Friday, June 19, 2026
Google search engine
HomeCrimeSaurabh Murder: ਕੀ ਗਰਭਵਤੀ ਹੈ ਮੁਸਕਾਨ? ਜੇਲ੍ਹ 'ਚ ਸਿਹਤ ਖਰਾਬ ਹੋਣ 'ਤੇ...

Saurabh Murder: ਕੀ ਗਰਭਵਤੀ ਹੈ ਮੁਸਕਾਨ? ਜੇਲ੍ਹ ‘ਚ ਸਿਹਤ ਖਰਾਬ ਹੋਣ ‘ਤੇ ਡਾਕਟਰਾਂ ਨੇ ਉਸ ਦਾ ਕਰਵਾਇਆ ਟੈਸਟ, ਸਚਾਈ ਆਈ ਸਾਹਮਣੇ

ਜੇਲ੍ਹ ਅਧਿਕਾਰੀ ਵੀਰੇਸ਼ ਰਾਜ ਸ਼ਰਮਾ ਨੇ ਦੱਸਿਆ ਕਿ ਸਾਹਿਲ ਅਤੇ ਮੁਸਕਾਨ ਦੋਵੇਂ ਨਸ਼ੇ ਦੇ ਬੁਰੀ ਤਰ੍ਹਾਂ ਆਦੀ ਹਨ।

 ਮੇਰਠ ਦੇ ਸੌਰਭ ਹੱਤਿਆਕਾਂਡ ਦੇ ਦੋਸ਼ੀ ਮੁਸਕਾਨ ਅਤੇ ਉਸਦਾ ਪ੍ਰੇਮੀ ਜੇਲ੍ਹ ਵਿਚ ਬੰਦ ਹਨ। ਜੇਲ੍ਹ ਵਿਚ ਸਾਹਿਲ ਅਤੇ ਮੁਸਕਾਨ ਦੀ ਨਸ਼ੇ ਕਾਰਨ ਖਰਾਬ ਹੋ ਰਹੀ ਹਾਲਤ ਨੂੰ ਦੇਖਦੇ ਹੋਏ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਵਾਈ। ਇਸ ਦੌਰਾਨ ਮੁਸਕਾਨ ਦਾ ਗਰਭਵਤੀ ਹੋਣ ਦਾ ਟੈਸਟ ਵੀ ਕੀਤਾ ਗਿਆ, ਜੋ ਨੈਗੇਟਿਵ ਆਇਆ। ਨਸ਼ੇ, ਡਿਪ੍ਰੈਸ਼ਨ ਅਤੇ ਰਾਤ ਨੂੰ ਨਾ ਸੌਣ ਕਾਰਨ ਮੁਸਕਾਨ ਦੀ ਹਾਲਤ ਬੇਹੱਦ ਖਰਾਬ ਹੈ। ਫਿਲਹਾਲ, ਡਾਕਟਰ ਉਸਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਨ।
ਜੇਲ੍ਹ ਅਧਿਕਾਰੀ ਵੀਰੇਸ਼ ਰਾਜ ਸ਼ਰਮਾ ਨੇ ਦੱਸਿਆ ਕਿ ਸਾਹਿਲ ਅਤੇ ਮੁਸਕਾਨ ਦੋਵੇਂ ਨਸ਼ੇ ਦੇ ਬੁਰੀ ਤਰ੍ਹਾਂ ਆਦੀ ਹਨ। ਸਾਹਿਲ ਚਰਸ ਅਤੇ ਹੋਰ ਨਸ਼ੇ ਕਰਦਾ ਹੈ ਜਦਕਿ ਮੁਸਕਾਨ ਇੰਜੈਕਸ਼ਨ ਨਾਲ ਨਸ਼ਾ ਕਰਦੀ ਹੈ। ਦੋਵੇਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ। ਜੇਲ੍ਹ ਵਿਚ ਨਸ਼ਾ ਨਾ ਮਿਲਣ ਕਾਰਨ ਦੋਵੇਂ ਦੀ ਹਾਲਤ ਖਰਾਬ ਹੋ ਗਈ, ਇਸ ਲਈ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਹੈ। ਦੋਵੇਂ ਨੂੰ ਇਕ ਦੂਜੇ ਤੋਂ ਦੂਰ ਰੱਖਿਆ ਗਿਆ ਹੈ।
ਕਾਨੂੰਨੀ ਸਹਾਇਤਾ ਦੀ ਮੰਗ
ਐਤਵਾਰ ਨੂੰ ਬੁਰੀ ਤਰ੍ਹਾਂ ਰੋਦੇ ਹੋਏ ਮੁਸਕਾਨ ਅਤੇ ਡਰੇ ਹੋਏ ਸਾਹਿਲ ਜੇਲ੍ਹ ਅਧਿਕਾਰੀ ਦੇ ਸਾਹਮਣੇ ਮਿਲੇ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਨਾਰਾਜ਼ ਹਨ, ਕੋਈ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇ।
ਜੇਲ੍ਹ ਦੇ ਨਸ਼ਾ ਮੁਕਤੀ ਕੇਂਦਰ ਵਿਚ ਕੀਤਾ ਗਿਆ ਸ਼ਿਫਟ
ਜਿਸ ਕਦਰ ਦੋਵੇਂ ਨੇ ਸੌਰਭ ਨੂੰ ਦਰਦਨਾਕ ਮੌਤ ਦਿੱਤੀ, ਉਸ ਕਾਰਨ ਜੇਲ੍ਹ ਦੇ ਕੈਦੀ ਵੀ ਗੁੱਸੇ ਵਿਚ ਹਨ। ਇਸ ਨੂੰ ਦੇਖਦੇ ਹੋਏ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਆਮ ਕੈਦੀਆਂ ਤੋਂ ਦੂਰ ਰੱਖਿਆ ਹੈ। ਦੋਵੇਂ ਹੀ ਨਸ਼ੇ ਦੇ ਬੁਰੀ ਤਰ੍ਹਾਂ ਆਦੀ ਹਨ। ਨਸ਼ਾ ਮੰਗਣ ‘ਤੇ ਉਨ੍ਹਾਂ ਨੂੰ ਜੇਲ੍ਹ ਦੇ ਨਸ਼ਾ ਮੁਕਤੀ ਕੇਂਦਰ ਵਿਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।
ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ ਪੁਲਿਸ
ਜੇਲ੍ਹ ਵਿਚ ਸਾਹਿਲ ਅਤੇ ਮੁਸਕਾਨ ਨੂੰ ਦੇਖਣ ਲਈ ਕੈਦੀਆਂ ਵਿਚ ਉਤਸ਼ਾਹ ਹੈ। ਜੇਲ੍ਹ ਪ੍ਰਸ਼ਾਸਨ ਇਸ ਨੂੰ ਲੈ ਕੇ ਸਾਵਧਾਨ ਹੈ। ਸੋਮਵਾਰ ਨੂੰ ਪੁਲਿਸ ਸਾਹਿਲ ਅਤੇ ਮੁਸਕਾਨ ਨੂੰ ਰਿਮਾਂਡ ‘ਤੇ ਲੈਣ ਲਈ ਅਦਾਲਤ ਵਿਚ ਪ੍ਰਾਰਥਨਾ ਪੱਤਰ ਦੇਵੇਗੀ।
ਸੌਰਭ ਹੱਤਿਆਕਾਂਡ ਤੋਂ ਪੁਲਿਸ ਵੀ ਹੈਰਾਨ
18 ਮਾਰਚ ਨੂੰ ਸੌਰਭ ਦੀ ਹੱਤਿਆ ਦਾ ਖੁਲਾਸਾ ਹੋਇਆ। ਮੁਸਕਾਨ ਦੇ ਮਾਤਾ-ਪਿਤਾ ਨੇ ਖ਼ੁਦ ਥਾਣੇ ਜਾ ਕੇ ਬ੍ਰਹਮਪੁਰੀ ਪੁਲਿਸ ਨੂੰ ਬੇਟੀ ਦੀ ਕਰਤੂਤ ਬਾਰੇ ਜਾਣਕਾਰੀ ਦਿੱਤੀ ਸੀ। ਹੈਰਾਨ ਪੁਲਿਸ ਨੇ ਤੁਰੰਤ ਦੋ ਟੀਮਾਂ ਬਣਾਕੇ ਸਾਹਿਲ ਨੂੰ ਗ੍ਰਿਫ਼ਤਾਰ ਕੀਤਾ। ਦੂਜੀ ਟੀਮ ਨੇ ਜਾ ਕੇ ਮੁਸਕਾਨ ਦੇ ਘਰ ਤੋਂ ਉਹ ਡਰੰਮ ਬਰਾਮਦ ਕੀਤਾ, ਜਿਸ ਵਿਚ 3 ਮਾਰਚ ਨੂੰ ਹੱਤਿਆ ਦੇ ਬਾਅਦ ਉਸ ਨੂੰ ਸੀਮੈਂਟ ਨਾਲ ਜਮਾਇਆ ਗਿਆ ਸੀ।
ਹੱਤਿਆ ਦੇ ਬਾਅਦ ਸ਼ਿਮਲਾ, ਮਨਾਲੀ ਅਤੇ ਕਸੋਲ ਵਿਚ ਕੀਤੀ ਮੌਜ-ਮਸਤੀ
4 ਮਾਰਚ ਨੂੰ ਦੋਵੇਂ ਹੱਤਿਆ ਦੇ ਬਾਅਦ ਮੌਜ ਮਸਤੀ ਲਈ ਹਿਮਾਚਲ ਦੇ ਸ਼ਿਮਲਾ, ਮਨਾਲੀ ਅਤੇ ਕਸੋਲ ਵਿਚ 13 ਦਿਨ ਰਹੇ। ਸੌਰਭ ਦਾ ਧੜ ਅਲੱਗ ਸੀ। ਹੱਥ-ਪੈਰ ਅਤੇ ਗਰਦਨ ਨੂੰ ਕਟਰ ਨਾਲ ਬੇਰਿਹਮੀ ਨਾਲ ਕੱਟਿਆ ਗਿਆ ਸੀ। ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਖੌਫ ਅਤੇ ਗੁੱਸਾ ਹੈ। ਪੁਲਿਸ ਨੇ ਦੋਵੇਂ ਨੂੰ ਜੇਲ੍ਹ ਭੇਜ ਦਿੱਤਾ ਹੈ। ਜੇਲ੍ਹ ਵਿਚ ਦੋਵੇਂ ਆਪਣੇ ਗੁਨਾਹ ਦੀ ਸਜ਼ਾ ਭੁਗਤ ਰਹੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments