Saturday, October 24, 2026
Google search engine
HomeDeshGujarat Titans ਲਈ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਈ ਖੁਸ਼ਖਬਰੀ, IPL 2025 'ਚ...

Gujarat Titans ਲਈ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਈ ਖੁਸ਼ਖਬਰੀ, IPL 2025 ‘ਚ ਜਿੱਤ ਪੱਕੀ !

Gary Kirsten ਦਾ ਇਹ ਫੈਸਲਾ ਅਚਾਨਕ ਆਇਆ ਹੈ ਜਿਸ ਨੇ ਪਾਕਿਸਤਾਨ ‘ਚ ਭੂਚਾਲ ਲਿਆ ਦਿੱਤਾ ਹੈ 

ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਇਸ ਸਾਲ ਮੈਗ ਨਿਲਾਮੀ ਹੋਣੀ ਹੈ। ਇਸ ਤੋਂ ਪਹਿਲਾਂ ਸਾਰੀਆਂ 10 ਟੀਮਾਂ ਨੂੰ ਆਪਣੀ ਰਿਟੈਂਸ਼ਨ ਲਿਸਟ (Retention List) ਦਾ ਐਲਾਨ ਕਰਨਾ ਹੈ।

ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ (Gujarat Titans) ਲਈ ਚੰਗੀ ਖ਼ਬਰ ਆਈ ਹੈ ਜੋ ਅਗਲੇ ਸਾਲ ਹੋਣ ਵਾਲੇ ਆਈਪੀਐਲ ‘ਚ ਉਨ੍ਹਾਂ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਪਾਕਿਸਤਾਨ ਦੀ ਵਨਡੇ ਤੇ ਟੀ-20 ਟੀਮ ਦੇ ਕੋਚ ਗੈਰੀ ਕਰਸਟਨ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਕਰਸਟਨ ਦਾ ਇਹ ਫੈਸਲਾ ਅਚਾਨਕ ਆਇਆ ਹੈ ਜਿਸ ਨੇ ਪਾਕਿਸਤਾਨ ‘ਚ ਭੂਚਾਲ ਲਿਆ ਦਿੱਤਾ ਹੈ ਪਰ ਇਹ ਆਈਪੀਐਲ ਫਰੈਂਚਾਇਜ਼ੀ ਖਾਸ ਕਰ ਕੇ ਗੁਜਰਾਤ ਲਈ ਚੰਗਾ ਸਾਬਤ ਹੋ ਸਕਦਾ ਹੈ। ਕਰਸਟਨ ਉਹੀ ਕੋਚ ਹਨ ਜਿਨ੍ਹਾਂ ਦੀ ਅਗਵਾਈ ‘ਚ ਟੀਮ ਇੰਡੀਆ ਨੇ 2011 ‘ਚ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਪਾਕਿਸਤਾਨ ਨਾਲ ਉਨ੍ਹਾਂ ਦਾ ਕਾਰਜਕਾਲ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਤੇ ਸਿਰਫ਼ ਛੇ ਮਹੀਨਿਆਂ ਬਾਅਦ ਹੀ ਉਨ੍ਹਾਂ ਅਸਤੀਫ਼ਾ ਦੇ ਦਿੱਤਾ।

ਗੁਜਰਾਤ ਖੇਡ ਸਕਦੀ ਹੈ ਦਾਅ
ਪਾਕਿਸਤਾਨ ਦੇ ਕੋਚ ਬਣਨ ਤੋਂ ਪਹਿਲਾਂ ਕਰਸਟਨ ਗੁਜਰਾਤ ਟਾਈਟਨਜ਼ ਦੇ ਕੋਚ ਸਨ। ਜਦੋਂ ਗੁਜਰਾਤ ਨੇ IPL-2022 ‘ਚ ਆਪਣੀ ਸ਼ੁਰੂਆਤ ਕੀਤੀ ਸੀ, ਆਸ਼ੀਸ਼ ਨਹਿਰਾ ਟੀਮ ਦੇ ਮੈਂਟਰ ਸਨ ਤੇ ਕਰਸਟਨ ਹੈੱਡ ਕੋਚ ਸਨ। ਉਨ੍ਹਾਂ ਅਧੀਨ, ਟੀਮ ਨੇ ਲਗਾਤਾਰ ਦੋ ਸਾਲ ਫਾਈਨਲ ਖੇਡਿਆ, ਜਿਨ੍ਹਾਂ ਵਿੱਚੋਂ ਟੀਮ 2022 ‘ਚ ਆਈਪੀਐਲ ਖਿਤਾਬ ਜਿੱਤਣ ‘ਚ ਸਫਲ ਰਹੀ।
ਕਰਸਟਨ ਨੇ ਪਾਕਿਸਤਾਨ ਟੀਮ ਨਾਲ ਜੁੜਨ ਲਈ ਗੁਜਰਾਤ ਛੱਡ ਦਿੱਤਾ ਸੀ। ਹੁਣ ਜਦੋਂ ਉਨ੍ਹਾਂ ਨੇ ਪਾਕਿਸਤਾਨ ਟੀਮ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਹੈ ਤਾਂ ਗੁਜਰਾਤ ਉਨ੍ਹਾਂ ਨੂੰ ਫਿਰ ਤੋਂ ਸ਼ਾਮਲ ਕਰਨ ਬਾਰੇ ਸੋਚ ਸਕਦਾ ਹੈ।

ਸਿਰਫ ਗੁਜਰਾਤ ਨਹੀਂ। ਹੋਰ ਫ੍ਰੈਂਚਾਇਜ਼ੀ ਜਿਨ੍ਹਾਂ ਕੋਲ ਆਪਣੇ ਕੋਚਿੰਗ ਸਟਾਫ ‘ਚ ਜਗ੍ਹਾ ਹੈ, ਉਹ ਵੀ ਕਰਸਟਨ ਨੂੰ ਸ਼ਾਮਲ ਕਰ ਸਕਦੇ ਹਨ। ਜੇਕਰ ਕਰਸਟਨ ਨੂੰ ਕੋਚ ਤੇ ਮੈਂਟਰ ਦੇ ਰੂਪ ‘ਚ ਆਈਪੀਐੱਲ ‘ਚ ਦੁਬਾਰਾ ਦੇਖਿਆ ਜਾਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਉਹ ਆਈਪੀਐਲ ਦੀਆਂ ਟੀਮਾਂ ਨਾਲ ਜੁੜਨ ਲਈ ਵੀ ਤਿਆਰ ਹੋਣਗੇ।

ਇਸ ਲਈ ਛੱਡਿਆ ਅਹੁਦਾ

ਮੀਡੀਆ ਰਿਪੋਰਟਾਂ ਮੁਤਾਬਕ ਕਰਸਟਨ ਤੇ ਪੀਸੀਬੀ ਵਿਚਾਲੇ ਤਕਰਾਰ ਹੋ ਗਈ ਸੀ। ਕਰਸਟਨ ਨੇ ਡੇਵਿਡ ਰੀਡ ਨੂੰ ਹਾਈ ਪਰਫਾਰਮੈਂਸ ਕੋਚ ਦੇ ਤੌਰ ‘ਤੇ ਪਾਕਿਸਤਾਨ ਟੀਮ ‘ਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਪੀਸੀਬੀ ਨੇ ਠੁਕਰਾ ਦਿੱਤਾ ਸੀ।

ਚੋਣ ਦੌਰਾਨ ਉਨ੍ਹਾਂ ਦੇ ਹੱਥ ਵੱਢ ਦਿੱਤੇ ਗਏ ਸਨ ਤੇ ਚੋਣ ਕਮੇਟੀ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਗਈ ਸੀ। ਇਸ ਕਾਰਨ ਕਰਸਟਨ ਨਾਰਾਜ਼ ਸਨ। ਖਬਰਾਂ ਮੁਤਾਬਕ ਐਤਵਾਰ ਨੂੰ ਜਦੋਂ ਪਾਕਿਸਤਾਨ ਨੇ ਵਨਡੇ ਅਤੇ ਟੀ-20 ਟੀਮ ਦੇ ਨਵੇਂ ਕਪਤਾਨ ਦੇ ਰੂਪ ‘ਚ ਮੁਹੰਮਦ ਰਿਜ਼ਵਾਨ ਦਾ ਨਾਂ ਐਲਾਨਿਆ, ਉਸ ਸਮੇਂ ਕਰਸਟਨ ਪਾਕਿਸਤਾਨ ‘ਚ ਵੀ ਨਹੀਂ ਸਨ ਤੇ ਇਸ ਮਾਮਲੇ ‘ਚ ਉਨ੍ਹਾਂ ਦੀ ਸਲਾਹ ਨੂੰ ਵੀ ਮਹੱਤਵ ਨਹੀਂ ਦਿੱਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments