Thursday, June 11, 2026
Google search engine
HomeDeshਰਾਜਨੀਤੀ ਮੇਰਾ ਧੰਦਾ ਨਹੀਂ, ਮੈਂ ਬਦਲਾਅ ਲਈ ਆਇਆ, Sidhu ਬੋਲੇ ਮੈਂ...

ਰਾਜਨੀਤੀ ਮੇਰਾ ਧੰਦਾ ਨਹੀਂ, ਮੈਂ ਬਦਲਾਅ ਲਈ ਆਇਆ, Sidhu ਬੋਲੇ ਮੈਂ ਲੋਕਾਂ ਦੀ ਸੇਵਾ ਕਰਨ ਲਈ ਤਿਆਰ

ਪਿਛਲੇ 30 ਸਾਲਾਂ ਦੀਆਂ ਸਰਕਾਰਾਂ ‘ਤੇ ਟਿੱਪਣੀ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਮਾਫ਼ੀਆ ਦੇ ਨਿਯੰਤਰਣ ‘ਚ ਸੀ।

ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਗ ਸਿੱਧੂ ਇੱਕ ਵਾਰ ਫਿਰ ਐਕਟਿਵ ਹੋ ਗਏ ਹਨ। ਹਾਲ ਹੀ ‘ਚ ਉਹ ਕਪਿਲ ਸ਼ਰਮਾ ਸ਼ੋਅ ‘ਚ ਵਾਪਸੀ ਦੀ ਖ਼ਬਰ ਕਾਰਨ ਚਰਚਾ ‘ਚ ਆਏ ਸਨ ਤੇ ਹੁਣ ਉਹ ਆਪਣੇ ਰਾਜਨੀਤੀ ਨੂੰ ਲੈ ਕੇ ਦਿੱਤੇ ਗਏ ਬਿਆਨ ਕਰਕੇ ਫਿਰ ਸੁਰਖੀਆਂ ‘ਚ ਆ ਗਏ ਹਨ।
ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ‘ਚ ਘੁੰਮਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਨੀਤੀ ‘ਚ ਵਾਪਸੀ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤੀ ‘ਚ ਵਪਾਰ ਕਰਨ ਲਈ ਨਹੀਂ, ਸਗੋਂ ਬਦਲਾਅ ਲਿਆਉਣ ਲਈ ਆਏ ਸੀ।
ਪਿਛਲੇ 30 ਸਾਲਾਂ ਦੀਆਂ ਸਰਕਾਰਾਂ ‘ਤੇ ਟਿੱਪਣੀ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਮਾਫ਼ੀਆ ਦੇ ਨਿਯੰਤਰਣ ‘ਚ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 15 ਸਾਲਾਂ ਦੀ ਰਾਜਨੀਤੀ ‘ਚ ਉਨ੍ਹਾਂ ‘ਤੇ ਇੱਕ ਵੀ ਦੋਸ਼ ਨਹੀਂ ਲੱਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਆਪਣੀ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਰਾਜਨੀਤੀ ‘ਚ ਵਾਪਸੀ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਵਿਧਾਨਸਭਾ ਚੋਣਾਂ ਲੜ੍ਹਨਗੇ ਤੇ ਜਿੱਤਣਗੇ।

ਨਵਜੋਤ ਸਿੰਘ ਸਿੱਧੂ ਦੀ ਕਪਿਲ ਦੇ ਸ਼ੋਅ ‘ਚ ਵਾਪਸੀ

ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵਾਪਸੀ ਕਰ ਰਹੇ ਹਨ। ਉਹ ਨੈੱਟਫਲਿਕਸ ਤੇ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਤੀਜੇ ਸੀਜ਼ਨ ਵਿੱਚ ਨਜ਼ਰ ਆਉਣਗੇ, ਜਿਸ ਦਾ ਪ੍ਰੋਮੋ ਵੀ ਜਾਰੀ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਉਹ ਅਰਚਨਾ ਪੂਰਨ ਸਿੰਘ ਦੀ ਕੁਰਸੀ ਨਹੀਂ ਜਾਵੇਗੀ। ਇਸਦਾ ਮਤਲਬ ਹੈ ਕਿ ਪਹਿਲੀ ਵਾਰ ਕਪਿਲ ਦੇ ਸ਼ੋਅ ਵਿੱਚ ਇੱਕ ਨਹੀਂ ਸਗੋਂ ਦੋ ਜੱਜ ਹੋਣਗੇ।
ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਪ੍ਰੋਮੋ ਵਿੱਚ ਦਿਖਾਇਆ ਗਿਆ ਹੈ ਕਿ ਕਪਿਲ ਸ਼ਰਮਾ ਜੱਜ ਅਰਚਨਾ ਪੂਰਨ ਸਿੰਘ ਦੀਆਂ ਅੱਖਾਂ ਤੇ ਪੱਟੀ ਬੰਨ੍ਹਦੇ ਹਨ ਤੇ ਉਨ੍ਹਾਂ ਨੂੰ ਕਿਤੇ ਲੈ ਜਾਂਦਾ ਹੈ ਤੇ ਉਨ੍ਹਾਂ ਨੂੰ ਦੱਸਦੇ ਹਨ ਕਿ ਇੱਕ ਵੱਡਾ ਸਰਪ੍ਰਾਈਜ਼ ਮਿਲਣ ਵਾਲਾ ਹੈ। ਉਹ ਅੰਦਾਜ਼ਾ ਲਗਾਉਂਦੇ ਹਨ ਕਿ ਉਨ੍ਹਾਂ ਨੂੰ ਕਾਰ ਮਿਲੇਗੀ, ਘਰ ਮਿਲੇਗਾ ਜਾਂ ਕੁਝ ਹੋਰ ਪਰ ਜਿਵੇਂ ਹੀ ਕਪਿਲ ਅੱਖਾਂ ਤੋਂ ਪੱਟੀ ਹਟਾਉਂਦੇ ਹਨ ਅਤੇ ਉਹ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਾਹਮਣੇ ਦੇਖਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments