Thursday, June 11, 2026
Google search engine
HomeDeshਉੱਤਰ-ਪੱਛਮ ਭਾਰਤ ‘ਚ 25 ਤੱਕ ਪਹੁੰਚੇਗਾ ਮੌਨਸੂਨ, ਪੰਜਾਬ ‘ਚ ਆਮ ਨਾਲੋਂ ਘੱਟ...

ਉੱਤਰ-ਪੱਛਮ ਭਾਰਤ ‘ਚ 25 ਤੱਕ ਪਹੁੰਚੇਗਾ ਮੌਨਸੂਨ, ਪੰਜਾਬ ‘ਚ ਆਮ ਨਾਲੋਂ ਘੱਟ ਬਾਰਿਸ਼ ਦੀ ਸੰਭਾਵਨਾ

ਇਸ ਸਾਲ ਮੌਨਸੂਨ 24 ਮਈ ਨੂੰ ਕੇਰਲ ਪਹੁੰਚਿਆ, ਜੋ ਕਿ 2009 ਤੋਂ ਬਾਅਦ ਸਭ ਤੋਂ ਜ਼ਲਦੀ ਸ਼ੁਰੂਆਤ ਮੰਨੀ ਗਈ ਹੈ।

ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਬਾਰ ਮੌਨਸੂਨ ਸਮੇਂ ਤੋਂ ਪਹਿਲਾਂ ਉੱਤਰ-ਪੱਛਮ ਭਾਰਤ ‘ਚ ਪਹੁੰਚ ਜਾਵੇਗਾ। 25 ਜੂਨ ਤੱਕ ਦਿੱਲੀ ਸਮੇਤ ਪੂਰੇ ਖੇਤਰ ‘ਚ ਮੌਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਆਮਤੌਰ ‘ਤੇ ਦਿੱਲੀ ‘ਚ ਮੌਨਸੂਨ 30 ਜੂਨ ਦੇ ਨਜ਼ਦੀਕ ਪਹੁੰਚਦਾ ਹੈ।
ਇਸ ਸਾਲ ਮੌਨਸੂਨ 24 ਮਈ ਨੂੰ ਕੇਰਲ ਪਹੁੰਚਿਆ, ਜੋ ਕਿ 2009 ਤੋਂ ਬਾਅਦ ਸਭ ਤੋਂ ਜ਼ਲਦੀ ਸ਼ੁਰੂਆਤ ਮੰਨੀ ਗਈ ਹੈ। ਇਸ ਤੋਂ ਬਾਅਦ ਮੌਨਸੂਨ ਨੇ 29 ਮਈ ਤੱਕ ਤੇਜ਼ੀ ਨਾਲ ਮੁੰਬਈ ਤੇ ਉੱਤਰ-ਪੂਰਵ ਨੂੰ ਕਵਰ ਕਰ ਲਿਆ।
ਹਾਲਾਂਕਿ, 28 ਮਈ ਤੋਂ ਲੈ ਕੇ 10 ਜੂਨ ਤੱਕ ਮੌਨਸੂਨ ਦੀ ਤਰੱਕੀ ਰੁੱਕ ਗਈ, ਜਿਸ ਕਾਰਨ ਉੱਤਰ ਤੇ ਮੱਧ-ਭਾਰਤ ‘ਚ ਲੂ ਵਰਗੇ ਹਾਲਾਤ ਬਣ ਗਏ। ਖਾਸਤੌਰ ‘ਤੇ 8-9 ਜੂਨ ਤੋਂ ਬਾਅਦ ਗਰਮੀ ਦਾ ਕਹਿਰ ਵੱਧ ਗਿਆ। ਹੁਣ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਦੇ ਅਨੁਸਾਰ, 18 ਜੂਨ ਤੱਕ ਮੌਨਸੂਨ ਮੱਧ ਤੇ ਪੂਰਵੀ ਭਾਰਤੀ ਦੇ ਬਾਕੀ ਹਿੱਸਿਆਂ ‘ਚ ਪਹੁੰਚ ਜਾਵੇਗਾ। ਮੌਨਸੂਨ ਇਸ ਤੋਂ ਬਾਅਦ ਉੱਤਰ-ਪੱਛਮ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਢੱਕ ਲਵੇਗਾ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਨਸੂਨ ਦੇ ਸ਼ੁਰੂਆਤ ਦੀ ਤਰੀਕ ਤੇ ਮੀਂਹ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਇਹ ਕਈ ਤਰ੍ਹਾਂ ਦੇ ਗਲੋਬਲ ਤੇ ਸਥਾਨਕ ਕਾਰਕਾਂ ‘ਤੇ ਨਿਰਭਰ ਕਰਦਾ ਹੈ।

ਪੂਰੇ ਦੇਸ਼ ‘ਚ ਆਮ ਨਾਲੋਂ ਵੱਧ ਬਾਰਿਸ਼, ਪਰ ਪੰਜਾਬ ‘ਚ ਅਜਿਹਾ ਨਹੀਂ

ਇਸ ਬਾਰ ਪੂਰੇ ਦੇਸ਼ ‘ਚ ਆਮ ਨਾਲੋਂ ਵੱਧ ਮੀਂਹ ਦੀ ਸੰਭਾਵਨਾ ਹੈ। ਹਾਲਾਂਕਿ, ਮੌਸਮ ਵਿਭਾਗ ਦੇ ਅਨੁਸਾਰ ਪੰਜਾਬ, ਹਿਮਾਚਲ, ਹਰਿਆਣਾ, ਲਦਾਖ, ਉੱਤਰ-ਪੂਰਵ, ਬਿਹਾਰ ਤੇ ਝਾਰਖੰਡ ਵਰਗੇ ਕੁੱਝ ਹਿੱਸਿਆਂ ‘ਚ ਆਮ ਨਾਲੋਂ ਘੱਟ ਬਾਰਿਸ਼ ਦੇਖੀ ਜਾ ਸਕਦੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments