Wednesday, June 10, 2026
Google search engine
HomeCrimePatiala: PG ਅੰਦਰ Medical Student ਦਾ ਮਰਡਰ, ਜਾਣਕਾਰ ‘ਤੇ ਕਤਲ ਦਾ...

Patiala: PG ਅੰਦਰ Medical Student ਦਾ ਮਰਡਰ, ਜਾਣਕਾਰ ‘ਤੇ ਕਤਲ ਦਾ ਸ਼ੱਕ

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਰਾਤ 10 ਵਜੇ ਦੇ ਕਰੀਬ ਗੱਲ ਹੋਈ ਸੀ।

ਪਟਿਆਲਾ ‘ਚ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਇੱਕ ਪੀਜੀ ਅੰਦਰ ਕਤਲ ਕਰ ਦਿੱਤਾ ਗਿਆ। ਵਿਦਿਆਰਥੀ ਦੀ ਲਾਸ਼ ਨਿਊ ਬਾਗ ਇਲਾਕੇ ਦੇ ਪੀਜੀ ‘ਚੋਂ ਮਿਲੀ ਹੈ। ਮ੍ਰਿਤਕ ਦੀ ਪਹਿਚਾਣ 22 ਸਾਲਾ ਕਮਲ ਮਿੱਤਲ ਵਾਸੀ ਬਰੇਟਾ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਦੱਸਿਆ ਗਿਆ ਕਿ ਜਦੋਂ ਕਮਲ ਦੇ ਦੋਸਤਾਂ ਤੇ ਹੋਰ ਪਰਿਚੀਤ ਲੋਕਾਂ ਦਾ ਉਸ ਨਾਲ ਸੰਪਰਕ ਨਹੀਂ ਹੋ ਪਾਇਆ, ਤਾਂ ਉਹ ਉਸ ਦੇ ਕਮਰੇ ਤੱਕ ਪਹੁੰਚੇ। ਉੱਥੇ, ਕਮਲ ਦੀ ਲਾਸ਼ ਖ਼ੂਨ ਨਾਲ ਲੱਥ-ਪੱਥ ਪਈ ਸੀ।
ਇਹ ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ। ਹਾਲਾਂਕਿ, ਕਤਲ ਦੇ ਬਾਰੇ ਸੋਮਵਾਰ ਨੂੰ ਪਤਾ ਚਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਫੌਰੈਂਸਿਕ ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਮੁੱਢਲੀ ਜਾਂਚ ਮੁਤਾਬਕ ਹਮਲਾਵਰ ਨੇ ਕਮਲ ਮਿੱਤਲ ਦੇ ਗਲੇ ‘ਤੇ ਕਈ ਵਾਰ ਕੀਤੇ ਸਨ, ਜਿਸ ਕਾਰਨ ਉਸ ਦੀ ਮੌਤ ਹੋਈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਰਾਤ 10 ਵਜੇ ਦੇ ਕਰੀਬ ਗੱਲ ਹੋਈ ਸੀ। ਪੁੱਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਰੋਟੀ ਖਾ ਲਈ ਹੈ। ਉਸ ਤੋਂ ਬਾਅਦ ਉਨ੍ਹਾਂ ਦੀ ਪੁੱਤਰ ਨਾਲ ਕੋਈ ਗੱਲ ਨਹੀਂ ਹੋਈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਜਾਣਕਾਰ ਨੌਜਵਾਨ ‘ਤੇ ਕਤਲ ਦਾ ਸ਼ੱਕ

ਪੁਲਿਸ ਦੀ ਮੁੱਢਲੀ ਜਾਂਚ ‘ਚ ਪਤਾ ਚੱਲਿਆ ਹੈ ਕਿ ਇੱਕ ਦਿਨ ਪਹਿਲਾਂ ਹੀ ਉਸ ਦਾ ਜਾਣਕਾਰ ਨੌਜਵਾਨ ਮੋਹਿਤ ਦੇ ਕਮਰੇ ‘ਤੇ ਰਹਿਣ ਲਈ ਆਇਆ ਸੀ। ਕਤਲ ਤੋਂ ਬਾਅਦ ਉਹ ਫ਼ਰਾਰ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਇਲਾਕੇ ਦੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments