Tuesday, October 27, 2026
Google search engine
Homelatest NewsNeeraj Chopra ਨੇ ਡਾਇਮੰਡ ਲੀਗ ‘ਚ ਰਚਿਆ ਇਤਿਹਾਸ, ਪਾਰ ਕੀਤਾ 90...

Neeraj Chopra ਨੇ ਡਾਇਮੰਡ ਲੀਗ ‘ਚ ਰਚਿਆ ਇਤਿਹਾਸ, ਪਾਰ ਕੀਤਾ 90 ਮੀਟਰ ਦਾ ਮਾਰਕ

ਇਹ ਸ਼ਾਨਦਾਰ ਕਾਰਨਾਮਾ 16 ਮਈ, ਸ਼ੁੱਕਰਵਾਰ ਰਾਤ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਡਾਇਮੰਡ ਲੀਗ ਮੀਟ ਵਿੱਚ ਕੀਤਾ ਹੈ।

 ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਆਖਰਕਾਰ ਉਹ ਮੀਲ ਪੱਥਰ ਹਾਸਲ ਕਰ ਲਿਆ ਹੈ ਜਿਸਦੀ ਉਹ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਭਾਰਤ ਦੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਆਖਰਕਾਰ 90 ਮੀਟਰ ਦੇ ਨਿਸ਼ਾਨ ਨੂੰ ਛੂਹ ਕੇ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਜੈਵਲਿਨ ਥ੍ਰੋਅਰ ਬਣ ਗਏ ਹਨ। ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ, ਜੋ ਇਸ ਸਾਲ ਆਪਣੇ ਪਹਿਲੇ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਸਨ, ਉਨ੍ਹਾਂ ਨੇ ਦੋਹਾ ਡਾਇਮੰਡ ਲੀਗ ਮੀਟ ਵਿੱਚ 90.23 ਮੀਟਰ ਦੇ ਸ਼ਾਨਦਾਰ ਥਰੋਅ ਨਾਲ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ।
ਨੀਰਜ ਨੇ ਇਹ ਸ਼ਾਨਦਾਰ ਕਾਰਨਾਮਾ 16 ਮਈ, ਸ਼ੁੱਕਰਵਾਰ ਰਾਤ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਡਾਇਮੰਡ ਲੀਗ ਮੀਟ ਵਿੱਚ ਕੀਤਾ ਹੈ। ਪਿਛਲੇ ਸਾਲ ਡਾਇਮੰਡ ਲੀਗ ਫਾਈਨਲ ਵਿੱਚ ਖਿਤਾਬ ਤੋਂ ਖੁੰਝਣ ਤੋਂ ਬਾਅਦ ਇਹ ਨੀਰਜ ਦਾ ਪਹਿਲਾ ਮੁਕਾਬਲਾ ਸੀ। ਇੰਨਾ ਹੀ ਨਹੀਂ, ਇਹ ਜੈਵਲਿਨ ਥ੍ਰੋਅ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀ ਅਤੇ ਚੈੱਕ ਗਣਰਾਜ ਦੇ ਸਾਬਕਾ ਓਲੰਪਿਕ ਚੈਂਪੀਅਨ, ਜਾਨ ਜ਼ੇਲੇਜ਼ਨੀ ਦੀ ਕੋਚਿੰਗ ਹੇਠ ਉਨ੍ਹਾਂ ਦਾ ਪਹਿਲਾ ਈਵੈਂਟ ਵੀ ਸੀ, ਜਿਸ ਕੋਲ ਸਭ ਤੋਂ ਲੰਬੇ ਥ੍ਰੋਅ ਦਾ ਰਿਕਾਰਡ ਹੈ। ਅੰਤ ਵਿੱਚ, ਇਸ ਮਹਾਨ ਖਿਡਾਰੀ ਦਾ ਮਾਰਗਦਰਸ਼ਨ ਕੰਮ ਆਇਆ ਤੇ ਨੀਰਜ ਨੇ ਆਪਣੇ ਤੀਜੇ ਥ੍ਰੋਅ ਵਿੱਚ ਪਹਿਲੀ ਵਾਰ 90 ਮੀਟਰ ਦੀ ਔਖੀ ਰੁਕਾਵਟ ਨੂੰ ਪਾਰ ਕੀਤਾ।

ਸੀਜ਼ਨ ਦੀ ਮਜ਼ਬੂਤ ​​ਸ਼ੁਰੂਆਤ

ਭਾਰਤ-ਪਾਕਿਸਤਾਨ ਤਣਾਅ ਕਾਰਨ ਪ੍ਰਸ਼ੰਸਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਅਤੇ ਇਸ ਦੌਰਾਨ ਅਰਸ਼ਦ ਨਦੀਮ ਨੂੰ ਆਪਣੇ ਪ੍ਰੋਗਰਾਮ ਵਿੱਚ ਸੱਦਾ ਦੇਣ ਤੋਂ ਬਾਅਦ ਨੀਰਜ ਨੇ ਪਹਿਲੀ ਵਾਰ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਇੰਨਾ ਹੀ ਨਹੀਂ, ਪਿਛਲੇ ਸਾਲ ਦੇ ਡਾਇਮੰਡ ਲੀਗ ਫਾਈਨਲ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਵੱਡਾ ਪ੍ਰੋਗਰਾਮ ਸੀ। ਪਰ ਨਾ ਤਾਂ ਨੀਰਜ ਕਿਸੇ ਵਿਵਾਦ ਤੋਂ ਪਰੇਸ਼ਾਨ ਦਿਖਾਈ ਦਿੱਤੇ ਅਤੇ ਨਾ ਹੀ ਉਹ ਲੈਅ ਲਈ ਸੰਘਰਸ਼ ਕਰ ਰਹੇ ਜਾਪਿਆ। ਇਹ ਉਨ੍ਹਾਂ ਦੇ ਪਹਿਲੇ ਹੀ ਥ੍ਰੋਅ ਵਿੱਚ ਦੇਖਿਆ ਗਿਆ। ਹਮੇਸ਼ਾ ਵਾਂਗ, ਨੀਰਜ ਦੀ ਪਹਿਲੀ ਕੋਸ਼ਿਸ਼ ਸ਼ਾਨਦਾਰ ਸੀ ਤੇ ਉਨ੍ਹਾਂ ਨੇ ਸਿੱਧਾ 88.44 ਮੀਟਰ ਸੁੱਟਿਆ ਸੀ।
ਇਸ ਥ੍ਰੋਅ ਨਾਲ, ਨੀਰਜ ਨੇ ਲੀਡ ਲੈ ਲਈ ਅਤੇ ਪਹਿਲਾ ਸਥਾਨ ਹਾਸਲ ਕੀਤਾ। ਪਿਛਲੇ ਸਾਲ ਦੇ ਡਾਇਮੰਡ ਲੀਗ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 85.64 ਦਾ ਪਹਿਲਾ ਥਰੋਅ ਕੀਤਾ ਸੀ ਤੇ ਉਹ ਦੂਜੇ ਸਥਾਨ ‘ਤੇ ਰਹੇ। ਹਾਲਾਂਕਿ, ਨੀਰਜ ਦਾ ਦੂਜਾ ਥ੍ਰੋਅ ਦਰਜ ਨਹੀਂ ਹੋਇਆ। ਇਸ ਦੇ ਨਾਲ ਹੀ, ਭਾਰਤ ਦੇ ਦੂਜੇ ਥ੍ਰੋਅਰ ਕਿਸ਼ੋਰ ਜੇਨਾ ਤੇ ਨੀਰਜ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਨੇ ਸਿਰਫ਼ 68.07 ਮੀਟਰ ਨਾਲ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣਾ ਦੂਜਾ ਥਰੋਅ 78.60 ਮੀਟਰ ਤੱਕ ਸੁਧਾਰਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments