ਮੌਸਮ ਵਿਭਾਗ ਨੇ ਅੱਜ ਕਈ ਥਾਵਾਂ ‘ਤੇ ਸੰਘਣੀ ਧੁੰਦ ਕਾਰਨ ਔਰੇਂਜ ਅਲਰਟ ਜਾਰੀ ਕੀਤਾ ਹੈ।
Punjab ਵਿੱਚ ਪਰਾਲੀ ਸਾੜਨ ਕਾਰਨ ਰਾਜਧਾਨੀ Chandigarh ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਹਵਾ ਦੀ ਗੁਣਵੱਤਾ ਵਿਗੜ ਰਹੀ ਹੈ।
ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸਥਿਤੀ Delhi ਨਾਲੋਂ ਵੀ ਗੰਭੀਰ ਹੋ ਗਈ ਹੈ। ਚੰਡੀਗੜ੍ਹ ਦਾ AQI ਸੋਮਵਾਰ ਸਵੇਰੇ 5 ਵਜੇ 341 ਦਰਜ ਕੀਤਾ ਗਿਆ।
ਭਾਵੇਂ Punjabਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ, ਪਰ Mandi Gobindgarh ਦਾ ਤਾਂ ਸਭ ਤੋਂ ਬੁਰਾ ਹਾਲ ਹੈ। ਇੱਥੇ AQI 270 ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸੂਬੇ ‘ਚ ਠੰਡ ਵਧਣ ਲੱਗੀ ਹੈ। 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਆਮ ਨਾਲੋਂ 1.7 ਡਿਗਰੀ ਘੱਟ ਸੀ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ।
ਸੰਘਣੀ ਧੁੰਦ ਕਾਰਨ ਔਰੇਂਜ ਅਲਰਟ ਜਾਰੀ
ਮੌਸਮ ਵਿਭਾਗ ਨੇ ਅੱਜ ਕਈ ਥਾਵਾਂ ‘ਤੇ ਸੰਘਣੀ ਧੁੰਦ ਕਾਰਨ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋ ਰਹੀ ਹੈ।
ਹਾਲਾਂਕਿ ਐਤਵਾਰ ਨੂੰ Chandighar ਦਾ AQI ਦਿੱਲੀ ਨੂੰ ਪਛਾੜ ਗਿਆ ਸੀ।Chandigarh ਦਾ AQI 339 ‘ਤੇ ਪਹੁੰਚ ਗਿਆ ਸੀ, ਜਦਕਿ Delhi ਦਾ AQI 334 ਦਰਜ ਕੀਤਾ ਗਿਆ ਸੀ।
Mandi Gobindgarh ਵਿੱਚ AQI 270 ਤੱਕ ਪਹੁੰਚਿਆ
Chandigarh ਦੇ ਸਾਰੇ ਖੇਤਰਾਂ ਵਿੱਚ AQI ਪੱਧਰ ਡਿੱਗ ਰਿਹਾ ਹੈ। ਸੋਮਵਾਰ ਸਵੇਰੇ 5 ਵਜੇ ਸੈਕਟਰ-22 ‘ਚ AQI 337 ਦਰਜ ਕੀਤਾ ਗਿਆ ਹੈ।
ਜਦੋਂ ਕਿ Panjab University ਅਤੇ New Chandigarh ਵਾਲੇ ਪਾਸੇ AQI 319 ਹੈ ਅਤੇ ਮੋਹਾਲੀ ਵਾਲੇ ਪਾਸੇ ਸੈਕਟਰ-53 ਦੀ ਹਾਲਤ ਸਭ ਤੋਂ ਮਾੜੀ ਹੈ। ਇੱਥੇ AQI 341 ‘ਤੇ ਪਹੁੰਚ ਗਿਆ ਹੈ।
Chandigarh ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਸ਼ਹਿਰ ਦੀ ਸਥਿਤੀ ਨੂੰ ਦੇਖਦੇ ਹੋਏ ਨਗਰ ਨਿਗਮ ਨੂੰ ਛਿੜਕਾਅ ਅਤੇ ਹੋਰ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।
ਜਦੋਂ ਕਿ ਜੇਕਰ Punjab ਦੀ ਗੱਲ ਕਰੀਏ ਤਾਂ ਸਭ ਤੋਂ ਮਾੜੀ ਹਾਲਤ Mandi Gobindgarh ਦੀ ਹੋਈ ਹੈ। ਇੱਥੇ AQI 270, Jalandhar ਦਾ 207, Amritsar ਦਾ AQI 202, Ludhiana ਦਾ AQI 202, Bathinda ਦਾ AQI 175 ਅਤੇ Patiala ਅਤੇ Khanna ਦਾ AQI 199 ਰਿਹਾ ਹੈ।