Friday, April 24, 2026
Google search engine
Homelatest Newsਸਬ-ਇੰਸਪੈਕਟਰ ਗੁਲਸ਼ਨ ਕੌਰ ਦੀ ਡਿੱਗਣ ਨਾਲ ਮੌਤ, ਪਟਿਆਲਾ ਕਮਾਂਡੋ ਕੰਪਲੈਕਸ ‘ਚ ਕਰ...

ਸਬ-ਇੰਸਪੈਕਟਰ ਗੁਲਸ਼ਨ ਕੌਰ ਦੀ ਡਿੱਗਣ ਨਾਲ ਮੌਤ, ਪਟਿਆਲਾ ਕਮਾਂਡੋ ਕੰਪਲੈਕਸ ‘ਚ ਕਰ ਰਹੀ ਸੀ ਕਸਰਤ

ਐਸਐਚਓ ਸਦਰ ਪਟਿਆਲਾ ਦੀ ਜਾਣਕਾਰੀ ਮੁਤਾਬਕ, ਉਹ ਕੰਪਲੈਕਸ ਦੇ ਅੰਦਰ ਪੌੜੀਆਂ ‘ਤੇ ਚੜ੍ਹ ਕੇ ਟ੍ਰੇਨਿੰਗ ਰਹੀ ਸੀ, ਜਿੱਥੇ ਨੇੜੇ ਹੀ ਇੱਕ ਛੋਟੀ ਪਾਣੀ ਦੀ ਟੈਂਕੀ ਵੀ ਹੈ।

ਪਟਿਆਲਾ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਸਬ-ਇੰਸਪੈਕਟਰ ਗੁਲਸ਼ਨ ਕੌਰ ਕਮਾਂਡੋ ਕੰਪਲੈਕਸ ਵਿਖੇ ਇੱਕ ਸਵੇਰੇ ਐਕਸਰਸਾਈਜ਼ ਦੌਰਾਨ ਡਿੱਗਣ ਨਾਲ ਆਪਣੀ ਜਾਨ ਗੁਆ ​​ਬੈਠੀ। ਗੁਲਸ਼ਨ ਕੌਰਨ 2023 ‘ਚ ਭਰਤੀ ਹੋਈ ਸੀ ਤੇ 15 ਮਾਰਚ, 2026 ਨੂੰ ਸਪੈਸ਼ਲ ਕਮਾਂਡੋ ਟ੍ਰੇਨਿੰਗ ਲਈ ਪਟਿਆਲਾ ਕਮਾਂਡੋ ਕੰਪਲੈਕਸ ਪਹੁੰਚੀ ਸੀ। ਸ਼ੁੱਕਰਵਾਰ ਸਵੇਰੇ, ਉਹ ਆਪਣੀ ਟੀਮ ਨਾਲ ਇੱਕ ਐਕਸਰਸਾਈਜ਼ ਸੈਸ਼ਨ ‘ਚ ਹਿੱਸਾ ਲੈ ਰਹੀ ਸੀ।
ਐਸਐਚਓ ਸਦਰ ਪਟਿਆਲਾ ਦੀ ਜਾਣਕਾਰੀ ਮੁਤਾਬਕ, ਉਹ ਕੰਪਲੈਕਸ ਦੇ ਅੰਦਰ ਪੌੜੀਆਂ ‘ਤੇ ਚੜ੍ਹ ਕੇ ਟ੍ਰੇਨਿੰਗ ਰਹੀ ਸੀ, ਜਿੱਥੇ ਨੇੜੇ ਹੀ ਇੱਕ ਛੋਟੀ ਪਾਣੀ ਦੀ ਟੈਂਕੀ ਵੀ ਹੈ। ਐਕਸਰਸਾਈਜ਼ ਦੌਰਾਨ ਉਹ ਪੌੜੀਆਂ ਚੜ੍ਹਦੇ ਸਮੇਂ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਅਚਾਨਕ ਡਿੱਗ ਪਈ, ਜਿਸ ਕਾਰਨ ਉਸ ਦੇ ਸਿਰ ‘ਚ ਗੰਭੀਰ ਸੱਟ ਲੱਗੀ। ਮੌਕੇ ‘ਤੇ ਮੌਜੂਦ ਸਟਾਫ ਨੇ ਤੁਰੰਤ ਉਸ ਦੀ ਮਦਦ ਕੀਤੀ, ਪਰ ਸੱਟ ਬਹੁਤ ਗੰਭੀਰ ਸੀ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਘਟਨਾ ਸਮੇਂ ਮੌਜੂਦ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਹਨ। ਸ਼ੁਰੂਆਤੀ ਜਾਂਚ ‘ਚ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਤਰ੍ਹਾਂ ਦੀ ਦੁਰਘਟਨਾਪੂਰਨ ਸੀ। ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਨਾਲ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਜਾਂ ਹੋਰ ਕੋਈ ਵੀ ਸ਼ੱਕੀ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਹੈ।
ਮ੍ਰਿਤਕ ਦੇ ਇੱਕ ਸਾਥੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕੱਠੇ ਐਕਸਰਸਾਈਜ਼ ਸੈਸ਼ਨ ‘ਚ ਸ਼ਾਮਲ ਹੋਣਾ ਸੀ, ਪਰ ਉਹ ਕੁੱਝ ਦੇਰੀ ਨਾਲ ਪਹੁੰਚੀ। ਜਦੋਂ ਤੱਕ ਉਹ ਮੌਕੇ ‘ਤੇ ਪਹੁੰਚੀ, ਗੁਲਸ਼ਨ ਕੌਰ ਪਹਿਲਾਂ ਹੀ ਡਿੱਗ ਚੁੱਕੀ ਸੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ, ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments