Wednesday, November 19, 2025
Google search engine
Homelatest NewsKBC-17 ‘ਚ ਨਜ਼ਰ ਆਉਣਗੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ, ਹੜ੍ਹ ਪੀੜਿਤਾਂ ਨੂੰ ਦੇਣਗੇ ਜਿੱਤੀ...

KBC-17 ‘ਚ ਨਜ਼ਰ ਆਉਣਗੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ, ਹੜ੍ਹ ਪੀੜਿਤਾਂ ਨੂੰ ਦੇਣਗੇ ਜਿੱਤੀ ਹੋਈ ਰਕਮ

ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ, ਬਹੁਤ ਸਾਰੇ ਕਲਾਕਾਰਾਂ ਨੇ ਸਵੈ-ਇੱਛਾ ਨਾਲ ਮਦਦ ਕੀਤੀ ਹੈ।

ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਜਲਦੀ ਹੀ ਕੌਨ ਬਣੇਗਾ ਕਰੋੜਪਤੀ KBC 17 ਵਿੱਚ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਨਾਲ ਹੌਟ ਸੀਟ ‘ਤੇ ਬੈਠੇ ਨਜ਼ਰ ਆਉਣਗੇ। ਦਿਲਜੀਤ ਨੇ ਇੱਕ ਪ੍ਰਸ਼ੰਸਕ ਦੇ ਸਵਾਲ ‘ਤੇ ਜਵਾਬ ਦਿੱਤਾ ਹੈ। ਦਰਅਸਲ, ਸ਼ੋਭਿਤਾ ਵਧਵਾ ਨਾਮ ਦੀ ਇੱਕ ਯੂਜ਼ਰ ਨੇ ਦਿਲਜੀਤ ਨੂੰ ਐਕਸ ‘ਤੇ ਪੁੱਛਿਆ, “ਕੇਬੀਸੀ ‘ਤੇ ਤੁਹਾਡਾ ਅਨੁਭਵ ਕਿਵੇਂ ਰਿਹਾ?” ਜਵਾਬ ਵਿੱਚ, ਦਿਲਜੀਤ ਨੇ ਅੰਗਰੇਜ਼ੀ ਅਤੇ ਪੰਜਾਬੀ ਦੇ ਮਿਸ਼ਰਣ ਵਿੱਚ ਲਿਖਿਆ ਕਿ ਇਹ ਸਭ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਹੈ।
ਇਸ ਕਾਰਨ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦਿਲਜੀਤ KBC 17 ਵਿੱਚ ਜਿੰਨੀ ਵੀ ਰਕਮ ਜਿੱਤੇਗਾ, ਉਹ ਉਸ ਨੂੰ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਾਨ ਕਰ ਦੇਵੇਗਾ। ਦਿਲਜੀਤ ਦਾ ਕੇਬੀਸੀ ਸ਼ੋਅ ਕਦੋਂ ਪ੍ਰਸਾਰਿਤ ਹੋਵੇਗਾ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ, ਪਰ ਇਸ ਦਾ ਟੀਜ਼ਰ ਜਲਦੀ ਹੀ ਆਉਣ ਦੀ ਉਮੀਦ ਹੈ। ਇਸ ਐਪੀਸੋਡ ਦੇ ਵੀ ਇਸ ਮਹੀਨੇ ਰਿਲੀਜ਼ ਹੋਣ ਦੀ ਉਮੀਦ ਹੈ।

ਦਿਲਜੀਤ ਨੇ ਹੜ੍ਹ ਪ੍ਰਭਾਵਿਤ 10 ਪਿੰਡਾਂ ਨੂੰ ਲਿਆ ਗੋਦ

ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ, ਬਹੁਤ ਸਾਰੇ ਕਲਾਕਾਰਾਂ ਨੇ ਸਵੈ-ਇੱਛਾ ਨਾਲ ਮਦਦ ਕੀਤੀ ਹੈ, ਜਿਨ੍ਹਾਂ ਵਿੱਚ ਦਿਲਜੀਤ ਦੋਸਾਂਝ ਵੀ ਸ਼ਾਮਲ ਹੈ। ਉਨ੍ਹਾਂ ਨੇ 10 ਪਿੰਡਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਟੀਮ ਪਿੰਡਾਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਗਈ ਹੈ, ਉਨ੍ਹਾਂ ਦੀ ਟੀਮ ਖਾਣ-ਪੀਣ ਦਾ ਸਮਾਨ ਅਤੇ ਦਵਾਈਆਂ ਲੋਕਾਂ ਨੂੰ ਦੇ ਰਹੀ ਹੈ। ਫਿਲਮ ਵਿਵਾਦ ਤੋਂ ਬਾਅਦ ਸੁਰਖੀਆਂ ਵਿੱਚ ਰਹੇ ਦਿਲਜੀਤ, ਭਾਰਤ-ਪਾਕਿਸਤਾਨ ਮੈਚ ‘ਤੇ ਉਠਾਏ ਸਵਾਲ

ਫਿਲਮ ਸਰਦਾਰ ਜੀ 3 ‘ਤੇ ਵਿਵਾਦ

ਪਹਿਲਗਾਮ ਹਮਲੇ ਤੋਂ ਬਾਅਦ, ਦਿਲਜੀਤ ਦੋਸਾਂਝ ਦੀ ਫਿਲਮ, ਸਰਦਾਰਜੀ 3, ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਵੀ ਸੀ। ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ, ਜਿਸ ਦੇ ਨਤੀਜੇ ਵਜੋਂ ਫਿਲਮ ਸਿਰਫ ਵਿਦੇਸ਼ਾਂ ਵਿੱਚ ਰਿਲੀਜ਼ ਹੋਈ। ਦਿਲਜੀਤ ਨੇ ਸਪੱਸ਼ਟ ਕੀਤਾ ਕਿ ਜਦੋਂ ਫਿਲਮ ਬਣਾਈ ਗਈ ਸੀ ਤਾਂ ਸਥਿਤੀ ਆਮ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਲ਼ਈ ਦੇਸ਼ ਹਮੇਸਾ ਪਹਿਲਾਂ ਰਹੇਗਾ।

ਭਾਰਤ-ਪਾਕਿਸਤਾਨ ਕ੍ਰਿਕਟ ਮੈਚ ‘ਤੇ ਉਠਾਏ ਸਵਾਲ

ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਵਰਲਡ ਟੂਰ-ਓਰਾ ਦੇ ਮਲੇਸ਼ੀਆ ਸ਼ੋਅ ਦੌਰਾਨ ਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ ‘ਤੇ ਸਵਾਲ ਉਠਾਏ। ਦਿਲਜੀਤ ਨੇ ਕਿਹਾ- ਮੇਰੀ ਫਿਲਮ ਸਰਦਾਰ ਜੀ-3 ਫਰਵਰੀ ਵਿੱਚ ਬਣੀ ਸੀ, ਉਦੋਂ ਸਾਰੇ ਦੇਸ਼ ਮੈਚ ਖੇਡ ਰਹੇ ਸਨ। ਉਸ ਤੋਂ ਬਾਅਦ ਪਹਿਲਗਾਮ ਹਮਲਾ ਹੋਇਆ। ਪਰ ਹੁਣ ਇਹ ਮੈਚ ਹੋ ਗਏ ਹਨ, ਉਨ੍ਹਾਂ ਵਿੱਚ ਅਤੇ ਮੇਰੀ ਫਿਲਮ ਵਿੱਚ ਬਹੁਤ ਫ਼ਰਕ ਹੈ। ਦਿਲਜੀਤ ਨੇ ਕਿਹਾ- ਸਾਡੀ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਅਤੇ ਮੈਚ ਬਾਅਦ ਵਿੱਚ ਹੋ ਰਹੇ ਹਨ। ਉਸ ਸਮੇਂ, ਰਾਸ਼ਟਰੀ ਮੀਡੀਆ ਨੇ ਦਿਲਜੀਤ ਦੋਸਾਂਝ ਨੂੰ ਦੇਸ਼ ਦੇ ਵਿਰੁੱਧ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੰਜਾਬੀ ਅਤੇ ਸਰਦਾਰ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੇ।

ਬਾਰਡਰ 2 ਵਿੱਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਦਿਲਜੀਤ ਬਾਰਡਰ 2 ਵਿੱਚ ਨਜ਼ਰ ਆਉਣਗੇ। ਇਸ ਵਿੱਚ, ਉਹ ਲੁਧਿਆਣਾ ਦੇ ਫਲਾਈਟ ਅਫਸਰ ਐਸ. ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਨਿਭਾਉਂਦੇ ਹਨ, ਜੋ ਕਿ ਹਵਾਈ ਸੈਨਾ ਦੇ ਇਕਲੌਤੇ ਪਰਮਵੀਰ ਚੱਕਰ ਜੇਤੂ ਹਨ। 1971 ਦੀ ਜੰਗ ਦੌਰਾਨ, ਫਲਾਇੰਗ ਅਫਸਰ ਸੇਖੋਂ ਨੇ ਇਕੱਲੇ ਹੀ ਛੇ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਖਦੇੜ ਦਿੱਤਾ ਸੀ, ਜਿਨ੍ਹਾਂ ਵਿੱਚੋਂ ਦੋ ਨੂੰ ਉਨ੍ਹਾਂ ਨੇ ਥੱਲੇ ਡੇਗ ਦਿੱਤਾ ਸੀ। ਇਸ ਲੜਾਈ ਵਿੱਚ ਉਹ ਸ਼ਹੀਦ ਹੋ ਗਏ ਸਨ। ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਸੰਨੀ ਦਿਓਲ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਵੀ ਹਨ। ਇਹ ਫਿਲਮ 23 ਜਨਵਰੀ, 2026 ਨੂੰ ਰਿਲੀਜ਼ ਹੋਣ ਦੀ ਉਮੀਦ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments