ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਮੁੰਬਈ ਦੇ ਨਾਲ ਲੱਗਦੇ ਵਸਈ ‘ਚ ਸਾਹਮਣੇ ਆਈ ਹੈ।
ਮੁੰਬਈ ਦੇ ਵਸਈ ਵਿੱਚ ਇੱਕ 20 ਸਾਲ ਦੀ ਲੜਕੀ ਆਰਤੀ ਯਾਦਵ ਦਾ ਦਿਨ-ਦਿਹਾੜੇ ਸੜਕ ਦੇ ਵਿਚਕਾਰ ਸੈਂਕੜੇ ਲੋਕਾਂ ਦੀ ਮੌਜੂਦਗੀ ਵਿੱਚ ਕਤਲ ਕਰ ਦਿੱਤਾ ਗਿਆ। ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਪ੍ਰੇਮੀ ਨੇ ਕੀਤਾ ਹੈ। ਜਦੋਂ ਇਹ ਕਤਲ ਹੋਇਆ ਤਾਂ ਉਥੋਂ ਸੈਂਕੜੇ ਲੜਕੀਆਂ ਅਤੇ ਔਰਤਾਂ ਜਾ ਰਹੀਆਂ ਸਨ ਅਤੇ ਅਜਿਹੀ ਘਟਨਾ ਨੂੰ ਦੇਖ ਕੇ ਕਿਸੇ ਨੇ ਵੀ ਆਰਤੀ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਬਲਕਿ ਕਈ ਔਰਤਾਂ ਨੇ ਇਸ ਘਟਨਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਤੇਜ਼ੀ ਨਾਲ ਉਥੋਂ ਨਿਕਲ ਗਈਆਂ।
ਸਿਰਫ ਔਰਤਾਂ ਹੀ ਨਹੀਂ, ਕਿਸੇ ਮਰਦ ਨੇ ਵੀ ਦੋਸ਼ੀ ਨੌਜਵਾਨ ਨੂੰ ਰੋਕਣ ਅਤੇ ਲੜਕੀ ਦੀ ਜਾਨ ਬਚਾਉਣ ਦੀ ਹਿੰਮਤ ਨਹੀਂ ਦਿਖਾਈ। ਲੋਕਾਂ ਨੇ ਜਾਨ ਬਚਾਉਣ ਦੀ ਬਜਾਏ ਇਸ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਫਿਲਹਾਲ ਇਸ ਮਾਮਲੇ ‘ਚ ਪੁਲਿਸ ਨੇ ਦੋਸ਼ੀ ਰੋਹਿਤ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਮੁੰਬਈ ਦੇ ਨਾਲ ਲੱਗਦੇ ਵਸਈ ਵਿੱਚ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਸਵਾਲ ਖੜ੍ਹਾ ਕਰ ਦਿੱਤੇ ਹਨ।
ਇਸ ਘਟਨਾ ਦੀ ਸੀਸੀਟੀਵੀ ਫੁਟੇਜ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਲੜਕਾ ਰੋਹਿਤ ਯਾਦਵ ਪਿੱਛੇ ਤੋਂ ਆਉਂਦਾ ਹੈ ਅਤੇ ਅੱਗੇ ਜਾ ਰਹੀ ਲੜਕੀ ਆਰਤੀ ਦੇ ਸਿਰ ‘ਤੇ ਸਪੈਨਰ ਨਾਲ ਵਾਰ ਕਰਦਾ ਹੈ। ਇਸ ਤੋਂ ਬਾਅਦ ਦੋਸ਼ੀ ਰੋਹਿਤ ਯਾਦਵ ਨੇ ਆਰਤੀ ‘ਤੇ ਇਕ-ਇਕ ਕਰਕੇ 15 ਵਾਰ ਹਮਲਾ ਕੀਤਾ। ਉੱਥੋਂ ਲੰਘ ਰਹੇ ਲੋਕਾਂ ਵਿੱਚੋਂ ਸਿਰਫ਼ ਇੱਕ ਵਿਅਕਤੀ ਹੀ ਹਿੰਮਤ ਕਰਦਾ ਹੈ ਅਤੇ ਦੋਸ਼ੀ ਨੌਜਵਾਨ ਰੋਹਿਤ ਯਾਦਵ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਪਰ ਰੋਹਿਤ ਯਾਦਵ ਨੇ ਉਸ ਨੂੰ ਧਮਕੀ ਵੀ ਦਿੱਤੀ ਕਿ ਉਹ ਉਸ ‘ਤੇ ਹਮਲਾ ਕਰ ਦੇਵੇਗਾ , ਜਿਸ ਤੋਂ ਬਾਅਦ ਉਹ ਵਿਅਕਤੀ ਵੀ ਪਿੱਛੇ ਹਟ ਗਿਆ।
ਹਮਲੇ ਦਾ ਕੀ ਸੀ ਕਾਰਨ ?
ਦੱਸਿਆ ਜਾ ਰਿਹਾ ਹੈ ਕਿ 29 ਸਾਲਾ ਹਮਲਾਵਰ ਨੇ ਪੀੜਤਾ ਦੇ ਸਿਰ ਅਤੇ ਛਾਤੀ ‘ਤੇ ਵਾਰ-ਵਾਰ ਹਮਲਾ ਕੀਤਾ। ਇਸ ਕਤਲ ਦਾ ਕਾਰਨ ਇਹ ਸੀ ਕਿ ਲੜਕੀ ਦਾ ਦੋ ਸਾਲ ਦੇ ਰਿਸ਼ਤੇ ਤੋਂ ਬਾਅਦ ਹਾਲ ਹੀ ਵਿੱਚ ਬ੍ਰੇਕਅੱਪ ਹੋ ਗਿਆ ਸੀ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਮੁੰਬਈ ਦੇ ਨਾਲ ਲੱਗਦੇ ਵਸਈ ‘ਚ ਸਾਹਮਣੇ ਆਈ ਹੈ। ਪੁਲਿਸ ਤੋਂ ਮਿਲੀ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਦੋਵੇਂ ਕਰੀਬ 2 ਸਾਲ ਤੋਂ ਇਕ-ਦੂਜੇ ਨਾਲ ਰਿਲੇਸ਼ਨਸ਼ਿਪ ‘ਚ ਸਨ। ਕਿਸੇ ਕਾਰਨ ਲੜਕੀ ਦਾ ਕੁਝ ਦਿਨ ਪਹਿਲਾਂ ਮੁਲਜ਼ਮ ਨਾਲ ਬ੍ਰੇਕਅੱਪ ਕਰ ਲਿਆ ਸੀ, ਜਿਸ ਕਾਰਨ ਮੁਲਜ਼ਮ ਕਾਫੀ ਗੁੱਸੇ ਵਿੱਚ ਸੀ।
ਅੱਜ ਸਵੇਰੇ 8.30 ਵਜੇ ਦੇ ਕਰੀਬ ਵਸਈ ਪੂਰਬੀ ਦੇ ਚਿੰਚਪਾੜਾ ਇਲਾਕੇ ‘ਚ ਦੋਸ਼ੀ ਨੇ ਲੜਕੀ ‘ਤੇ ਕਈ ਵਾਰ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਵੀਡੀਓ ‘ਚ ਲੜਕੀ ਨੂੰ ਮਾਰਨ ਤੋਂ ਬਾਅਦ ਦੋਸ਼ੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਸਨੇ ਅਜਿਹਾ ਕਿਉਂ ਕੀਤਾ ?, ਸੀਸੀਟੀਵੀ ਫੁਟੇਜ ਵਿੱਚ ਦਿੱਖ ਰਿਹਾ ਹੈ ਕਿ ਆਰਤੀ ਯਾਦਵ ਜਾ ਰਹੀ ਹੈ ਜਦੋਂ ਰੋਹਿਤ ਯਾਦਵ ਨੇ ਪਿੱਛੇ ਤੋਂ ਸਪੈਨਰ ਨਾਲ ਉਸਦੇ ਸਿਰ ‘ਤੇ ਜ਼ੋਰਦਾਰ ਵਾਰ ਕੀਤਾ। ਇਸ ਤੋਂ ਪਹਿਲਾਂ ਕਿ ਆਰਤੀ ਕੁਝ ਸਮਝ ਪਾਉਂਦੀ, ਉਹ ਜ਼ਮੀਨ ‘ਤੇ ਡਿੱਗ ਪਈ। ਇਸ ਤੋਂ ਪਹਿਲਾਂ ਕਿ ਉਹ ਕੁਝ ਕਰਦੀ, ਰੋਹਿਤ ਬੇਰਹਿਮੀ ਨਾਲ ਸਨੈਪਰ ਨਾਲ ਉਸ ‘ਤੇ ਲਗਾਤਾਰ ਹਮਲਾ ਕਰਦਾ ਰਿਹਾ।
ਆਰਤੀ ਦੀ ਮੌਤ ਹੋ 4 ਤੋਂ 5 ਵਾਰ ਕਰਨ ਨਾਲ ਹੀ ਹੋ ਗਈ ਹੋਵੇਗੀ ਪਰ ਰੋਹਿਤ ਦੇ ਅੰਦਰ ਇੰਨਾ ਗੁੱਸਾ ਹੁੰਦਾ ਹੈ ਕਿ ਉਹ ਮਾਰਨਾ ਨਹੀਂ ਛੱਡਦਾ। ਆਰਤੀ ਨੂੰ ਮਾਰਨ ਤੋਂ ਬਾਅਦ ਰੋਹਿਤ ਭੱਜਦਾ ਨਹੀਂ ਅਤੇ ਸੜਕ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਦੋਸ਼ੀ ਰੋਹਿਤ ਸਪੈਨਰ (ਪਾਨੇ ) ਫੜ ਕੇ ਰੌਲਾ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੋ , ਮੇਰੇ ਨਾਲ ਅਜਿਹਾ ਕਿਉਂ ਕੀਤਾ?’ ਅਤੇ ਫਿਰ ਹਥਿਆਰ ਸੁੱਟਣ ਤੋਂ ਪਹਿਲਾਂ ਆਰਤੀ ਦੇ ਸਰੀਰ ‘ਤੇ ਇਕ ਵਾਰ ਫਿਰ ਵਾਰ ਕੀਤਾ।


![Newsssssss-2024-06-dedacde38cf5cb852ad45c183507b436-3x2[1]](https://punjabbuzz.com/Punjabi/wp-content/uploads/2024/06/Newsssssss-2024-06-dedacde38cf5cb852ad45c183507b436-3x21-1.jpg)


