Saturday, June 13, 2026
Google search engine
HomeDeshAmerica ‘ਚ ਵਿਅਕਤੀ ਵੱਲੋਂ 8 ਬੱਚਿਆਂ ਸਮੇਤ 10 ਦਾ ਕਤਲ, 1 ਤੋਂ...

America ‘ਚ ਵਿਅਕਤੀ ਵੱਲੋਂ 8 ਬੱਚਿਆਂ ਸਮੇਤ 10 ਦਾ ਕਤਲ, 1 ਤੋਂ 14 ਸਾਲ ਸੀ ਜੁਆਕਾਂ ਦੀ ਉਮਰ

ਅਮਰੀਕਾ ਦੇ ਲੁਈਜਿਆਨਾ ਦੇ ਸ਼੍ਰੇਵਪੋਰਟ ‘ਚ, ਇੱਕ ਵਿਅਕਤੀ ਨੇ 8 ਬੱਚਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਅਮਰੀਕਾ ਦੇ ਲੁਈਜਿਆਨਾ ਰਾਜ ਦੇ ਸ਼੍ਰੇਵਪੋਰਟ ਸ਼ਹਿਰ ‘ਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਇੱਕ ਵਿਅਕਤੀ ਨੇ ਇੱਥੇ 8 ਬੱਚਿਆਂ ਸਮੇਤ 10 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬੱਚਿਆਂ ਦੀ ਉਮਰ 1 ਤੋਂ 14 ਸਾਲ ਦੇ ਵਿਚਕਾਰ ਸੀ। ਦੱਸਿਆ ਜਾ ਰਿਹਾ ਹੈ ਕਿ 7 ਬੱਚੇ ਉਸ ਦੇ ਆਪਣੇ ਸਨ, ਜਦੋਂ ਕਿ 8ਵਾਂ ਉਸ ਦਾ ਭਤੀਜਾ ਸੀ। ਇਸ ਘਟਨਾ ਨੂੰ ਹਾਲ ਹੀ ਦੇ ਸਾਲਾਂ ‘ਚ ਵਾਪਰੀਆਂ ਸਭ ਤੋਂ ਵੱਡੀਆਂ ਤੇ ਸਭ ਤੋਂ ਭਿਆਨਕ ਗੋਲੀਬਾਰੀ ਘਟਨਾਵਾਂ ‘ਚੋਂ ਇੱਕ ਮੰਨਿਆ ਜਾ ਰਿਹਾ ਹੈ। 8 ਬੱਚਿਆਂ ‘ਚੋਂ 5 ਕੁੜੀਆਂ ਤੇ 3 ਮੁੰਡੇ ਸਨ। ਬੱਚੇ ਸੁੱਤੇ ਹੋਏ ਸਨ, ਜਦੋਂ ਉਸ ਨੇ ਉਨ੍ਹਾਂ ‘ਤੇ ਗੋਲੀਬਾਰੀ ਕੀਤੀ।
ਪੁਲਿਸ ਦੇ ਅਨੁਸਾਰ, ਹਮਲਾ ਐਤਵਾਰ ਸਵੇਰੇ 6:00 ਵਜੇ ਦੇ ਕਰੀਬ ਹੋਇਆ। ਦੋਸ਼ੀ ਦੀ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਗੁੱਸੇ ‘ਚ ਆ ਗਿਆ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਦੋ ਵੱਖ-ਵੱਖ ਘਰਾਂ ‘ਚ ਵਾਪਰੀ। ਉਸ ਨੇ ਪਹਿਲਾਂ ਇੱਕ ਘਰ ‘ਚ ਗੋਲੀਬਾਰੀ ਕੀਤੀ ਤੇ ਫਿਰ ਦੂਜੇ ਘਰ ਵੱਲ ਚਲਾ ਗਿਆ, ਜਿੱਥੇ ਉਸ ਨੇ ਬੱਚਿਆਂ ‘ਤੇ ਹਮਲਾ ਕਰ ਦਿੱਤਾ। ਦੂਜੇ ਘਰ ‘ਚ 7 ਬੱਚਿਆਂ ਦੀ ਮੌਤ ਹੋ ਗਈ। ਇੱਕ ਬੱਚਾ ਘਰ ਦੀ ਛੱਤ ‘ਤੇ ਮ੍ਰਿਤਕ ਪਾਇਆ ਗਿਆ, ਬੱਚਾ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ‘ਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਇਲਾਵਾ, ਇੱਕ ਹੋਰ ਬੱਚੇ ਨੇ ਜਾਨ ਬਚਾਉਣ ਲਈ ਛੱਤ ਤੋਂ ਛਾਲ ਮਾਰ ਦਿੱਤੀ ਤੇ ਬਚ ਗਿਆ। ਉਹ ਬੱਚਾ ਇਸ ਸਮੇਂ ਹਸਪਤਾਲ ‘ਚ ਦਾਖਲ ਹੈ।

ਪੁਲਿਸ ਨੇ ਹਮਲਾਵਰ ਨੂੰ ਕੀਤਾ ਢੇਰ

ਸ਼ੱਕੀ ਦੀ ਪਛਾਣ 31 ਸਾਲਾ ਸ਼ਮਰ ਐਲਕਿੰਸ ਵਜੋਂ ਹੋਈ ਹੈ। ਉਹ ਇੱਕ ਸੇਵਾਮੁਕਤ ਫੌਜੀ ਸੀ। ਘਟਨਾ ਤੋਂ ਬਾਅਦ, ਉਸ ਨੇ ਇੱਕ ਵਾਹਨ ਚੋਰੀ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਬਾਅਦ ‘ਚ ਪੁਲਿਸ ਨੇ ਪਿੱਛਾ ਕੀਤਾ। ਸ਼ੱਕੀ ਬੋਸੀਅਰ ਪੈਰਿਸ਼ ਖੇਤਰ ‘ਚ ਪਹੁੰਚਿਆ, ਜਿੱਥੇ ਪੁਲਿਸ ਨੇ ਉਸ ‘ਤੇ ਗੋਲੀਬਾਰੀ ਕੀਤੀ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।
ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਘਰੇਲੂ ਹਿੰਸਾ ਦਾ ਮਾਮਲਾ ਹੈ। ਪੁਲਿਸ ਦੇ ਅਨੁਸਾਰ, ਐਲਕਿੰਸ ਪਹਿਲਾਂ ਇੱਕ ਘਰ ਦੇ ਅੰਦਰ ਇੱਕ ਔਰਤ ਨੂੰ ਗੋਲੀ ਮਾਰੀ, ਫਿਰ ਦੂਜੀ ਜਗ੍ਹਾ ‘ਤੇ ਚਲਾ ਗਿਆ ਜਿੱਥੇ ਉਸ ਨੇ ਕਈ ਬੱਚਿਆਂ ‘ਤੇ ਹਮਲਾ ਕੀਤਾ। ਐਲਕਿੰਸ ਦੇ ਆਪਣੀ ਪਤਨੀ ਨਾਲ ਚਾਰ ਬੱਚੇ ਸਨ ਤੇ ਦੂਸਰੀ ਮਹਿਲਾ ਨਾਲ ਤਿੰਨ ਬੱਚੇ ਸਨ। ਘਟਨਾ ਸਮੇਂ, ਸਾਰੇ ਬੱਚੇ ਇੱਕੋ ਘਰ ‘ਚ ਮੌਜੂਦ ਸਨ।

ਐਲਕਿੰਸ ਆਪਣੀ ਪਤਨੀ ਤੋਂ ਵੱਖ ਹੋਣ ਦੀ ਕਰ ਰਿਹਾ ਸੀ ਪਲਾਨਿੰਗ

ਇੱਕ ਪਰਿਵਾਰਕ ਮੈਂਬਰ ਨੇ ਖੁਲਾਸਾ ਕੀਤਾ ਕਿ ਐਲਕਿੰਸ ਤੇ ਉਸਦੀ ਪਤਨੀ ਵੱਖ ਹੋਣ ਦੀ ਯੋਜਨਾ ਬਣਾ ਰਹੇ ਸਨ ਤੇ ਇਸ ਮਾਮਲੇ ‘ਤੇ ਬਹਿਸ ਕਰ ਰਹੇ ਸਨ। ਉਨ੍ਹਾਂ ਦੇ ਵੱਖ ਹੋਣ ਬਾਰੇ ਇੱਕ ਅਦਾਲਤੀ ਸੁਣਵਾਈ ਵੀ ਹੋਣੀ ਸੀ। ਇੱਕ ਗੁਆਂਢੀ ਨੇ ਦੱਸਿਆ ਕਿ ਉਹ ਆਦਮੀ ਅਕਸਰ ਬੱਚਿਆਂ ਨਾਲ ਦੇਖਿਆ ਜਾਂਦਾ ਸੀ ਤੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਸੀ। ਪੁਲਿਸ ਨੇ ਦੱਸਿਆ ਕਿ ਐਲਕਿੰਸ ਨੂੰ ਪਹਿਲਾਂ 2019 ‘ਚ ਹਥਿਆਰਾਂ ਨਾਲ ਸਬੰਧਤ ਅਪਰਾਧ ਦੇ ਸਬੰਧ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਘਰੇਲੂ ਹਿੰਸਾ ਦਾ ਕੋਈ ਪਹਿਲਾਂ ਦਾ ਰਿਕਾਰਡ ਨਹੀਂ ਮਿਲਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments