Tuesday, June 9, 2026
Google search engine
HomeCrimePNB ਬੈਂਕ 'ਚ ਸੰਨ੍ਹਮਾਰੀ: ਖਿੜਕੀ ਦੀ ਗਰਿੱਲ ਕੱਟ ਕੇ ਅੰਦਰ ਵੜਿਆ ਚੋਰ,...

PNB ਬੈਂਕ ‘ਚ ਸੰਨ੍ਹਮਾਰੀ: ਖਿੜਕੀ ਦੀ ਗਰਿੱਲ ਕੱਟ ਕੇ ਅੰਦਰ ਵੜਿਆ ਚੋਰ, ਕੈਸ਼ ਨਾ ਮਿਲਣ ‘ਤੇ ਟੈਬਲੇਟ ਲੈ ਕੇ ਹੋਇਆ ਫ਼ਰਾਰ

ਹੁਸ਼ਿਆਰਪੁਰ ਦੇ ਦਸੂਹਾ ਕਸਬੇ ਦੇ ਨਜ਼ਦੀਕੀ ਪਿੰਡ ਉਚੀ ਬੱਸੀ ਵਿੱਚ ਚੋਰਾਂ ਵੱਲੋਂ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਬ੍ਰਾਂਚ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਹੁਸ਼ਿਆਰਪੁਰ ਦੇ ਦਸੂਹਾ ਕਸਬੇ ਦੇ ਨਜ਼ਦੀਕੀ ਪਿੰਡ ਉਚੀ ਬੱਸੀ ਵਿੱਚ ਚੋਰਾਂ ਵੱਲੋਂ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਬ੍ਰਾਂਚ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਚੋਰ ਨੇ ਬੈਂਕ ਦੀ ਖਿੜਕੀ ਦੀ ਲੋਹੇ ਦੀ ਗਰਿੱਲ ਕੱਟ ਕੇ ਅੰਦਰ ਦਾਖ਼ਲ ਹੋ ਕੇ ਕਾਫ਼ੀ ਸਮੇਂ ਤੱਕ ਪੂਰੇ ਬੈਂਕ ਨੂੰ ਖੰਗਾਲਿਆ। ਖ਼ੁਸ਼ਕਿਸਮਤੀ ਰਹੀ ਕਿ ਚੋਰ ਬੈਂਕ ਦੇ ਮੁੱਖ ਸੇਫ਼ (ਸਟ੍ਰਾਂਗ ਰੂਮ) ਤੱਕ ਨਹੀਂ ਪਹੁੰਚ ਸਕਿਆ, ਜਿਸ ਕਾਰਨ ਬੈਂਕ ਦਾ ਕੈਸ਼ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ। ਪੈਸੇ ਨਾ ਮਿਲਣ ’ਤੇ ਚੋਰ ਜਾਂਦੇ ਸਮੇਂ ਬੈਂਕ ’ਚੋਂ ਇੱਕ ਡਿਜੀਟਲ ਟੈਬਲੇਟ ਚੋਰੀ ਕਰਕੇ ਫ਼ਰਾਰ ਹੋ ਗਿਆ।

ਸਵੇਰ ਦੀ ਸੈਰ ’ਤੇ ਨਿਕਲੇ ਲੋਕਾਂ ਨੇ ਦਿੱਤੀ ਸੂਚਨਾ

ਘਟਨਾ ਦਾ ਪਤਾ ਮੰਗਲਵਾਰ ਸਵੇਰੇ ਉਸ ਵੇਲੇ ਲੱਗਿਆ ਜਦੋਂ ਸਵੇਰੇ ਸੈਰ ਲਈ ਨਿਕਲੇ ਸਥਾਨਕ ਲੋਕਾਂ ਨੇ ਬੈਂਕ ਦੀ ਖਿੜਕੀ ਦੀ ਟੁੱਟੀ ਹੋਈ ਗਰਿੱਲ ਵੇਖੀ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਅਤੇ ਸਥਾਨਕ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਬੈਂਕ ਮੈਨੇਜਰ ਨੂੰ ਫ਼ੋਨ ਕਰਕੇ ਤੁਰੰਤ ਬੁਲਾਇਆ ਗਿਆ।

CCTV ’ਚ ਕੈਦ ਹੋਈ ਚੋਰ ਦੀ ਕਰਤੂਤ

ਬੈਂਕ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ’ਤੇ ਚੋਰੀ ਦੀ ਸਾਰੀ ਵਾਰਦਾਤ ਸਾਹਮਣੇ ਆ ਗਈ। ਫੁਟੇਜ ਮੁਤਾਬਕ ਚੋਰ ਬੀਤੀ ਰਾਤ ਕਰੀਬ 12 ਵਜੇ ਬੈਂਕ ਦੀ ਬਾਊਂਡਰੀ ਵਿੱਚ ਦਾਖ਼ਲ ਹੋਇਆ। ਇਸ ਤੋਂ ਬਾਅਦ ਉਸ ਨੇ ਇੱਕ ਛੋਟੀ ਆਰੀ ਦੀ ਮਦਦ ਨਾਲ ਖਿੜਕੀ ਦੀ ਗਰਿੱਲ ਕੱਟਣੀ ਸ਼ੁਰੂ ਕਰ ਦਿੱਤੀ ਅਤੇ ਕਰੀਬ ਕੁਝ ਹੀ ਦੇਰ ਬਾਅਦ ਉਹ ਗਰਿੱਲ ਤੋੜ ਕੇ ਬੈਂਕ ਦੇ ਅੰਦਰ ਵੜ ਗਿਆ। ਇਸ ਤੋਂ ਬਾਅਦ ਉਹ ਕੁਝ ਸਮੇਂ ਤੱਕ ਬੈਂਕ ਦੇ ਅੰਦਰ ਰਿਹਾ ਅਤੇ ਤਲਾਸ਼ੀ ਕਰਦਾ ਰਿਹਾ।

ਕੀ ਕਹਿਣਾ ਹੈ ਬੈਂਕ ਮੈਨੇਜਰ ਦਾ?

ਪੰਜਾਬ ਨੈਸ਼ਨਲ ਬੈਂਕ, ਬ੍ਰਾਂਚ ਉਚੀ ਬੱਸੀ ਦੇ ਸੀਨੀਅਰ ਮੈਨੇਜਰ ਨਿਖਿਲ ਭਗਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਲਵਾਰ ਸਵੇਰੇ ਇਲਾਕੇ ਦੇ ਲੋਕਾਂ ਅਤੇ ਪੁਲਿਸ ਰਾਹੀਂ ਬੈਂਕ ਵਿੱਚ ਸੰਨ੍ਹਮਾਰੀ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਤੁਰੰਤ ਸਟਾਫ਼ ਸਮੇਤ ਬੈਂਕ ਪਹੁੰਚੇ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਬੈਂਕ ਦਾ ਸੇਫ਼ ਲਾਕਰ (ਸਟ੍ਰਾਂਗ ਰੂਮ) ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹੁਣ ਤੱਕ ਸਿਰਫ ਇੱਕ ਡਿਜੀਟਲ ਟੈਬਲੇਟ ਗਾਇਬ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਵਿਸਥਾਰ ਨਾਲ ਜਾਂਚ ਜਾਰੀ ਹੈ ਅਤੇ ਅੰਤਿਮ ਜਾਣਕਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਂਝੀ ਕੀਤੀ ਜਾਵੇਗੀ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇ ਜਲਦ ਗ੍ਰਿਫ਼ਤਾਰੀ ਦਾ ਦਾਅਵਾ

ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਮਨਜੋਤ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਨੂੰ ਬੈਂਕ ਦੀਆਂ ਗਰਿੱਲਾਂ ਕੱਟ ਕੇ ਸੰਨ੍ਹਮਾਰੀ ਕਰਨ ਦੀ ਇਤਲਾਹ ਮਿਲੀ ਸੀ। ਚੋਰ ਕਰੀਬ ਰਾਤ 12 ਵਜੇ ਬੈਂਕ ਦੀਆਂ ਗਰਿੱਲਾਂ ਤੋੜ ਕੇ ਬੈਂਕ ਅੰਦਰ ਦਾਖਲ ਹੋਇਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੈਂਕ ਦੇ ਅੰਦਰਲੇ ਸੀਸੀਟੀਵੀ ਤੋਂ ਇਲਾਵਾ ਇਲਾਕੇ ਦੇ ਹੋਰ ਬਾਹਰੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ਅਤੇ ਬਹੁਤ ਜਲਦ ਮੁਲਜ਼ਮ ਨੂੰ ਗ਼੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਚੋਰ ਬੈਂਕ ਵਿੱਚੋਂ ਇੱਕ ਡਿਜੀਟਲ ਟੈਬਲੇਟ ਹੀ ਚੋਰੀ ਕਰਕੇ ਲੈ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments