Wednesday, October 21, 2026
Google search engine
HomeDeshMahakumbh ’ਚ ਚਰਚਾ ਦਾ ਵਿਸ਼ਾ ਬਣਿਆ 6 ਲੱਖ ਦਾ ਸੰਖ, ਜਾਮ ਨਗਰ...

Mahakumbh ’ਚ ਚਰਚਾ ਦਾ ਵਿਸ਼ਾ ਬਣਿਆ 6 ਲੱਖ ਦਾ ਸੰਖ, ਜਾਮ ਨਗਰ ’ਚ ਸਮੁੰਦਰ ’ਚ ਮਿਲਦੇ ਸੰਖਾਂ ਸਦਕਾ ਆਉਂਦੀ ਹੈ ਖ਼ੁਸ਼ਹਾਲੀ

ਮੰਨਿਆ ਜਾਂਦਾ ਹੈ ਕਿ ਸੰਖ ਦੀ ਧੁਨੀ ਨਾਂਹ-ਪੱਖੀ ਸ਼ਕਤੀਆਂ ਨੂੰ ਦੂਰ ਕਰ ਦਿੰਦੀ ਹੈ।

ਤੁਸੀਂ ਕਈ ਕਿਸਮਾਂ ਦੇ ਸੰਖ ਦੇਖੇ ਹੋਣਗੇ, ਇਨ੍ਹਾਂ ਦੀ ਆਵਾਜ਼ ਨਾਲ ਹੀ ਮਨ ਅੰਦੋਲਿਤ ਹੋ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸੰਖ ਦੀ ਧੁਨੀ ਨਾਂਹ-ਪੱਖੀ ਸ਼ਕਤੀਆਂ ਨੂੰ ਦੂਰ ਕਰ ਦਿੰਦੀ ਹੈ।
ਆਮ ਤੌਰ ’ਤੇ ਪੂਜਾ ਸਮੱਗਰੀ ਵਾਲੀਆਂ ਦੁਕਾਨਾਂ ਤੋਂ ਇਸ ਨੂੰ 200 ਜਾਂ 400 ਰੁਪਏ ਵਿਚ ਖ਼ਰੀਦਿਆ ਜਾ ਸਕਦਾ ਹੁੰਦਾ ਹੈ ਪਰ ਮਹਾਕੁੰਭ ਵਿਚ 6 ਲੱਖ ਦਾ ਕੀਮਤੀ ਵੱਡੇ ਆਕਾਰ ਵਾਲਾ ਸੰਖ ਚਰਚਾ ਵਿਚ ਆ ਚੁੱਕਾ ਹੈ।
ਮਹਾਕੁੰਭ ਮੇਲੇ ਵਿਚ ਅਖਾੜਾ ਨਗਰ ਸੈਕਟਰ-20 ਲਾਗੇ ਨਾਸਿਕ ਤੋਂ ਆਏ ਇੰਦਰ ਪਵਾਰ ਨੇ ਸੰਖਾਂ ਦਾ ਸਟਾਲ ਲਾਇਆ ਹੈ ਤੇ ਸਭ ਦੀ ਵੱਖਰੀ ਵੱਖਰੀ ਕੀਮਤ ਹੈ। ਕਰੀਬ ਦੋ ਫੁੱਟ ਲੰਮਾ ਤੇ 10 ਇੰਚ ਗੋਲਾਈ ਵਾਲਾ ਸੰਖ ਦੇਖ ਕੇ ਲੋਕਾਂ ਦੇ ਕਦਮ ਠਹਿਰ ਜਾਂਦੇ ਹਨ। ਇੰਦਰ ਮੁਤਾਬਕ ਇਸ ਨੂੰ ਉਜੈਨ ਤੋਂ ਲਿਆਇਆ ਹਾਂ ਵੇਚਣ ਲਈ।
ਇਹ ਵਿਸ਼ਨੂੰ ਸੰਖ ਹੈ, ਲਛਮੀ ਪੂਜਾ ਵੇਲੇ ਇਸ ਦੀ ਵਰਤੋਂ ਕਰਨ ਨਾਲ ਖ਼ੁਸ਼ਹਾਲੀ ਆਉਂਦੀ ਹੈ। ਇਹ ਸੰਖ ਗੁਜਰਾਤ ਦੇ ਜਾਮ ਨਗਰ ਵਿਚ ਬੇਟ ਦਵਾਰਕਾ ਨਾਂ ਦੀ ਥਾਂ ’ਤੇ ਸਮੁੰਦਰ ਵਿਚ ਪਾਇਆ ਜਾਂਦਾ ਹੈ। ਇਸ ਨਾਲ ਸੰਖ ਧਉਨੀ ਦੀ ਬਜਾਏ ਮੰਦਰਾਂ ਵਿਚ ਜਲ ਅਰਪਣ ਕਰਦੇ ਹਨ।
ਸਮੁੰਦਰ ਵਿਚ ਇਹੋ ਜਿਹਾ ਸੰਖ ਲੱਭਣਾ ਆਸਾਨ ਨਹੀਂ ਹੁੰਦਾ। ਇਸ ਦੀ ਕੀਮਤ ਹਰ ਕੋਈ ਦੇ ਸਕੇਗਾ? ਇੰਦਰ ਪਵਾਰ ਦੱਸਦਾ ਹੈ ਕਿ ਮਹਾਕੁੰਭ ਵਿਚ ਪੈਸੇ ਤੇ ਜਾਇਦਾਦ ਪੱਖੋਂ ਸੰਪੰਨ ਲੋਕ ਵੀ ਪੁੱਜੇ ਹਨ, ਉਮੀਦ ਹੈ ਕਿ ਕੋਈ ਖ਼ਰੀਦਦਾਰ ਮਿਲ ਜਾਵੇਗਾ।
25 ਲੱਖ ਦੀ ਕੀਮਤ ਤੱਕ ਹੁੰਦੇ ਨੇ ਸੰਖ
ਇੰਦਰ ਮੁਤਾਬਕ ਸੰਖ 25 ਲੱਖ ਕੀਮਤ ਤੱਕ ਦੇ ਹੁੰਦੇ ਹਨ। ਮੁਲਕ ਦੇ ਪ੍ਰਚੀਨ ਸਿੱਧ ਮੰਦਰਾਂ ਵਿਚ ਤਾਂ ਇਸ ਵੀ ਮਹਿੰਗੇ ਸੰਖ ਪਏ ਹਨ। ਇਨ੍ਹਾਂ ਦੀ ਖ਼ੂਬੀ ਧਾਰਮਿਕ ਨਜ਼ਰੀਏ ਮੁਤਾਬਕ ਵੱਖਰੀ-ਵੱਖਰੀ ਹੁੰਦੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments