਰਦਸਤ ਝਟਕਿਆਂ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਜਲੀ, ਮੋਬਾਈਲ ਨੈੱਟਵਰਕ, ਮੈਟਰੋ ਸੇਵਾ ਅਤੇ ਗੈਸ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਸਥਿਤੀ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਕਈ ਸਕੂਲਾਂ ਦੀਆਂ ਇਮਾਰਤਾਂ ਨੂੰ ਰਾਹਤ ਕੈਂਪਾਂ ਤੇ ਸਹਾਇਤਾ ਕੇਂਦਰਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਲੋਕ ਆਪਣੇ ਲਾਪਤਾ ਹੋਏ ਸਾਕ-ਸੰਬੰਧੀਆਂ ਦੀਆਂ ਤਸਵੀਰਾਂ ਹੱਥਾਂ ਵਿੱਚ ਲੈ ਕੇ ਪੋਸਟਰ ਲਗਾ ਰਹੇ ਹਨ। ਦੂਜੇ ਪਾਸੇ, ਵਿਦੇਸ਼ਾਂ ਵਿੱਚ ਰਹਿ ਰਹੇ ਵੇਨੇਜ਼ੁਏਲਾ ਦੇ ਨਾਗਰਿਕ ਵੀ ਆਪਣੇ ਪਰਿਵਾਰਾਂ ਨਾਲ ਸੰਪਰਕ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।

ਅਮਰੀਕਾ ਨੇ ਕੁਝ ਪਾਬੰਦੀਆਂ ਹਟਾਈਆਂ

ਇਸ ਵੱਡੀ ਮਨੁੱਖੀ ਆਫ਼ਤ ਦੌਰਾਨ ਅਮਰੀਕਾ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮਦਦ ਲਈ ਵੇਨੇਜ਼ੁਏਲਾ ‘ਤੇ ਲਗਾਈਆਂ ਗਈਆਂ ਕੁਝ ਆਰਥਿਕ ਪਾਬੰਦੀਆਂ ਨੂੰ 23 ਅਕਤੂਬਰ ਤੱਕ ਅਸਥਾਈ ਰੂਪ ਵਿੱਚ ਹਟਾ ਦਿੱਤਾ ਹੈ। ਅਮਰੀਕਾ, ਮੈਕਸੀਕੋ, ਬ੍ਰਾਜ਼ੀਲ, ਕੈਨੇਡਾ, ਸਪੇਨ, ਪੁਰਤਗਾਲ ਅਤੇ ਕਤਰ ਸਮੇਤ ਕਈ ਦੇਸ਼ਾਂ ਨੇ ਵੇਨੇਜ਼ੁਏਲਾ ਲਈ ਬਚਾਅ ਦਲ, ਮੈਡੀਕਲ ਟੀਮਾਂ, ਰਾਹਤ ਸਮੱਗਰੀ, ਖੋਜੀ ਕੁੱਤੇ, ਡਰੋਨ ਅਤੇ ਪਾਣੀ ਸਾਫ਼ ਕਰਨ ਵਾਲੀਆਂ ਮਸ਼ੀਨਾਂ ਵਰਗੀ ਜ਼ਰੂਰੀ ਮਦਦ ਭੇਜਣ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਬਹੁਤ ਤੇਜ਼ੀ ਨਾਲ ਰਾਹਤ ਪਹੁੰਚਾਏਗਾ, ਹਾਲਾਂਕਿ ਦੇਸ਼ ਦਾ ਮੁੱਖ ਹਵਾਈ ਅੱਡਾ ਬੰਦ ਹੋਣ ਕਾਰਨ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿੱਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments