Paytm ਪੇਮੈਂਟ ਬੈਂਕ ਦੇ ਖਿਲਾਫ਼ ਕੀਤੀ ਗਈ ਕਾਰਵਾਈ ‘ਤੇ RBI ਗਵਰਨਰ ਸ਼ਕਤੀਕਾਂਤ ਦਾਸ ਦੇ ਬਿਆਨ ਤੋਂ ਬਾਅਦ Paytm ਦੇ ਸਟਾਕ ‘ਚ ਇਕ ਵਾਰ ਫਿਰ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। Paytm ਦੇ ਸ਼ੇਅਰ 10 ਫੀਸਦੀ ਡਿੱਗਣ ਤੋਂ ਬਾਅਦ ਲੋਅਰ ਸਰਕਟ ‘ਤੇ ਆ ਗਏ ਹਨ। ਸਟਾਕ ਦਿਨ ਭਰ ਦੇ 528 ਰੁਪਏ ਦੇ ਉੱਚੇ ਪੱਧਰ ਤੋਂ 15.40 ਫੀਸਦੀ ਡਿੱਗ ਗਿਆ ਹੈ।
ਮੁਦਰਾ ਨੀਤੀ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ ਦੌਰਾਨ RBI ਗਵਰਨਰ ਨੂੰ Paytm ਪੇਮੈਂਟ ਬੈਂਕ ਬਾਰੇ ਸਵਾਲ ਪੁੱਛਿਆ ਗਿਆ। ਸਵਾਲ ਦੇ ਜਵਾਬ ਵਿੱਚ ਆਰਬੀਆਈ ਨੇ ਕਿਹਾ ਕਿ ਇਹ ਪੇਟੀਐਮ ਪੇਮੈਂਟ ਬੈਂਕ ਦੇ ਖਿਲਾਫ ਇੱਕ ਸੁਪਰਵਾਈਜ਼ਰੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਆਰਬੀਆਈ ਹਰ ਨਿਯੰਤ੍ਰਿਤ ਇਕਾਈ ਨੂੰ ਪਾਲਣਾ ਨੂੰ ਪੂਰਾ ਕਰਨ ਲਈ ਲੋੜੀਂਦਾ ਸਮਾਂ ਦਿੰਦਾ ਹੈ। ਕਈ ਵਾਰ ਹੋਰ ਸਮਾਂ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਿੰਮੇਵਾਰ ਰੈਗੂਲੇਟਰ ਹਾਂ, ਜੇ ਨਿਯਮਾਂ ਦੀ ਪਾਲਣਾ ਹੋ ਰਹੀ ਹੁੰਦੀ ਤਾਂ ਅਸੀਂ ਅਜਿਹੀ ਕਾਰਵਾਈ ਕਿਉਂ ਕਰਦੇ।





