Saturday, April 18, 2026
Google search engine
HomeDeshਤੇਲ ਦੀ ਕੋਈ ਕਮੀ ਨਹੀਂ, ਪੱਛਮੀ ਏਸ਼ੀਆ ਸੰਕਟ ਤੇ ਸਰਬ-ਪਾਰਟੀ ਬੈਠਕ ‘ਚ...

ਤੇਲ ਦੀ ਕੋਈ ਕਮੀ ਨਹੀਂ, ਪੱਛਮੀ ਏਸ਼ੀਆ ਸੰਕਟ ਤੇ ਸਰਬ-ਪਾਰਟੀ ਬੈਠਕ ‘ਚ ਸਰਕਾਰ ਨੇ ਕੀ-ਕੀ ਕਿਹਾ?

ਪੱਛਮੀ ਏਸ਼ੀਆ ਸੰਕਟ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਸਰਬ-ਪਾਰਟੀ ਮੀਟਿੰਗ ਹੋਈ।

ਪੱਛਮੀ ਏਸ਼ੀਆ ਸੰਕਟ ‘ਤੇ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਰਬ-ਪਾਰਟੀ ਮੀਟਿੰਗ ਬੁਲਾਈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪੈਟਰੋਲੀਅਮ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ਾਮਲ ਸਨ, ਜਿਨ੍ਹਾਂ ਨੇ ਵਿਰੋਧੀ ਧਿਰ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਮੀਟਿੰਗ ਰਾਜਨਾਥ ਸਿੰਘ ਦੇ ਬਿਆਨ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ, ਵਿਦੇਸ਼ ਸਕੱਤਰ ਨੇ ਪ੍ਰੇਜੇਂਟੇਸ਼ਨ ਦਿੱਤੀ, ਜਿਸ ਵਿੱਚ ਮੁੱਖ ਤੌਰ ‘ਤੇ ਭਾਰਤ ਦੇ ਹਿੱਤਾਂ ਨੂੰ ਤਰਜੀਹ ਦੇਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪੁਸ਼ਟੀ ਕੀਤੀ ਕਿ ਪੈਟਰੋਲੀਅਮ ਉਤਪਾਦਾਂ ਦੀ ਕੋਈ ਕਮੀ ਨਹੀਂ ਹੈ।
ਹੋਰਮੁਜ਼ ਸਟ੍ਰੇਟ ‘ਤੇ, ਸਰਕਾਰ ਨੇ ਦੱਸਿਆ ਕਿ ਉਸਦੇ ਚਾਰ ਜਹਾਜ਼ ਪਹਿਲਾਂ ਹੀ ਉੱਥੋਂ ਨਿਕਲ ਚੁੱਕੇ ਹਨ, ਕੁਝ ਹੋਰ ਵੀ ਛੇਤੀ ਹੀ ਕੁਝ ਹੋਰ ਵੀ ਨਿਕਲਣਗੇ। ਇਹ ਸਰਕਾਰ ਲਈ ਵੱਡੀ ਗੱਲ ਹੈ। ਕਈ ਦੇਸ਼ਾਂ ਦੇ ਜਹਾਜ਼ ਅਜੇ ਵੀ ਫਸੇ ਹੋਏ ਹਨ। ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਯੁੱਧ ਨਹੀਂ ਚਾਹੀਦਾ।

ਘਬਰਾਉਣ ਹੋਣ ਦੀ ਲੋੜ ਨਹੀਂ

ਕੇਂਦਰ ਸਰਕਾਰ ਨੇ ਮੀਟਿੰਗ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਵਿਰੋਧੀ ਪਾਰਟੀਆਂ ਕਿਸੇ ਵੀ ਸਮੇਂ ਕਿਸੇ ਵੀ ਜਾਣਕਾਰੀ ਲਈ ਆ ਸਕਦੀਆਂ ਹਨ। ਸਰਬ-ਪਾਰਟੀ ਮੀਟਿੰਗ ਵਿੱਚ ਮਹਿਲਾ ਰਾਖਵਾਂਕਰਨ ਬਿੱਲ ‘ਤੇ ਚਰਚਾ ਨਹੀਂ ਹੋਈ। ਪ੍ਰੇਜੇਂਟੇਸ਼ਨ ਵਿੱਚ ਕਿਹਾ ਗਿਆ ਸੀ ਕਿ ਐਲਪੀਜੀ ਅਤੇ ਪੈਟਰੋਲੀਅਮ ਲਈ ਐਡਵਾਂਸ ਬੁਕਿੰਗ ਕੀਤੀ ਗਈ ਹੈ। ਅਸੀਂ ਵੱਖ-ਵੱਖ ਦੇਸ਼ਾਂ ਨਾਲ ਆਪਣੀ ਚਰਚਾ ਦਾ ਦਾਇਰਾ ਵਧਾ ਦਿੱਤਾ ਹੈ।

ਸਰਕਾਰ ਨੇ ਦਿੱਤੇ ਹਨ ਐਡਵਾਂਸ ਆਰਡਰ

ਸਰਕਾਰ ਨੇ ਸਾਰੀਆਂ ਪਾਰਟੀਆਂ ਨੂੰ ਭਰੋਸਾ ਦੁਆਇਆ ਹੈ ਕਿ ਲੋੜੀਂਦੀ ਊਰਜਾ ਉਪਲਬਧ ਹੈ। ਕੱਚਾ ਤੇਲ ਆ ਰਿਹਾ ਹੈ। ਸਰਕਾਰ ਨੇ ਐਡਵਾਂਸ ਆਰਡਰ ਦਿੱਤੇ ਹਨ। ਹੁਣ ਤੱਕ, 425,000 ਲੋਕਾਂ ਨੂੰ ਕੱਢਿਆ ਗਿਆ ਹੈ। ਮੀਟਿੰਗ ਵਿੱਚ ਈਰਾਨ, ਯੁੱਧ ਅਤੇ ਊਰਜਾ ਸੁਰੱਖਿਆ ‘ਤੇ ਗੱਲਬਾਤ ਹੋਈ। ਮੀਟਿੰਗ ਲਗਭਗ ਢਾਈ ਘੰਟੇ ਚੱਲੀ, ਜਿਸ ਵਿੱਚ ਟੀਐਮਸੀ ਦਾ ਕੋਈ ਵੀ ਸੰਸਦ ਮੈਂਬਰ ਮੌਜੂਦ ਨਹੀਂ ਸੀ।

ਬੈਠਕ ਵਿੱਚ ਕੌਣ-ਕੌਣ ਪਹੁੰਚਿਆ?

ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਜੇਪੀ ਨੱਡਾ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਪੈਟਰੋਲੀਅਮ ਮੰਤਰੀ ਹਰਦੀਪ ਪੁਰੀ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਬੀਜੇਡੀ ਸੰਸਦ ਮੈਂਬਰ ਸੰਮਿਤ ਪਾਤਰਾ ਮੌਜੂਦ ਰਹੇ। ਉੱਧਰ, ਜੇਡੀ(ਯੂ) ਦੇ ਲੱਲਨ ਸਿੰਘ ਅਤੇ ਸੰਜੇ ਝਾਅ, ਸਮਾਜਵਾਦੀ ਪਾਰਟੀ ਦੇ ਨੇਤਾ ਧਰਮਿੰਦਰ ਯਾਦਵ ਅਤੇ ਜਾਵੇਦ ਅਲੀ, ਕਾਂਗਰਸ ਦੇ ਤਾਰਿਕ ਅਨਵਰ ਅਤੇ ਮੁਕੁਲ ਵਾਸਨਿਕ, ਸੀਪੀਆਈਐਮ ਦੇ ਜੌਨ ਬ੍ਰਿਟਾਸ ਅਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਵੀ ਬੈਠਕ ਵਿੱਚ ਮੌਜੂਦ ਰਹੇ।

ਵਿਰੋਧੀ ਧਿਰ ਨੇ ਕੀਤੀ ਸੀ ਸਰਬ-ਪਾਰਟੀ ਮੀਟਿੰਗ ਦੀ ਮੰਗ

ਜਿਕਰਯੋਗ ਹੈ ਕਿ ਪੱਛਮੀ ਏਸ਼ੀਆ ਦੀ ਸਥਿਤੀ ‘ਤੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਸਰਬ-ਪਾਰਟੀ ਮੀਟਿੰਗ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਜ ਸਭਾ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਨਾਲ ਪੈਦਾ ਹੋਈ ਸਥਿਤੀ ਨੂੰ ਹੱਲ ਕਰਨ ਲਈ ਸੱਤ ਨਵੇਂ ਅਧਿਕਾਰ ਪ੍ਰਾਪਤ ਸਮੂਹ ਬਣਾਏ ਗਏ ਹਨ। ਉਹ ਨਿਯਮਿਤ ਤੌਰ ‘ਤੇ ਐਲਪੀਜੀ, ਜ਼ਰੂਰੀ ਸੇਵਾਵਾਂ ਅਤੇ ਵਸਤੂਆਂ ਦੀ ਸਪਲਾਈ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹੋਰ ਮੁੱਦਿਆਂ ਦਾ ਮੁਲਾਂਕਣ ਕਰਨਗੇ ਅਤੇ ਸੁਝਾਅ ਦੇਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਰਾਜ ਸਭਾ ਵਿੱਚ ਕੀ ਕਿਹਾ?

ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਅਤੇ ਇਸ ਨਾਲ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ, ਪ੍ਰਧਾਨ ਮੰਤਰੀ ਮੋਦੀ ਨੇ ਰਾਜ ਸਭਾ ਵਿੱਚ ਕਿਹਾ ਸੀ ਕਿ ਤਿੰਨ ਹਫ਼ਤਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਯੁੱਧ ਨੇ ਦੁਨੀਆ ਭਰ ਵਿੱਚ ਇੱਕ ਗੰਭੀਰ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ, ਉਨ੍ਹਾਂ ਨੇ ਲੋਕ ਸਭਾ ਵਿੱਚ ਕਿਹਾ ਸੀ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਪੈਦਾ ਹੋਏ ਬੇਮਿਸਾਲ ਸੰਕਟ ਲੰਬੇ ਸਮੇਂ ਤੱਕ ਚੱਲਣ ਵਾਲੇ ਹਨ। ਸਰਕਾਰ ਇਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ

ਇਸ ਦੌਰਾਨ, ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੋ ਐਲਪੀਜੀ ਜਹਾਜ਼ ਕੱਲ੍ਹ ਅਤੇ ਪਰਸੋ ਪੱਛਮੀ ਤੱਟ ‘ਤੇ ਪਹੁੰਚਣਗੇ। ਇਹ ਦੋਵੇਂ 92,000 ਟਨ ਐਲਪੀਜੀ ਨਾਲ ਭਰੇ ਹੋਏ ਹਨ। ਸ਼ਿਪਿੰਗ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਕੋਲ ਈਰਾਨ ਤੋਂ ਕਿਸੇ ਵੀ ਲੋਡ ਕੀਤੇ ਕਾਰਗੋ ਆਉਣ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੀ ਤਰਜੀਹ ਘਰੇਲੂ ਐਲਪੀਜੀ ਹੈ। ਕੱਲ੍ਹ ਲਗਭਗ 58 ਲੱਕ ਦੇ ਕਰੀਬ ਬੁਕਿੰਗ ਹੋਈ ਹੈ। ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਮੰਤਰਾਲਾ ਤੇਲ ਅਤੇ ਗੈਸ ਕੰਪਨੀਆਂ ਦੇ ਅਧਿਕਾਰੀਆਂ ਨਾਲ ਰੋਜ਼ਾਨਾ ਮੀਟਿੰਗਾਂ ਕਰ ਰਿਹਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments