Friday, September 11, 2026
Google search engine
HomeDeshਮੇਰੀਆਂ ਰਗਾਂ ‘ਚ ਖੂਨ ਨਹੀਂ…ਗਰਮ ਸਿੰਦੂਰ ਵਗ ਰਿਹਾ, ਹੁਣ ਅਸੀਂ ਸਿਰਫ਼ POK...

ਮੇਰੀਆਂ ਰਗਾਂ ‘ਚ ਖੂਨ ਨਹੀਂ…ਗਰਮ ਸਿੰਦੂਰ ਵਗ ਰਿਹਾ, ਹੁਣ ਅਸੀਂ ਸਿਰਫ਼ POK ‘ਤੇ ਹੋਵੇਗੀ ਗੱਲ, ਪੀਐਮ ਮੋਦੀ ਦੀ Pakistan ਨੂੰ ਖੁੱਲ੍ਹੀ ਚੇਤਾਵਨੀ –

ਪਾਕਿਸਤਾਨ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦਾ ਹਮਲਾਵਰ ਰੁਖ਼ ਬਰਕਰਾਰ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਬੀਕਾਨੇਰ ਦੀ ਧਰਤੀ ਤੋਂ ਪਾਕਿਸਤਾਨ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਵੀਰਵਾਰ ਨੂੰ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੀਆਂ ਰਗਾਂ ਵਿੱਚ ਖੂਨ ਨਹੀਂ ਸਗੋਂ ਗਰਮ ਸਿੰਦੂਰ ਵਗ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨਾਲ ਨਾ ਤਾਂ ਵਪਾਰ ਹੋਵੇਗਾ ਅਤੇ ਨਾ ਹੀ ਗੱਲਬਾਤ। ਉਸਨੂੰ ਹਰ ਅੱਤਵਾਦੀ ਹਮਲੇ ਦੀ ਕੀਮਤ ਚੁਕਾਉਣੀ ਪਵੇਗੀ।
ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਆਪ੍ਰੇਸ਼ਨ ਸਿੰਦੂਰ ‘ਤੇ ਬੋਲਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ 22 ਅਪ੍ਰੈਲ ਨੂੰ ਸਾਡੀਆਂ ਭੈਣਾਂ ਦੇ ਧਰਮ ਪੁੱਛਣ ਤੋਂ ਬਾਅਦ ਉਨ੍ਹਾਂ ਦੇ ਸਿੰਦੂਰ ਉਤਾਰ ਉਜਾੜ ਦਿੱਤੇ ਗਏ ਸਨ। 140 ਕਰੋੜ ਦੇਸ਼ ਵਾਸੀਆਂ ਨੇ ਸੰਕਲਪ ਲਿਆ ਸੀ ਕਿ ਉਹ ਅੱਤਵਾਦ ਨੂੰ ਜੜ੍ਹੋਂ ਪੁੱਟ ਦੇਣਗੇ। ਸਾਡੀ ਸਰਕਾਰ ਨੇ ਤਿੰਨਾਂ ਫੌਜਾਂ ਨੂੰ ਖੁੱਲ੍ਹੀ ਛੋਟ ਦਿੱਤੀ। ਤਿੰਨਾਂ ਫੌਜਾਂ ਨੇ ਮਿਲ ਕੇ ਪਾਕਿਸਤਾਨ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ।

22 ਅਪ੍ਰੈਲ ਦੇ ਹਮਲੇ ਦਾ ਜਵਾਬ 22 ਮਿੰਟਾਂ ਵਿੱਚ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 22 ਤਰੀਕ ਨੂੰ ਹੋਏ ਹਮਲੇ ਦੇ ਜਵਾਬ ਵਿੱਚ, ਭਾਰਤੀ ਫੌਜ ਨੇ 22 ਮਿੰਟਾਂ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਸਾਰਿਆਂ ਨੇ ਦੇਖਿਆ ਕਿ ਜਦੋਂ ਸਿੰਦੂਰ ਬਾਰੂਦ ਬਣ ਜਾਂਦਾ ਹੈ ਤਾਂ ਕੀ ਹੁੰਦਾ ਹੈ। ਮੈਂ ਆਪਣੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਸਿੰਦੂਰ ਮਿਟਾਉਣ ਲਈ ਨਿਕਲੇ ਸਨ, ਉਹ ਮਿੱਟੀ ਵਿੱਚ ਮਿਲ ਚੁੱਕੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਵਹਾਏ ਗਏ ਖੂਨ ਦੀ ਹਰ ਬੂੰਦ ਦਾ ਬਦਲਾ ਲੈ ਲਿਆ ਗਿਆ ਹੈ। ਜਿਹੜੇ ਲੋਕ ਆਪਣੇ ਹਥਿਆਰਾਂ ‘ਤੇ ਮਾਣ ਕਰਦੇ ਸਨ, ਅੱਜ ਮਲਬੇ ਦੇ ਢੇਰਾਂ ਹੇਠ ਦੱਬੇ ਹੋਏ ਹਨ। ਇਹ ਨਿਆਂ ਦਾ ਇੱਕ ਨਵਾਂ ਰੂਪ ਹੈ। ਇਹ ਸਿਰਫ਼ ਗੁੱਸਾ ਨਹੀਂ ਹੈ, ਸਗੋਂ ਪੂਰੇ ਭਾਰਤ ਦਾ ਵਿਕਰਾਲ ਰੂਪ ਹੈ। ਆਪਣੇ ਸੰਬੋਧਨ ਵਿੱਚ, ਪੀਐਮ ਮੋਦੀ ਨੇ ਅੱਗੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਅਤੇ ਹੁਣ ਸਿੱਧਾ ਛਾਤੀ ‘ਤੇ ਹਮਲਾ ਕੀਤਾ ਹੈ।

ਐਟਮ ਬੰਬ ਦੀ ਧਮਕੀ ਨਹੀਂ ਚੱਲੇਗੀ

ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਰਮਾਣੂ ਬੰਬ ਦੀ ਧਮਕੀ ਨਹੀਂ ਚੱਲੇਗੀ। ਅਸੀਂ ਦਹਿਸ਼ਤ ਦੇ ਆਕਾ ਅਤੇ ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਵੱਖਰੇ ਤੌਰ ‘ਤੇ ਨਹੀਂ ਦੇਖਾਂਗੇ। ਪਾਕਿਸਤਾਨ ਦਾ ਅਸਲੀ ਚਿਹਰਾ ਪੂਰੀ ਦੁਨੀਆ ਨੂੰ ਦਿਖਾਇਆ ਜਾਵੇਗਾ।
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਕਦੇ ਵੀ ਭਾਰਤ ਵਿਰੁੱਧ ਸਿੱਧੀ ਜੰਗ ਨਹੀਂ ਜਿੱਤ ਸਕਦਾ। ਜਦੋਂ ਵੀ ਉਹ ਲੜਿਆ, ਉਸਨੂੰ ਹਮੇਸ਼ਾ ਮੁੰਹ ਦੀ ਖਾਣੀ ਪਈ। ਮੋਦੀ ਦੀਆਂ ਨਸਾਂ ਵਿੱਚ ਖੂਨ ਨਹੀਂ ਗਰਮ ਸਿੰਦੂਰ ਵਗ ਰਿਹਾ ਹੈ। ਪਾਕਿਸਤਾਨ ਨੂੰ ਹਰ ਅੱਤਵਾਦੀ ਹਮਲੇ ਦੀ ਕੀਮਤ ਚੁਕਾਉਣੀ ਪਵੇਗੀ।
ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਹੁਣ ਪਾਕਿਸਤਾਨ ਨਾਲ ਨਾ ਤਾਂ ਵਪਾਰ ਹੋਵੇਗਾ ਅਤੇ ਨਾ ਹੀ ਗੱਲਬਾਤ। ਹੁਣ ਸਿਰਫ਼ ਪੀਓਕੇ ‘ਤੇ ਚਰਚਾ ਹੋਵੇਗੀ। ਪਾਕਿਸਤਾਨ ਨੂੰ ਭਾਰਤ ਦੇ ਹੱਕ ਦਾ ਪਾਣੀ ਨਹੀਂ ਮਿਲੇਗਾ। ਪਾਕਿਸਤਾਨ ਨੂੰ ਭਾਰਤ ਦੇ ਖੂਨ ਨਾਲ ਖੇਡਣ ਦਾ ਖਮਿਆਜ਼ਾ ਭੁਗਤਣਾ ਪਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments