Wednesday, October 28, 2026
Google search engine
HomeDeshਜਾਸੂਸੀ ਦੇ ਆਰੋਪ ‘ਚ Punjab ਦਾ Youtuber ਗ੍ਰਿਫ਼ਤਾਰ, 3 ਬਾਰ ਗਿਆ ਸੀ...

ਜਾਸੂਸੀ ਦੇ ਆਰੋਪ ‘ਚ Punjab ਦਾ Youtuber ਗ੍ਰਿਫ਼ਤਾਰ, 3 ਬਾਰ ਗਿਆ ਸੀ ਪਾਕਿਸਤਾਨ, ISI ਏਜੰਟਾਂ ਨਾਲ ਸੀ ਸੰਪਰਕ

ਬੀਰ ਸਿੰਘ 3 ਬਾਰ ਪਾਕਿਸਤਾਨ ਜਾ ਚੁੱਕਿਆ ਹੈ। ਪੁਲਿਸ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਹ ਆਈਐਸਆਈ ਏਜੰਟ ਹਸਨ ਅਲੀ ਉਰਫ਼ ਜੱਟ ਰੰਧਾਵਾ ਦੇ ਨਾਲ ਸੰਪਰਕ ‘ਚ ਸੀ।

ਪੰਜਾਬ ਪੁਲਿਸ ਨੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਆਰੋਪਾਂ ‘ਚ ਪੰਜਾਬ ਦੇ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਸਬੀਰ ਸਿੰਘ ਰੂਪਨਗਰ ਦੇ ਮਹਲਾਂ ਪਿੰਡ ਦਾ ਰਹਿਣ ਵਾਲਾ ਹੈ। ਉਸ ਦੇ ਯੂਟਿਊਬ ਚੈਨਲ ਦਾ ਨਾਂ ‘ਜਾਨ ਮਹਲ’ ਹੈ, ਜਿਸ ਦੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।
ਜਸਬੀਰ ਸਿੰਘ 3 ਬਾਰ ਪਾਕਿਸਤਾਨ ਜਾ ਚੁੱਕਿਆ ਹੈ। ਪੁਲਿਸ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਹ ਆਈਐਸਆਈ ਏਜੰਟ ਹਸਨ ਅਲੀ ਉਰਫ਼ ਜੱਟ ਰੰਧਾਵਾ ਦੇ ਨਾਲ ਸੰਪਰਕ ‘ਚ ਸੀ। ਇਸ ਦੇ ਨਾਲ ਉਹ ਹਰਿਆਣਾ ਤੋਂ ਗ੍ਰਿਫ਼ਤਾਰ ਹੋਈ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢਿਆ ਗਿਆ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਦੇ ਸੰਪਰਕ ‘ਚ ਵੀ ਸੀ। ਜਸਬੀਰ ਸਿੰਘ ਦੇ ਖਿਲਾਫ਼ ਮੋਹਾਲੀ ‘ਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐਸਐਸਓਸੀ) ਨੇ ਕੇਸ ਦਰਜ਼ ਕੀਤਾ ਹੈ।

ਪੁਲਿਸ ਦੇ ਹੱਥ ਲੱਗੇ ਸਬੂਤ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਸਬੀਰ ਸਿੰਘ ਦਾਨਿਸ਼ ਦੇ ਸੱਦੇ ‘ਤੇ ਦਿੱਲੀ ‘ਚ ਪਾਕਿਸਤਾਨ ਨੈਸ਼ਨਲ ਡੇ ਪ੍ਰੇਗਰਾਮ ‘ਚ ਸ਼ਾਮਲ ਹੋਇਆ ਸੀ, ਜਿੱਥੇ ਉਸ ਦੀ ਮੁਲਾਕਾਤ ਪਾਕਿਸਤਾਨੀ ਸੈਨਾ ਦੇ ਅਧਿਕਾਰੀਆਂ ਤੇ ਯੂਟਿਊਬ ਵਲੋਗਰਸ ਨਾਲ ਹੋਈ। ਉਹ 2020, 2021 ਤੇ 2024 ‘ਚ ਪਾਕਿਸਤਾਨ ਜਾ ਚੁੱਕਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਸ ਦੇ ਫ਼ੋਨ ਤੇ ਹੋਰ ਇਲੈਕਟ੍ਰਾਨਿਕਸ ਡਿਵਾਇਸਾਂ ‘ਚੋਂ ਪਾਕਿਸਤਾਨੀ ਅਧਾਰਿਤ ਨੰਬਰ ਤੇ ਹੋਰ ਡਾਟਾ ਮਿਲਿਆ ਹੈ। ਉਸਨੇ ਕੁੱਝ ਵੀ ਡਿਲੀਟ ਨਹੀਂ ਕੀਤਾ। ਉਸਦੇ ਫ਼ੋਨ ਤੇ ਲੈਪਟਾਪ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments