Saturday, April 18, 2026
Google search engine
HomeDeshBJP ਮੇਰੀ ਪਰਮਿਸ਼ਨ ਦਾ ਇੰਤਜ਼ਾਰ ਕਰ ਰਹੀ ਤਾਂ ਅੱਗੇ ਵੱਧੋ.. DM Suicide...

BJP ਮੇਰੀ ਪਰਮਿਸ਼ਨ ਦਾ ਇੰਤਜ਼ਾਰ ਕਰ ਰਹੀ ਤਾਂ ਅੱਗੇ ਵੱਧੋ.. DM Suicide ਮਾਮਲੇ ‘ਚ Raja Warring CBI ਜਾਂਚ ਦੀ ਮੰਗ ਨਾਲ ਸਹਿਮਤ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ‘ਤੇ ਪਲਟਵਾਰ ਕੀਤਾ ਹੈ ਤੇ ਕਿਹਾ ਹੈ ਕਿ ਜੇਕਰ ਭਾਜਪਾ ਨੂੰ ਮੇਰੀ ਇਜਾਜ਼ਤ ਚਾਹੀਦੀ ਹੈ ਤਾਂ ਸੀਬੀਆਈ ਜਾਂਚ ਕਰਵਾ ਲਓ।

ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ (ਡੀਐਮ) ਸੁਸਾਈਡ (ਖ਼ੁਦਕੁਸ਼ੀ) ਕੇਸ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਹੁਣ ਸਹਿਮਤੀ ਜਤਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੀ ਇਹ ਮੰਗ ਹੈ ਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਜਿੱਥੇ, ਵੜਿੰਗ ਨੇ ਟਵੀਟ ਕਰਦੇ ਹੋਏ ਸੀਬੀਆਈ ਜਾਂਚ ਦੀ ਮੰਗ ‘ਤੇ ਸਹਿਮਤੀ ਜਤਾਈ ਹੈ, ਉੱਥੇ ਹੀ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਵੀ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਮੇਰੀ ਪਰਮਿਸ਼ਨ ਚਾਹੀਦੀ ਹੈ ਤਾਂ ਹਾਂ ਅੱਗੇ ਵੱਧੋ।
ਦਰਅਸਲ, ਵਿਰੋਧੀ ਪਾਰਟੀਆਂ ਵੱਲੋਂ ਡੀਐਮ ਸੁਸਾਈਡ ਮਾਮਲੇ ‘ਚ ਲਗਾਤਾਰ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿੱਥੇ ਸੀਬੀਆਈ (ਸੈਂਟ੍ਰਲ ਬਿਊਰੋ ਆਫ਼ ਇਨਵੈਸਟੀਗੇਸ਼ਨ- ਕੇਂਦਰੀ ਜਾਂਚ ਬਿਊਰੋ) ਜਾਂਚ ਦੀ ਮੰਗ ਨੂੰ ਲੈ ਕੇ ਇੱਕ ਮਤ ਸਨ, ਦੂਜੇ ਪਾਸੇ ਕਾਂਗਰਸ ਦੇ ਜ਼ਿਆਦਾਤਰ ਆਗੂ ਵੀ ਇਸ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ। ਪਰ, ਇਸ ਵਿਚਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੀਬੀਆਈ ਜਾਂਚ ‘ਤੇ ਯਕੀਨ ਨਹੀਂ ਹੈ ਤੇ ਉਹ ਚਾਹੁੰਦੇ ਹਨ ਕਿ ਜਾਂ ਤਾਂ ਸੁਪਰੀਮ ਕੋਰਟ ਜਾਂ ਫਿਰ ਹਾਈ ਕੋਰਟ ਦੇ ਸੀਟਿੰਗ ਜੱਜ ਦੀ ਦੇਖ-ਰੇਖ ‘ਚ ਜਾਂਚ ਹੋਣੀ ਚਾਹੀਦੀ ਹੈ।
ਹਾਲਾਂਕਿ, ਇਸ ਸਭ ਦੌਰਾਨ ਸੀਬੀਆਈ ਜਾਂਚ ਦੀ ਮੰਗ ਨਾਲ ਸਹਿਮਤ ਨਾ ਹੋਣ ਕਾਰਨ ਰਾਜਾ ਵੜਿੰਗ ਨੂੰ ਵਿਰੋਧੀ ਪਾਰਟੀਆਂ ਦੀ ਰਾਜਨੀਤੀ ਤੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਭਾਜਪਾ ਆਗੂ ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤਾਂ ਵੜਿੰਗ ਨੂੰ ਪੰਜਾਬੀਆਂ ਦਾ ਗੱਦਾਰ ਤੱਕ ਕਰਾਰ ਦੇ ਦਿੱਤਾ। ਇਸ ਤੋਂ ਇਲਾਵਾ ਹੋਰ ਵੀ ਭਾਜਪਾ ਆਗੂਆਂ ਨੇ ਇਸ ਮੁੱਦੇ ‘ਤੇ ਰਾਜਾ ਵੜਿੰਗ ਨੂੰ ਘੇਰਿਆ ਸੀ।

ਭਾਜਪਾ ਮੇਰੀ ਇਜਾਜ਼ਤ ਚਾਹੁੰਦੀ ਹੈ ਤਾਂ ਚਲੋ: ਵੜਿੰਗ

ਹੁਣ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ‘ਤੇ ਪਲਟਵਾਰ ਕੀਤਾ ਹੈ ਤੇ ਕਿਹਾ ਹੈ ਕਿ ਜੇਕਰ ਭਾਜਪਾ ਨੂੰ ਮੇਰੀ ਇਜਾਜ਼ਤ ਚਾਹੀਦੀ ਹੈ ਤਾਂ ਸੀਬੀਆਈ ਜਾਂਚ ਕਰਵਾ ਲਓ।ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ- ਜੇਕਰ ਭਾਰਤੀ ਜਨਤਾ ਪਾਰਟੀ ਸਿਰਫ਼ ਸੀਬੀਆਈ ਜਾਂਚ ਲਈ ਮੇਰੀ ਇਜਾਜ਼ਤ ਦੀ ਉਡੀਕ ਕਰ ਰਹੀ ਹੈ ਤਾਂ ਕਿਰਪਾ ਕਰਕੇ ਅੱਗੇ ਵੱਧੋ। ਡੀਐਮ ਰੰਧਾਵਾ ਖੁਦਕੁਸ਼ੀ ਮਾਮਲੇ ‘ਚ ਸੈਂਟ੍ਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਆਦੇਸ਼ ਦਿਓ। ਪਰਿਵਾਰ ਇਸ ਦੀ ਮੰਗ ਕਰ ਰਿਹਾ ਹੈ। ਸੱਚਾਈ ਇਸ ਦੀ ਹੱਕਦਾਰ ਹੈ। ਹੋਰ ਦੇਰੀ ਨਹੀ,। ਹੋਰ ਬਹਾਨੇ ਨਹੀਂ, ਸਿਰਫ਼ ਇਨਸਾਫ਼।

ਰਵਨੀਤ ਬਿੱਟੂ ਨੇ ਵੜਿੰਗ ਨੂੰ ਕਿਹਾ ਸੀ ਗੱਦਾਰ

ਦੱਸ ਦੇਈਏ ਕਿ ਰਵਨੀਤ ਸਿੰਘ ਬਿੱਟੂ ਨੇ ਰਾਜਾ ਵੜਿੰਗ ਨੂੰ ਸੀਬੀਆਈ ਜਾਂਚ ਦੀ ਮੰਗ ਨਾਲ ਸਹਿਮਤ ਨਾਲ ਹੋਣ ‘ਤੇ ਘੇਰਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਦੇ ਇਹ ਹਾਲਾਤ ਹਨ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਲੋਕ ਸਭਾ ਦੇ ਸੰਸਦ ਮੈਂਬਰ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਰਾਜਾ ਵੜਿੰਗ ਕਹਿ ਰਹੇ ਹਨ ਕਿ ਉਹ ਸੀਬੀਆਈ ਤੇ ਭਰੋਸਾ ਨਹੀਂ ਕਰਦੇ ਹੈ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਘੇਰਦੇ ਹੋਏ ਕਿਹਾ ਕਿ ਇਹ ਮੰਗ ਡੀਐਮ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੀ ਅਸੀਂ ਸੰਸਦ ਚ ਇਹ ਗੱਲ ਰੱਖੀ ਹੈ। ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਸਾਡੇ ਲਈ ਤਾਂ ਇਹ ਫਾਇਦੇ ਵਾਲੀ ਗੱਲ ਹੈ ਕਿ ਇਹੋ ਜਿਹਾ ਬੰਦਾ ਪੰਜਾਬ ਕਾਂਗਰਸ ਦਾ ਆਗੂ ਬਣਿਆ ਰਿਹਾ। ਇਹੋ ਜਿਹਾ ਚੰਨ ਚਾੜ੍ਹਦਾ ਰਹੇ ਤੇ ਇਹੋ ਜਹੀਆਂ ਗੱਦਾਰੀਆਂ ਕਰਦਾ ਰਹੇ। ਜਿਵੇ ਅੰਗਰੇਜ਼ ਸੂਹੀਏ ਤੇ ਕਾਲੀਆਂ ਭੇਡਾਂ ਰੱਖਦੇ ਸਨ, ਇਹ ਰਾਜਾ ਵੜਿੰਗ ਉਹੀ ਸਭ ਤੋਂ ਵੱਡੀ ਕਾਲੀ ਭੇਡ ਹੈ। ਇਸ ਨੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ।

ਵੜਿੰਗ ਨੇ ਪਹਿਲਾਂ ਕਿਹਾ ਸੀ- ਮੈਂ ਸੀਬੀਆਈ ‘ਤੇ ਯਕੀਨ ਨਹੀਂ ਕਰਦਾ

ਦੱਸ ਦੇਈਏ ਕਿ ਰਾਜਾ ਵੜਿੰਗ ਜਿੱਥੇ ਹੁਣ ਸੀਬੀਆਈ ਜਾਂਚ ਨਾਲ ਸਹਿਮਤ ਹੋ ਗਏ ਹਨ, ਪਰ ਇਸ ਤੋਂ ਪਹਿਲੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਸੀਬੀਆਈ ‘ਤੇ ਭਰੋਸਾ ਨਹੀਂ ਕਰਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸੀਬੀਆਈ ਤੇ ਬਹੁਤਾ ਯਕੀਨ ਨਹੀਂ ਕਰਦਾ ਹਾਂ। ਮੇਰੀ ਇਹ ਮੰਗ ਹੈ ਕਿ ਹਾਈ ਕੋਰਟ ਦੇ ਸੀਟਿੰਗ ਜੱਜ ਦੀ ਦੇਖ-ਰੇਖ ਚ ਜਾਂਚ ਹੋਣੀ ਚਾਹੀਦੀ ਹੈ। ਬਾਕੀ ਹਰ ਵਿਅਕਤੀ ਦਾ ਆਪਣਾ ਹੱਕ ਹੈ, ਕੋਈ ਸਾਂਸਦ ਸੀਬੀਆਈ ਤੋਂ ਜਾਂਚ ਦੀ ਮੰਗ ਰੱਖ ਰਿਹਾ ਹੈ, ਕੋਈ ਕਿਸੇ ਤੋਂ ਜਾਂਚ ਕਰਵਾਉਣ ਲਈ ਕਹਿ ਰਿਹਾ ਹੈ। ਹਰ ਵਿਅਕਤੀ ਦਾ ਬਣਦਾ ਹੈ ਕਿ ਉਸ ਨੇ ਕਿਸ ਤਰੀਕੇ ਦਾ ਇਨਸਾਫ਼ ਲੈਣਾ ਹੈ, ਪਰ ਮੈਨੂੰ ਲੱਗਦਾ ਹੈ ਕਿ ਸੀਟਿੰਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਦੀ ਦੇਖ-ਰੇਖ ਚ ਜਾਂਚ ਹੋਵੇ ਤਾਂ ਇਹ ਹੋਰ ਬਿਹਤਰ ਹੋਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments