ਜੰਮੂ-ਕਸ਼ਮੀਰ ਦੇ ਅਖਨੂਰ ‘ਚ ਅੱਜ ਸਵੇਰੇ 7 ਵਜੇ ਸ਼ਿਵ ਮੰਦਰ ਨੇੜੇ ਬਟਾਲ ‘ਚ 3 ਅੱਤਵਾਦੀਆਂ ਨੇ ਭਾਰਤੀ ਫੌਜ ਦੇ ਵਾਹਨਾਂ ‘ਤੇ ਗੋਲ਼ੀਬਾਰੀ ਕੀਤੀ।
ਜੰਮੂ-ਕਸ਼ਮੀਰ ਦੇ ਅਖਨੂਰ ‘ਚ ਅੱਜ ਸਵੇਰੇ 7 ਵਜੇ ਸ਼ਿਵ ਮੰਦਰ ਨੇੜੇ ਬਟਾਲ ‘ਚ 3 ਅੱਤਵਾਦੀਆਂ ਨੇ ਭਾਰਤੀ ਫੌਜ ਦੇ ਵਾਹਨਾਂ ‘ਤੇ ਗੋਲ਼ੀਬਾਰੀ ਕੀਤੀ। ਭਾਰਤੀ ਫੌਜ ਦੀ 32 ਫੀਲਡ ਰੈਜੀਮੈਂਟ ਨੇ ਤੁਰੰਤ ਜੰਮੂ-ਕਸ਼ਮੀਰ ਪੁਲਿਸ ਨਾਲ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਐਂਬੂਲੈਂਸ ‘ਤੇ ਹੋਈ ਗੋਲੀਬਾਰੀ
ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਕੇਰੀ ਦੇ ਬੱਟਲ ਇਲਾਕੇ ‘ਚ ਅਸਨ ਮੰਦਰ ਨੇੜੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦਿੱਤੀ ਸੀ। ਜਦੋਂ ਫੌਜ ਦੀ ਐਂਬੂਲੈਂਸ ਉਥੋਂ ਲੰਘ ਰਹੀ ਸੀ ਤਾਂ ਲੋਕਾਂ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਫੌਜ ਦੇ ਜਵਾਨਾਂ ਨੇ ਪੁਲਿਸ ਨਾਲ ਮਿਲ ਕੇ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਘੇਰ ਲਿਆ ਹੈ ਅਤੇ ਸਰਹੱਦ ਪਾਰ ਤੋਂ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਮਾਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।