Sunday, April 19, 2026
Google search engine
Homelatest Newsਅਦਾਲਤ 'ਚ ਪੇਸ਼ ਨਹੀਂ ਹੋਈ ਇਹ Bollywood ਅਦਾਕਾਰਾ, ਹੁਣ ਦੁਬਾਰਾ ਭੇਜਿਆ...

ਅਦਾਲਤ ‘ਚ ਪੇਸ਼ ਨਹੀਂ ਹੋਈ ਇਹ Bollywood ਅਦਾਕਾਰਾ, ਹੁਣ ਦੁਬਾਰਾ ਭੇਜਿਆ ਜਾਵੇਗਾ ਸੰਮਨ, ਜਾਣੋ ਪੂਰਾ ਮਾਮਲਾ

ਭਾਜਪਾ ਐੱਮਪੀ ਅਤੇ ਅਦਾਕਾਰਾ ਕੰਗਣਾ ਰਣੌਤ ਬਠਿੰਡਾ ਅਦਾਲਤ ਵਿੱਚ ਪੇਸ਼ ਨਹੀਂ ਹੋਈ।

ਅਦਾਕਾਰਾ ਅਤੇ ਭਾਜਪਾ ਸਾਂਸਦ ਕੰਗਣਾ ਰਣੌਤ ਆਏ ਦਿਨ ਆਪਣੇ ਬਿਆਨਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਅਦਾਕਾਰਾ ਆਪਣੇ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਮਾਮਲੇ ਸਬੰਧੀ ਕੰਗਣਾ ਰਣੌਤ ਨੂੰ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਪਰ ਅਦਾਕਾਰਾ ਅਦਾਲਤ ਵਿੱਚ ਨਹੀਂ ਪਹੁੰਚੀ, ਜਿਸ ਕਰਕੇ ਹੁਣ ਕੰਗਣਾ ਰਣੌਤ ਨੂੰ ਦੁਬਾਰਾ ਸੰਮਨ ਭੇਜੇ ਜਾਣਗੇ।

ਕੀ ਹੈ ਪੂਰਾ ਮਾਮਲਾ?

ਇਸ ਮਾਮਲੇ ਬਾਰੇ ਮਹਿੰਦਰ ਕੌਰ ਦਾ ਕਹਿਣਾ ਸੀ ਕਿ,” ਜੇਕਰ ਕੰਗਣਾ ਮਾਫ਼ੀ ਮੰਗਦੀ ਹੈ, ਤਾਂ ਉਹ ਉਸਨੂੰ ਮਾਫ਼ ਕਰ ਦੇਵੇਗੀ, ਕਿਉਂਕਿ ਉਸਦੀ ਅਦਾਕਾਰਾ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਕੰਗਣਾ ਅਜੇ ਵੀ ਆਪਣੀ ਗੱਲ ਨੂੰ ਸਹੀ ਦੱਸ ਰਹੀ ਹੈ। ਸਾਨੂੰ ਕੋਰਟ ‘ਤੇ ਭਰੋਸਾ ਹੈ। ਗਲਤ ਸ਼ਬਦਾਂ ਦਾ ਇਸਤੇਮਾਲ ਕਰਨ ਕਰਕੇ ਕੰਗਣਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਸੀਂ ਧਰਨੇ ‘ਤੇ ਬੱਚਿਆ ਦੀਆਂ ਜ਼ਮੀਨਾਂ ਕਾਰਨ ਗਏ ਸੀ ਨਾ ਕਿ ਕਿਸੇ ਲਾਲਚ ਕਾਰਨ।”

“ਜਦੋਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਲਿਆਂਦੇ ਜਾ ਰਹੇ ਸੀ, ਉਸ ਸਮੇਂ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਵੱਲੋਂ ਅਰਜੀ ਦਾਇਰ ਕੀਤੀ ਗਈ ਸੀ ਕਿ ਕੰਗਣਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਸ ਖਿਲਾਫ ਇੱਕ ਪੋਸਟ ਪਾਈ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਅਜਿਹੀਆਂ ਔਰਤਾਂ 100-100 ਰੁਪਏ ਲੈ ਕੇ ਧਰਨੇ ਵਿੱਚ ਆਉਂਦੀਆਂ ਹਨ। ਉਸ ਦਿਨ ਤੋਂ ਲੈ ਕੇ ਸਾਡੇ ਵੱਲੋਂ ਮਾਣਹਾਨੀ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਸੀ ਅਤੇ ਬੀਤੇ ਕੁਝ ਦਿਨ ਪਹਿਲਾ ਸੁਪਰੀਮ ਕੋਰਟ ਵਿੱਚ ਕੰਗਣਾ ਰਣੌਤ ਨੇ ਇਸ ਕੇਸ ਨੂੰ ਖਤਮ ਕਰਨ ਦੀ ਗੱਲ ਵੀ ਕੀਤੀ ਸੀ ਪਰ ਸੁਪਰੀਮ ਕੋਰਟ ਵੱਲੋਂ ਇਹ ਮਨਜ਼ੂਰ ਨਹੀਂ ਕੀਤਾ ਗਿਆ। ਇਸਦੇ ਚੱਲਦਿਆ ਬਠਿੰਡਾ ਅਦਾਲਤ ਵਿੱਚ ਮੁੜ ਤੋਂ ਕੰਗਣਾ ਰਣੌਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਪਰ ਅਦਾਕਾਰਾ ਅਦਾਲਤ ਵਿੱਚ ਪੇਸ਼ ਨਹੀਂ ਹੋਈ। ਹੁਣ ਅਦਾਕਾਰਾ ਕੰਗਣਾ ਰਣੌਤ ਦੀ ਅਗਲੀ ਪੇਸ਼ੀ 29 ਸਤੰਬਰ ਨੂੰ ਹੋਵੇਗੀ। ਇਸ ਦੌਰਾਨ ਉਨ੍ਹਾਂ ਦਾ ਪੇਸ਼ ਹੋਣਾ ਜ਼ਰੂਰੀ ਹੋਵੇਗਾ। ਇਸ ਤਰੀਕ ਦੇ ਸੰਮਨ ਬਠਿੰਡਾ ਦੇ ਐਸਐਸਪੀ ਦੁਬਾਰਾ ਅਦਾਕਾਰਾ ਨੂੰ ਭੇਜੇ ਜਾਣਗੇ।” ਵਕੀਲ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments