Tuesday, May 5, 2026
Google search engine
HomeCrimeਚੀਨੀ ਕੁੱਬਾਹੇੜੀ ਕਤਲਕਾਂਡ ਦੀ ਮਾਸਟਰਮਾਈਂਡ ਅਮਰੀਨ ਗ੍ਰਿਫ਼ਤਾਰ, ਇੰਝ ਰਚੀ ਸੀ ਸਾਜ਼ਿਸ਼

ਚੀਨੀ ਕੁੱਬਾਹੇੜੀ ਕਤਲਕਾਂਡ ਦੀ ਮਾਸਟਰਮਾਈਂਡ ਅਮਰੀਨ ਗ੍ਰਿਫ਼ਤਾਰ, ਇੰਝ ਰਚੀ ਸੀ ਸਾਜ਼ਿਸ਼

ਚੰਡੀਗੜ੍ਹ ਪੁਲਿਸ- ਮਨਜੀਤ ਸ਼ੀਓਰਨ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਚੀਨੀ ਕੁੱਬਾਹੇੜੀ ਕਤਲ ਮਾਮਲੇ ‘ਚ ਮਾਸਟਰਮਾਈਂਡ ਅਮਰੀਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਸੈਕਟਰ 35 ਦੀ ਰਹਿਣ ਵਾਲੀ ਹੈ।

ਚੰਡੀਗੜ੍ਹ ਦੇ ਸੈਕਟਰ-9 ‘ਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਉਰਫ਼ ਚੀਨੀ ਕੁੱਬਾਹੇੜੀ ਕਤਲ ਮਾਮਲੇ ‘ਚ ਪੁਲਿਸ ਨੇ ਮਾਸਟਰਮਾਈਂਡ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ-35 ‘ਚ ਰਹਿਣ ਵਾਲੀ ਅਮਰੀਨ ਨੂੰ ਗ੍ਰਿਫ਼ਤਾਰ ਕੀਤੀ ਹੈ। ਅਮਰੀਨ ਨੇ ਚੀਨੀ ਕੁੱਬਾਹੇੜੀ ਕੋਲੋਂ ਜ਼ਮੀਨੀ ਖ਼ਰੀਦੀ ਸੀ, ਇਸ ਜ਼ਮੀਨੀ ਵਿਵਾਦ ‘ਚ ਉਸ ਨੇ ਬਦਲੇ ਦੇ ਇਰਾਦੇ ਨਾਲ ਚੀਨੀ ਦਾ ਕਤਲ ਕਰਵਾ ਦਿੱਤਾ। ਚੀਨੀ ਕੁੱਬਾਹੇੜੀ ਦਾ ਇਸੇ ਸਾਲ 2026 ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਲੱਕੀ ਪਟਿਆਲ ਦੇ ਸ਼ੂਟਰਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।

ਅਮਰੀਨ ਨੇ ਕਿਉਂ ਕਰਵਾਇਆ ਕਤਲ?

ਐਸਐਸਪੀ ਕ੍ਰਾਈਮ, ਚੰਡੀਗੜ੍ਹ ਪੁਲਿਸ- ਮਨਜੀਤ ਸ਼ੀਓਰਨ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਚੀਨੀ ਕੁੱਬਾਹੇੜੀ ਕਤਲ ਮਾਮਲੇ ‘ਚ ਮਾਸਟਰਮਾਈਂਡ ਅਮਰੀਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਸੈਕਟਰ 35 ਦੀ ਰਹਿਣ ਵਾਲੀ ਹੈ।

ਐਸਐਸਪੀ ਕ੍ਰਾਈਮ ਮਨਜੀਤ ਨੇ ਦੱਸਿਆ ਕਿ ਅਮਰੀਨ ਨੇ ਚੀਨੀ ਕੁੱਬਾਹੇੜੀ ਤੋਂ ਜ਼ਮੀਨ ਖ਼ਰੀਦੀ ਸੀ। ਅਮਰੀਨ ਨੂੰ ਲੱਗਦਾ ਸੀ ਕਿ ਉਸ ਨਾਲ ਧੋਖਾ ਹੋਇਆ ਹੈ ਤੇ ਉਸ ਨੂੰ ਮਹਿੰਗੇ ਰੇਟ ‘ਤੇ ਜ਼ਮੀਨ ਬੇਚੀ ਗਈ ਹੈ। ਇਸ ਦੇ ਨਾਲ ਉਸ ਨੂੰ ਜ਼ਮੀਨ ਦਾ ਕਬਜ਼ਾ ਵੀ ਨਹੀਂ ਦਿੱਤਾ ਗਿਆ ਸੀ। ਇਸੇ ਗੱਲ ਨੂੰ ਲੈ ਕੇ ਉਸ ਦਾ ਚੀਨੀ ਕੁੱਬਾਹੇੜੀ ਨਾਲ ਵਿਵਾਦ ਹੋ ਗਿਆ। ਇਸ ਤੋਂ ਬਾਅਦ ਉਸ ਨੇ ਤੈਅ ਕਰ ਲਿਆ ਕਿ ਉਹ ਚੀਨੀ ਤੋਂ ਬਦਲਾ ਲਵੇਗੀ। ਇਸ ਦੌਰਾਨ ਉਸ ਨੇ ਕਈ ਲੋਕਾਂ ਨਾਲ ਸੰਪਰਕ ਕੀਤਾ।

ਉਹ ਲੱਕੀ ਪਟਿਆਲ ਨਾਲ ਸੰਪਰਕ ‘ਚ ਆਈ ਤੇ ਉਸ ਨਾਲ ਗੱਲਬਾਤ ਕੀਤੀ। ਲੱਕੀ ਪਟਿਆਲ ਨੇ ਆਪਣੇ ਹੈਂਡਲਰ ਨੂੰ ਚੰਡੀਗੜ੍ਹ ਭੇਜਿਆ ਤੇ ਉਸ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਹਾਲਾਂਕਿ, ਲੱਕੀ ਪਟਿਆਲ ਨੇ ਪਹਿਲਾਂ ਜਨਵਰੀ ‘ਚ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਇਸ ਤੋਂ ਬਾਅਦ ਉਸ ਨੇ ਮਾਰਚ ‘ਚ ਕਤਲ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ ਅਮਰੀਨ ਦੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments