Saturday, June 13, 2026
Google search engine
Homelatest NewsPunjabi ਗਾਇਕਾ ਨੂਰੀ ਨੂੰ ਧਮਕੀ ਤੋਂ ਬਾਅਦ ਮਿਲੀ ਸੁਰੱਖਿਆ, ਪੁਲਿਸ ਨੇ 3...

Punjabi ਗਾਇਕਾ ਨੂਰੀ ਨੂੰ ਧਮਕੀ ਤੋਂ ਬਾਅਦ ਮਿਲੀ ਸੁਰੱਖਿਆ, ਪੁਲਿਸ ਨੇ 3 ਲੋਕਾਂ ਨੂੰ ਕੀਤਾ ਰਾਊਂਡਅਪ

ਅਦਾਕਾਰਾ ਅਮਰ ਨੂਰੀ ਨੂੰ ਧਮਕੀ ਤੋਂ ਬਾਅਦ ਜਾਣਕਾਰੀ ਦਿੰਦਿਆਂ ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੂੰ ਇੱਕ ਧਮਕੀ ਭਰਿਆ ਫੋਨ ਆਇਆ। ਵਟਸਐਪ ‘ਤੇ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਇੰਸਪੈਕਟਰ ਗੁਰਮੀਤ ਸਿੰਘ ਵਜੋਂ ਦੱਸੀ। ਇਸ ਦੌਰਾਨ ਉਸ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਗਾਉਣ ਤੋਂ ਰੋਕੋ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ।
ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਧਮਕੀਆਂ ਦੇ ਪਿੱਛੇ ਅਸਲ ਦੋਸ਼ੀਆਂ ਦਾ ਪਤਾ ਲਗਾਉਣ ਲਈ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗਾਇਕ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।

ਧਮਕੀ ਭਰੇ ਕਾਲ ਵਿੱਚ ਕੀ ਕਿਹਾ…

ਅਮਰ ਨੂਰੀ ਨੂੰ ਵਟਸਐਪ ਕਾਲ ਤੋਂ ਮਿਲੀ ਧਮਕੀ: ਰਿਪੋਰਟਾਂ ਮੁਤਾਬਕ 20 ਦਸੰਬਰ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਅਮਰ ਨੂਰੀ ਨੂੰ ਵਟਸਐਪ ਕਾਲ ਰਾਹੀਂ ਧਮਕੀ ਦਿੱਤੀ। ਨੂਰੀ ਦਾ ਪਰਿਵਾਰ ਇਸ ਧਮਕੀ ਤੋਂ ਡਰ ਗਿਆ।
ਮੁਲਜ਼ਮ ਬੋਲਿਆ- ਪੁੱਤਰ ਦਾ ਗਾਣਾ ਬੰਦ ਕਰਵਾਓ: ਮੁਲਜ਼ਮ ਨੇ ਖੁਦ ਨੂੰ ਇੰਸਪੈਕਟਰ ਗੁਰਮੀਤ ਸਿੰਘ ਦੱਸਿਆ। ਉਸ ਨੇ ਅਮਰ ਨੂਰੀ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਪੁੱਤਰ, ਜੋ ਸੰਗੀਤ ਖੇਤਰ ਵਿੱਚ ਐਕਟਿਵ ਹੈ। ਜੇਕਰ ਉਹ ਗਾਉਣਾ ਬੰਦ ਨਹੀਂ ਕਰਦਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਪਰਿਵਾਰ ਡਰਿਆ, ਪੁਲਿਸ ਨੂੰ ਕੀਤੀ ਸ਼ਿਕਾਇਤ: ਧਮਕੀ ਭਰਿਆ ਕਾਲ ਮਿਲਣ ਤੋਂ ਬਾਅਦ ਅਮਰ ਨੂਰੀ ਤੇ ਉਸ ਦਾ ਪਰਿਵਾਰ ਘਬਰਾ ਗਏ। ਇੱਕ ਦਿਨ ਬਾਅਦ, ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੂਰੇ ਮਾਮਲੇ ਦੀ ਲਿਖਿਤ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਉਨ੍ਹਾਂ ਨੇ ਕਾਲ ਦੀ ਜਾਣਕਾਰੀ ਕਾਲ ਕਰਨ ਵਾਲੇ ਦੀ ਭਾਸ਼ਾ ਅਤੇ ਧਮਕੀ ਦੀ ਗੰਭੀਰਤਾ ਦਾ ਵੇਰਵਾ ਦਿੱਤਾ।

ਮੁਲਜ਼ਮ ਜਲਦ ਫੜੇ ਜਾਣਗੇ- DSP

ਇਸ ਸੰਬੰਧ ਵਿੱਚ ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਕਾਲ ਨਾਲ ਸਬੰਧਤ ਸਾਰੇ ਤੱਥਾਂ ਅਤੇ ਤਕਨੀਕੀ ਸਬੂਤਾਂ ਦੀ ਵੀ ਜਾਂਚ ਕਰ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਅਮਰ ਨੂਰੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਉਸ ਦੇ ਘਰ ਅਤੇ ਆਲੇ-ਦੁਆਲੇ ਪੁਲਿਸ ਨਿਗਰਾਨੀ ਰੱਖੀ ਜਾ ਰਹੀ ਹੈ।

ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਪਤਨੀ

ਅਮਰ ਨੂਰੀ ਦਾ ਵਿਆਹ 30 ਜਨਵਰੀ, 1993 ਨੂੰ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨਾਲ ਹੋਇਆ ਸੀ। ਸਰਦੂਲ ਸਿਕੰਦਰ ਦਾ ਦੇਹਾਂਤ 2021 ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਹਨ- ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਦੋਵੇਂ ਹੀ ਪੰਜਾਬੀ ਸੰਗੀਤ ਉਦਯੋਗ ਨਾਲ ਜੁੜੇ ਹੋਏ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments