Wednesday, October 21, 2026
Google search engine
HomeDeshਡੱਲੇਵਾਲ ਮਾਮਲੇ 'ਚ Punjab Government ਤੇ ਪਟੀਸ਼ਨਰ ਆਹਮੋ-ਸਾਹਮਣੇ, ਹਾਈਕੋਰਟ ਕੱਲ੍ਹ ਸੁਣਾਏਗੀ ਫੈਸਲਾ

ਡੱਲੇਵਾਲ ਮਾਮਲੇ ‘ਚ Punjab Government ਤੇ ਪਟੀਸ਼ਨਰ ਆਹਮੋ-ਸਾਹਮਣੇ, ਹਾਈਕੋਰਟ ਕੱਲ੍ਹ ਸੁਣਾਏਗੀ ਫੈਸਲਾ

ਪਟੀਸ਼ਨਰ ਦਾ ਦੋਸ਼ ਹੈ ਕਿ ਸਰਕਾਰ ਝੂਠ ਬੋਲ ਰਹੀ ਹੈ ਤੇ ਡੱਲੇਵਾਲ ਨੂੰ ਅਸਲ ਵਿਚ ਕਸਟਡੀ ‘ਚ ਰੱਖਿਆ ਗਿਆ ਹੈ।

ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਮਾਮਲੇ ‘ਚ ਸਰਕਾਰ ਤੇ ਪਟੀਸ਼ਨਰ ਵਿਚਾਲੇ ਟਕਰਾਅ ਜਾਰੀ ਹੈ। ਸਰਕਾਰ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਡੱਲੇਵਾਲ ਨੂੰ ਕਿਸੇ ਵੀ ਕਿਸਮ ਦੀ ਕਸਟਡੀ ‘ਚ ਨਹੀਂ ਰੱਖਿਆ ਗਿਆ ਹੈ ਤੇ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਰਕਾਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਮੈਡੀਕਲ ਜਾਂਚ ਲਈ ਮੈਡੀਕਲ ਬੋਰਡ ਵੀ ਗਠਿਤ ਕਰ ਦਿੱਤਾ ਗਿਆ ਹੈ। ਹਾਲਾਂਕਿ, ਪਟੀਸ਼ਨਰ ਦਾ ਦੋਸ਼ ਹੈ ਕਿ ਸਰਕਾਰ ਝੂਠ ਬੋਲ ਰਹੀ ਹੈ ਤੇ ਡੱਲੇਵਾਲ ਨੂੰ ਅਸਲ ਵਿਚ ਕਸਟਡੀ ‘ਚ ਰੱਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਪਰਿਵਾਰਕ ਮੈਂਬਰਾਂ ਨੂੰ, ਉਹ ਵੀ ਹਾਈਕੋਰਟ ਦੇ ਹੁਕਮਾਂ ਅਨੁਸਾਰ, ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਸ ਮਾਮਲੇ ‘ਚ ਬੁੱਧਵਾਰ ਨੂੰ ਹਾਈਕੋਰਟ ‘ਚ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗਈਆਂ। ਸੁਣਵਾਈ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਕੱਲ੍ਹ ਇਸ ਮਾਮਲੇ ‘ਚ ਆਪਣਾ ਆਦੇਸ਼ ਜਾਰੀ ਕਰੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments