Thursday, October 22, 2026
Google search engine
HomeDeshPunjab Weather: ਅੱਜ ਮੌਸਮ ਰਹੇਗਾ ਸਾਫ਼ ਪਰ ਪਰਸੋਂ ਨੂੰ ਮੀਂਹ ਪੈਣ ਦੀ...

Punjab Weather: ਅੱਜ ਮੌਸਮ ਰਹੇਗਾ ਸਾਫ਼ ਪਰ ਪਰਸੋਂ ਨੂੰ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਸਬੰਧੀ ਅੱਜ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਪਿਛਲੇ ਕੁਝ ਦਿਨਾਂ ਤੋਂ ਤੇਜ਼ ਧੁੱਪ ਕਾਰਨ, ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ ਵਿੱਚ ਵੀ 0.8 ਡਿਗਰੀ ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਤਾਪਮਾਨ ਆਮ ਨਾਲੋਂ 2.3 ​​ਡਿਗਰੀ ਜ਼ਿਆਦਾ ਤੇ ਬਣਿਆ ਹੋਇਆ ਹੈ।
ਮੌਸਮ ਵਿਭਾਗ ਅਨੁਸਾਰ ਐਤਵਾਰ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਜਿੱਥੇ ਘੱਟੋ-ਘੱਟ ਤਾਪਮਾਨ 4.3 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਐਤਵਾਰ ਸ਼ਾਮ ਦੇ ਤਾਪਮਾਨ ਅਨੁਸਾਰ ਸਭ ਤੋਂ ਵੱਧ ਤਾਪਮਾਨ ਮੋਹਾਲੀ ਵਿੱਚ ਦਰਜ ਕੀਤਾ ਗਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ 24.7 ਡਿਗਰੀ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਤਾਪਮਾਨ ਵਿੱਚ 4.8 ਡਿਗਰੀ ਦਾ ਵਾਧਾ ਹੋਇਆ, ਜਿਸ ਤੋਂ ਬਾਅਦ ਤਾਪਮਾਨ ਆਮ ਦਰਜ ਕੀਤਾ ਗਿਆ।

17 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਵੈਸਟਨ ਡਿਸਟਰਬੈਂਸ 18 ਜਨਵਰੀ ਨੂੰ ਐਕਟਿਵ ਹੋਇਆ। ਇਸਦਾ ਪ੍ਰਭਾਵ ਪਹਾੜੀ ਇਲਾਕਿਆਂ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। 23 ਜਨਵਰੀ ਤੱਕ ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, 22-23 ਜਨਵਰੀ ਨੂੰ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।ਵੈਸਟਨ ਡਿਸਟਰਬੈਂਸ 22 ਜਨਵਰੀ ਨੂੰ ਪੰਜਾਬ ਨੂੰ ਪ੍ਰਭਾਵਿਤ ਕਰੇਗਾ।
ਜਿਸ ਤੋਂ ਬਾਅਦ 22 ਜਨਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਸਵਾ 10 ਘੰਟਿਆਂ ਦਾ ਰਹੇਗਾ ਦਿਨ

ਅੱਜ ਸੂਰਜ ਸਵੇਰੇ 7 ਵਜ ਕੇ 20 ਮਿੰਟ ਤੇ ਚੜ੍ਹਿਆ ਅਤੇ ਸ਼ਾਮ ਨੂੰ 5 ਵਜ ਕੇ 52 ਮਿੰਟ ਤੇ ਢਲ ਜਾਵੇਗਾ। ਇਸ ਅਨੁਸਾਰ ਅੱਜ ਪੰਜਾਬ ਵਿੱਚ ਕਰੀਬ ਸਵਾ 10 ਘੰਟਿਆਂ ਦਾ ਦਿਨ ਦਿਖਾਈ ਦੇਵੇਗਾ।ਪਟਿਆਲਾ ਵਿੱਚ ਅੱਜ ਧੁੱਪ ਦਿਖਾਈ ਦੇਣ ਕਾਰਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਜਦੋਂ ਲੁਧਿਆਣਾ ਵਿੱਚ ਸਵੇਰ ਅਤੇ ਸ਼ਾਮ ਸਮੇਂ ਧੁੰਦ ਦਿਖਾਈ ਦੇਵੇਗੀ। ਜਦੋਂ ਕਿ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵੀ ਧੁੰਦ ਪੈ ਸਕਦੀ ਹੈ।
ਜੇਕਰ ਲੁਧਿਆਣਾ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਐਥੇ 10 ਡਿਗਰੀ ਤੋਂ ਲੈਕੇ 18 ਡਿਗਰੀ ਦੇ ਵਿਚਕਾਰ ਤਾਪਮਾਨ ਰਹਿ ਸਕਦਾ ਹੈ। ਓਧਰ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵੀ ਤਾਪਮਾਨ 9 ਤੋਂ 17 ਦੇ ਵਿਚਕਾਰ ਹੀ ਰਹਿਣ ਦੀ ਸੰਭਾਵਨਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments