Monday, November 2, 2026
Google search engine
HomeDeshਅਮਰੀਕਾ: ਫਲੋਰੀਡਾ ‘ਚ ਬਿਜ਼ਨਸ ਜੈੱਟ ਹੋਇਆ ਕ੍ਰੈਸ਼, ਡਿੱਗਦੇ ਹੀ ਅੱਗ ਦਾ ਗੋਲਾ...

ਅਮਰੀਕਾ: ਫਲੋਰੀਡਾ ‘ਚ ਬਿਜ਼ਨਸ ਜੈੱਟ ਹੋਇਆ ਕ੍ਰੈਸ਼, ਡਿੱਗਦੇ ਹੀ ਅੱਗ ਦਾ ਗੋਲਾ ਬਣਿਆ ਜਹਾਜ਼, 9 ਲੋਕਾਂ ਦੀ ਮੌਤ

ਆਸਟਿਨ-ਬਰਗਸਟ੍ਰੋਮ ਹਵਾਈ ਅੱਡੇ ਦੇ ਬੁਲਾਰੇ ਜਿਮ ਰੇਨੋਲਡਸ ਨੇ ਦੱਸਿਆ ਕਿ ਇਹ ਇੱਕ ਨਿੱਜੀ ਜਹਾਜ਼ ਸੀ।

ਅਮਰੀਕਾ ਦੇ ਫਲੋਰੀਡਾ ‘ਚ ਐਤਵਾਰ ਨੂੰ 9 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਬਿਜ਼ਨਸ ਜੈੱਟ (ਨਿੱਜੀ ਜਹਾਜ਼) ਕ੍ਰੈਸ਼ ਹੋ ਗਿਆ। ਸੜਕ ‘ਤੇ ਡਿੱਗਦੇ ਹੀ ਜਹਾਜ਼ ਅੱਗ ਦੇ ਇੱਕ ਵੱਡੇ ਗੋਲੇ ‘ਚ ਬਦਲ ਗਿਆ। ਸੰਘੀ ਅਧਿਕਾਰੀਆਂ ਮੁਤਾਬਕ ‘ਲੀਅਰਜੈੱਟ 60’ (Learjet 60) ਜਹਾਜ਼ ‘ਚ 9 ਲੋਕ ਸਵਾਰ ਸਨ, ਜਦੋਂ ਇਹ ਫਲੋਰੀਡਾ ਦੇ ਪਾਮ ਬੀਚ ਕਾਊਂਟੀ ਦੇ ਇੱਕ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਸਾਰੇ 9 ਲੋਕਾਂ ਦੀ ਮੌਤ ਹੋ ਗਈ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਇੱਕ ਬਿਆਨ ‘ਚ ਕਿਹਾ ਕਿ ਬਹਾਮਾਸ ਜਾ ਰਿਹਾ ਇਹ ਜੈੱਟ ਟੈਕਸਾਸ ਦੇ ਆਸਟਿਨ-ਬਰਗਸਟ੍ਰੋਮ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਉਡਾਣ ਭਰ ਚੁੱਕਾ ਸੀ। ਹਾਦਸੇ ਦੀ ਵੀਡੀਓ ‘ਚ ਜਹਾਜ਼ ਨੂੰ ਅਸਮਾਨ ਤੋਂ ਸਿੱਧਾ ਹੇਠਾਂ ਡਿੱਗਦੇ ਤੇ ਫਿਰ ਅੱਗ ਦੇ ਵੱਡੇ ਗੋਲੇ ‘ਚ ਬਦਲਦੇ ਦੇਖਿਆ ਜਾ ਸਕਦਾ ਹੈ।

ਘਰਾਂ ਨਾਲ ਟਕਰਾਉਣ ਤੋਂ ਵਾਲ-ਵਾਲ ਬਚਿਆ ਜਹਾਜ਼

ਐਤਵਾਰ ਨੂੰ 9 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਬਿਜ਼ਨਸ ਜੈੱਟ ਦੱਖਣੀ ਫਲੋਰੀਡਾ ਦੇ ਇੱਕ ਰਿਹਾਇਸ਼ੀ ਇਲਾਕੇ ‘ਚ ਸਿੱਧਾ ਹੇਠਾਂ ਆ ਡਿੱਗਿਆ। ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ ਤੇ ਇਹ ਅੱਗ ਦੇ ਇੱਕ ਵੱਡੇ ਗੋਲੇ ‘ਚ ਬਦਲ ਗਿਆ। ਗਨੀਮਤ ਰਹੀ ਕਿ ਇਹ ਘਰਾਂ ਨਾਲ ਟਕਰਾਉਣ ਤੋਂ ਵਾਲ-ਵਾਲ ਬਚ ਗਿਆ ਤੇ ਇੱਕ ਵਿਅਸਤ ਸੜਕ ਦੇ ਨੇੜੇ ਜਾ ਡਿੱਗਿਆ। ਸ਼ੁਰੂਆਤੀ ਤੌਰ ‘ਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਪਾਮ ਬੀਚ ਕਾਊਂਟੀ ਦੇ ਉਸ ਇਲਾਕੇ ‘ਚ ਮੌਜੂਦ ਕਿਸੇ ਵਿਅਕਤੀ ਨੂੰ ਸੱਟ ਲੱਗੀ ਹੈ ਜਾਂ ਕਿਸੇ ਹੋਰ ਦੀ ਜਾਨ ਗਈ ਹੈ।

ਜੈੱਟ ਕ੍ਰੈਸ਼ ਹੋਣ ਦੀ ਵਜ੍ਹਾ

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ, ਇਹ ਜਹਾਜ਼ ਟੈਕਸਾਸ ਦੇ ਆਸਟਿਨ-ਬਰਗਸਟ੍ਰੋਮ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਉਡਾਣ ਭਰ ਕੇ ਬਹਾਮਾਸ ਜਾ ਰਿਹਾ ਸੀ। ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਜੈੱਟ ਕ੍ਰੈਸ਼ ਹੋਣ ਦਾ ਕਾਰਨ ਕੀ ਸੀ ਜਾਂ ਇਸ ਵਿੱਚ ਕੌਣ-ਕੌਣ ਸਵਾਰ ਸੀ।
ਆਸਟਿਨ-ਬਰਗਸਟ੍ਰੋਮ ਇੰਟਰਨੈਸ਼ਨਲ ਹਵਾਈ ਅੱਡੇ ਦੇ ਬੁਲਾਰੇ ਜਿਮ ਰੇਨੋਲਡਸ ਨੇ ਦੱਸਿਆ ਕਿ ਇਹ ਇੱਕ ਨਿੱਜੀ ਜਹਾਜ਼ ਸੀ। ਉਹ ਤੁਰੰਤ ਇਹ ਜਾਣਕਾਰੀ ਨਹੀਂ ਦੇ ਸਕੇ ਕਿ ਉਡਾਣ ‘ਚ ਕੌਣ-ਕੌਣ ਸਵਾਰ ਸੀ। ਉਨ੍ਹਾਂ ਕਿਹਾ, “ਇਹ ਨਿਸ਼ਚਿਤ ਤੌਰ ‘ਤੇ ਇੱਕ ਵੱਡੀ ਤ੍ਰਾਸਦੀ ਹੈ।” ਉਨ੍ਹਾਂ ਨੇ ਦੱਸਿਆ ਕਿ ਇਸ ਉਡਾਣ ਦਾ ਟੇਲ ਨੰਬਰ N722BD ਸੀ।

ਵੀਡੀਓ ‘ਚ ਕੈਦ ਹੋਏ ਹਾਦਸੇ ਦੇ ਖੌਫਨਾਕ ਪਲ

ਕਾਰ ਵਿੱਚ ਬੈਠੇ ਲੋਕਾਂ ਵੱਲੋਂ ਬਣਾਈ ਗਈ ਵੀਡੀਓ ‘ਚ ਉਹ ਖੌਫਨਾਕ ਪਲ ਕੈਦ ਹੋ ਗਏ, ਜਦੋਂ ਜਹਾਜ਼ ਅਸਮਾਨ ਤੋਂ ਸਿੱਧਾ ਹੇਠਾਂ ਡਿੱਗਿਆ, ਸੜਕ ਦੇ ਨੇੜੇ ਟਕਰਾਇਆ ਤੇ ਉਸ ‘ਚ ਧਮਾਕਾ ਹੋ ਗਿਆ। ਹਾਦਸੇ ਵਾਲੀ ਥਾਂ ‘ਤੇ ਸੜਕ ਦੇ ਟੁਕੜੇ ਚਾਰੇ ਪਾਸੇ ਖਿੱਲਰੇ ਪਏ ਸਨ ਤੇ ਉਨ੍ਹਾਂ ‘ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉੱਥੇ ਮੌਜੂਦ ਲੋਕ ਸਦਮੇ ਵਿੱਚ ਸਨ, ਕਿਉਂਕਿ ਜਹਾਜ਼ ਘਰਾਂ ਤੋਂ ਕੁਝ ਹੀ ਫੁੱਟ ਦੀ ਦੂਰੀ ‘ਤੇ ਤੇ ਉੱਥੋਂ ਲੰਘ ਰਹੇ ਵਾਹਨਾਂ ਤੋਂ ਕੁਝ ਇੰਚ ਦੀ ਦੂਰੀ ‘ਤੇ ਡਿੱਗਿਆ ਸੀ। ਹਾਦਸੇ ਵਾਲੀ ਥਾਂ ‘ਤੇ ਸੰਘਣਾ ਕਾਲਾ ਧੂੰਆਂ ਛਾ ਗਿਆ।

ਸੜਕਾਂ ਦੇ ਦੋਵੇਂ ਪਾਸੇ ਆਵਾਜਾਈ ਬੰਦ

ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਹਾਦਸੇ ਕਾਰਨ ਘਰਾਂ ਨੂੰ ਕੋਈ ਨੁਕਸਾਨ ਪਹੁੰਚਿਆ ਹੈ ਜਾਂ ਨਹੀਂ। ਇਹ ਹਾਦਸਾ ਮਿਲਟਰੀ ਟ੍ਰੇਲ ਤੇ 10ਵੇਂ ਐਵੇਨਿਊ ਨਾਰਥ ਦੇ ਨੇੜੇ ਵਾਪਰਿਆ। ਪਾਮ ਬੀਚ ਕਾਊਂਟੀ ਸ਼ੈਰਿਫ ਦਫ਼ਤਰ ਨੇ ਸੜਕਾਂ ਦੇ ਦੋਵੇਂ ਪਾਸੇ ਆਵਾਜਾਈ ਬੰਦ ਕਰ ਦਿੱਤੀ ਹੈ ਤੇ ਵਾਹਨ ਚਾਲਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਹੋਰ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਏ। ਨੇੜੇ ਕੰਮ ਕਰਨ ਵਾਲੀ ਇੱਕ ਮਹਿਲਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇਲਾਕੇ ‘ਚ ਲਗਭਗ ਦੋ ਘੰਟਿਆਂ ਤੱਕ ਬਿਜਲੀ ਗੁੱਲ ਰਹੀ। ਹਾਦਸਾ ਕਿਹੜੇ ਹਾਲਾਤਾਂ ‘ਚ ਵਾਪਰਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments