HomeDeshPunjab Congress ਨੇ ਸੱਦੀ ਹਲਕਾ ਕੋਆਰਡੀਨੇਟਰ ਮੀਟਿੰਗ, ਲੁਧਿਆਣਾ ਜ਼ਿਮਨੀ ਚੋਣ ਤੇ ਰਾਹੁਲ... Deshlatest NewsPanjabRajniti Punjab Congress ਨੇ ਸੱਦੀ ਹਲਕਾ ਕੋਆਰਡੀਨੇਟਰ ਮੀਟਿੰਗ, ਲੁਧਿਆਣਾ ਜ਼ਿਮਨੀ ਚੋਣ ਤੇ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਬਣ ਸਕਦੀ ਰਣਨੀਤੀ By admin June 3, 2025 0 158 Share FacebookTwitterPinterestWhatsApp ਪੰਜਾਬ ਕਾਂਗਰਸ ਵਿਧਾਨਸਭਾ ਚੋਣਾਂ 2027 ਦੀ ਤਿਆਰੀ ‘ਚ ਪਹਿਲਾਂ ਦੀ ਜੁੱਟ ਗਈ ਹੈ। ਪੰਜਾਬ ਦੇ ਲੁਧਿਆਣ ਵੈਸਟ ‘ਚ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੇ ਰਾਹੁਲ ਗਾਂਧੀ ਦੇ ਦੌਰੇ ਤੋਂ ਠੀਕ ਪਹਿਲਾਂ ਅੱਜ, ਮੰਗਲਵਾਰ ਨੂੰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ ਸਾਰੇ ਹਲਕਾ ਕੋਆਰਡੀਨੇਟਰ ਦੀ ਮੀਟਿੰਗ ਸੱਦੀ ਹੈ। ਮੀਟਿੰਗ ਪੰਜਾਬ ਕਾਂਗਰਸ ਭਵਨ ‘ਚ ਹੋਵੇਗੀ। ਇਸ ਦੌਰਾਨ ਇੱਥੇ ਉਹ ਸੂਬੇ ‘ਚ ਚੱਲ ਰਹੀ ਸੰਵਿਧਾਨ ਬਚਾਓ ਯਾਤਰਾ ਤੇ ਹੋਰ ਕਈ ਹਾਲਾਤਾਂ ਦਾ ਫਿਡਬੈਕ ਲੈਣਗੇ। ਇਸ ਦੌਰਾਨ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਕਾਊਂਟਰ ਕਰਨ ਦੀ ਨੀਤੀ ਵੀ ਬਣਾਈ ਜਾ ਸਕਦੀ ਹੈ। ਪੰਜਾਬ ਕਾਂਗਰਸ ਵਿਧਾਨਸਭਾ ਚੋਣਾਂ 2027 ਦੀ ਤਿਆਰੀ ‘ਚ ਪਹਿਲਾਂ ਦੀ ਜੁੱਟ ਗਈ ਹੈ। ਸੰਵਿਧਾਨ ਬਚਾਓ ਯਾਤਰਾ ਦੇ ਬਹਾਨੇ ਸਾਰੇ ਦਿੱਗਜ਼ ਨੇਤਾ ਆਪਣੇ ਹਲਕਿਆਂ ‘ਚ ਜਾ ਕੇ ਜ਼ਮੀਨੀ ਹਕੀਕਤ ਦੀ ਸਮਝ ਲੈ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਛੱਡ ਚੁੱਕੇ ਨੇਤਾਵਾਂ ਦੀ ਘਰ-ਵਾਪਸੀ ‘ਤੇ ਵੀ ਫੋਕਸ ਕੀਤਾ ਜਾ ਰਿਹਾ ਹੈ। ਲੁਧਿਆਣਾ ਵੈਸਟ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੈਲੇਂਜ ਕੀਤਾ ਹੈ ਕਿ ਇਸ ਵਾਰ ਜ਼ਮਾਨਤ ਜ਼ਬਤ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੁਨੀਲ ਜਾਖੜ ਸਵਿੱਟ੍ਜਰਲੈਂਡ ਦੀ ਟਿਕਟ ਬੁੱਕ ਕਰਵਾ ਲੈਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੇ ਹੀ ਇਹ ਗੱਲ ਸਾਫ਼ ਕਰ ਚੁੱਕੇ ਹਨ ਕਿ ਜੋ ਮਸ਼ਕਿਲ ਸਮੇਂ ਦੌਰਾਨ ਪਾਰਟੀ ਦੇ ਨਾਲ ਖੜ੍ਹੇ ਹਨ ਤੋ ਜਿਨ੍ਹਾਂ ਨੇ ਖੁਦ ‘ਤੇ ਪਰਚੇ ਦਰਜ਼ ਕਰਵਾਏ ਹਨ, ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇੰਨਾ ਹੀ ਨਹੀਂ, ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲੇ ਸਾਰੇ ਸੀਨੀਅਰ ਨੇਤਾਵਾਂ ਨੂੰ ਪਾਰਟੀ ਇੱਕ ਮੰਚ ‘ਤੇ ਲਿਆਉਣ ਲਈ ਕਾਮਯਾਬ ਰਹੀ ਹੈ। ਇਸ ਦੌਰਾਨ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਮੌਜ਼ੂਦ ਰਹੇ। Share FacebookTwitterPinterestWhatsApp Previous articleOperation Sindoor ਦੀ ਡਿਟੇਲ Pakistan ਭੇਜਣ ਵਾਲਾ ਜਾਸੂਸ ਗ੍ਰਿਫ਼ਤਾਰ, ਤਰਨਤਾਰਨ ਤੋਂ 20 ISI ਏਜੰਟਾਂ ਨੂੰ ਭੇਜੀ ਸੀ ਜਾਣਕਾਰੀNext articleਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਹਰ ਗੁਟਕਾ ਸਾਹਿਬ ਜੀ ਦੀ ਬੇਅਦਬੀ, ਆਪ੍ਰੇਸ਼ਨ ਬਲੂ ਸਟਾਰ ਵਰ੍ਹੇਗੰਢ ਨੂੰ ਲੈ ਕੇ ਸਖ਼ਤ ਹਨ ਪ੍ਰਬੰਧ adminhttps://punjabbuzz.com/Punjabi RELATED ARTICLES Desh CM Bhagwant Mann ਨੂੰ Pakistan ਤੋਂ ਸੱਦਾ, ਮੰਤਰੀ ਰਮੇਸ਼ ਅਰੋੜਾ ਬੋਲੇ- ਦਿਲੋਂ ਸਵਾਗਤ ਹੈ October 27, 2026 Desh ਪੰਜਾਬ ਪਹੁੰਚੀ Election Commission ਦੇ ਅਧਿਕਾਰੀਆਂ ਦੀ ਟੀਮ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਵੇਗੀ ਜਾਇਜ਼ਾ October 27, 2026 Desh ਨਾ ਅਸ਼ੋਕਾ ਹੋਟਲ ਮਿਲਿਆ ਅਤੇ ਨਾ ਹੀ ਰਾਮਲੀਲਾ ਮੈਦਾਨ… ਮਹਾਂਰੈਲੀ ‘ਤੇ ਇੰਡੀਆ ਅਲਾਇੰਸ ਨੂੰ ਝਟਕਾ, ਕਾਂਗਰਸ ਬੋਲੀ- ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ October 27, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular CM Bhagwant Mann ਨੂੰ Pakistan ਤੋਂ ਸੱਦਾ, ਮੰਤਰੀ ਰਮੇਸ਼ ਅਰੋੜਾ ਬੋਲੇ- ਦਿਲੋਂ ਸਵਾਗਤ ਹੈ October 27, 2026 ਪੰਜਾਬ ਪਹੁੰਚੀ Election Commission ਦੇ ਅਧਿਕਾਰੀਆਂ ਦੀ ਟੀਮ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਵੇਗੀ ਜਾਇਜ਼ਾ October 27, 2026 ਨਾ ਅਸ਼ੋਕਾ ਹੋਟਲ ਮਿਲਿਆ ਅਤੇ ਨਾ ਹੀ ਰਾਮਲੀਲਾ ਮੈਦਾਨ… ਮਹਾਂਰੈਲੀ ‘ਤੇ ਇੰਡੀਆ ਅਲਾਇੰਸ ਨੂੰ ਝਟਕਾ, ਕਾਂਗਰਸ ਬੋਲੀ- ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ October 27, 2026 ਅੱਜ ਮੌਸਮ ਰਹੇਗਾ ਸਾਫ਼, ਕੱਲ੍ਹ ਤੋਂ ਬਾਰਿਸ਼ ਦੀ ਸੰਭਾਵਨਾ, 29-30 ਅਕਤੂਬਰ ਨੂੰ ਅਲਰਟ October 27, 2026 Load more Recent Comments