HomeDeshਲਿਪਸਟਿਕ ਦੀ ਜ਼ਿਆਦਾ ਵਰਤੋਂ ਸਿਹਤ ਲਈ ਘਾਤਕ! Deshlatest News ਲਿਪਸਟਿਕ ਦੀ ਜ਼ਿਆਦਾ ਵਰਤੋਂ ਸਿਹਤ ਲਈ ਘਾਤਕ! By admin March 5, 2024 0 128 Share FacebookTwitterPinterestWhatsApp ਲਿਪਸਟਿਕ ਅਜਿਹੀ ਚੀਜ਼ ਹੈ ਜੋ ਕਿ ਔਰਤਾਂ ਦੀ ਖੂਬਸੂਰਤੀ ਦੇ ਵਿੱਚ ਚਾਰ-ਚੰਨ ਲਗਾ ਦਿੰਦੀ ਹੈ। ਜਿਸ ਨਾਲ ਚਿਹਰੇ ਉੱਤੇ ਇੱਕ ਖੂਬਸੂਰਤ ਮੁਸਕਾਨ ਆਉਂਦੀ ਹੈ ਅਤੇ ਔਰਤਾਂ ਦੇ ਆਤਮ ਵਿਸ਼ਵਾਸ਼ ਵਿੱਚ ਵਾਧਾ ਵੀ ਹੁੰਦਾ ਹੈ। ਜਿਸ ਕਰਕੇ ਇਹ ਚੀਜ਼ ਤੁਹਾਨੂੰ ਹਰ ਔਰਤ ਦੀ ਮੇਕਅਪ ਕਿੱਟ ਵਿੱਚ ਜ਼ਰੂਰ ਮਿਲ ਜਾਵੇਗੀ। ਪਰ ਕੀ ਤੁਸੀਂ ਜਾਣਦੇ ਹੋ ਕਿ ਲਿਪਸਟਿਕ ਦੀ ਜ਼ਿਆਦਾ ਵਰਤੋਂ ਔਰਤਾਂ ਦੀ ਸਿਹਤ ਲਈ ਠੀਕ ਨਹੀਂ ਹੈ। ਇਸ ਵਿਚ ਮੌਜੂਦ ਕੁੱਝ ਖਤਰਨਾਕ ਰਸਾਇਣ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਆਓ ਜਾਣਦੇ ਹਾਂ ਲਿਪਸਟਿਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ। ਔਰਤਾਂ ਅਤੇ ਕੁੜੀਆਂ ਲਿਪਸਟਿਕ ਲਗਾਉਣਾ ਪਸੰਦ ਕਰਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਵਿੱਚ ਕੁਝ ਹਾਨੀਕਾਰਕ ਕੈਮੀਕਲ ਹੁੰਦੇ ਹਨ? ਜਿਵੇਂ ਕਿ ਪਾਰਾ, ਲੀਡ ਅਤੇ ਕੈਡਮੀਅਮ, ਜੋ ਸਾਡੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਹਨ। ਇਨ੍ਹਾਂ ਰਸਾਇਣਾਂ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਜੇਕਰ ਅਸੀਂ ਬਹੁਤ ਜ਼ਿਆਦਾ ਲਿਪਸਟਿਕ ਲਗਾਉਂਦੇ ਹਾਂ, ਤਾਂ ਸਾਡੇ ਬੁੱਲ ਸੁੱਕੇ ਅਤੇ ਫਟੇ ਵੀ ਹੋ ਸਕਦੇ ਹਨ। ਇਸ ਨਾਲ ਚਿਹਰੇ ‘ਤੇ ਐਲਰਜੀ, ਬੁੱਲ੍ਹਾਂ ਦੇ ਰੰਗ ‘ਚ ਬਦਲਾਅ ਅਤੇ ਚਮੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਲੰਬੇ ਸਮੇਂ ਤੱਕ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ ਦਾ ਰੰਗ ਗੂੜਾ ਹੋ ਸਕਦਾ ਹੈ, ਜਿਸ ਨੂੰ ਫਿਰ ਤੋਂ ਪਹਿਲਾਂ ਵਰਗਾ ਕਰਨਾ ਮੁਸ਼ਕਲ ਹੈ। ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਲਿਪਸਟਿਕ ਦੇ ਕੁੱਝ ਹਿੱਸੇ ਸਾਡੇ ਸਰੀਰ ਦੇ ਅੰਦਰ ਵੀ ਜਾ ਸਕਦੇ ਹਨ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਲਿਪਸਟਿਕ ਦੀ ਵਰਤੋਂ ਕਰਦੇ ਸਮੇਂ ਕੁਝ ਸਾਵਧਾਨੀ ਵਰਤਣੀ ਚਾਹੀਦੀ ਹੈ। ਕਈ ਲਿਪਸਟਿਕਾਂ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਸ ਤੋਂ ਇਲਾਵਾ, ਲਿਪਸਟਿਕ ਵਿੱਚ ਮੌਜੂਦ ਕੁੱਝ ਰਸਾਇਣ, ਜੋ ਇਸ ਨੂੰ ਲੰਬੇ ਸਮੇਂ ਲਈ ਤਾਜ਼ਾ ਰੱਖਣ ਲਈ ਵਰਤੇ ਜਾਂਦੇ ਹਨ। ਖਾਂਸੀ, ਅੱਖਾਂ ਵਿਚ ਜਲਣ, ਸਾਹ ਲੈਣ ਵਿਚ ਮੁਸ਼ਕਲ ਅਤੇ ਹੋਰ ਸਿਹਤ ਸਮੱਸਿਆਵਾਂ ਵਰਗੀਆਂ ਐਲਰਜੀ ਦਾ ਕਾਰਨ ਬਣ ਸਕਦੇ ਹਨ। ਅਤੇ ਹਾਂ, ਕੁਝ ਮਾਮਲਿਆਂ ਵਿੱਚ ਉਹ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ। ਇਸ ਲਈ ਲਿਪਸਟਿਕ ਦੀ ਚੋਣ ਕਰਦੇ ਸਮੇਂ ਸਾਵਧਾਨ ਰਹੋ ਅਤੇ ਇਸਦੀ ਵਰਤੋਂ ਪ੍ਰਤੀ ਸੁਚੇਤ ਰਹੋ। ਰੋਜ਼ਾਨਾ ਇਸ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰੋ। Share FacebookTwitterPinterestWhatsApp Previous articleSecurity Codes: ਕੀ ਤੁਹਾਡੇ ਫੋਨ ‘ਚ ਕੀਤੀ ਗਈ ਜਾਸੂਸੀ?Next articleਟੈਟੂ ਬਣਵਾਉਣ ਦਾ ਸ਼ੌਕ ਸਿਹਤ ਲਈ ਘਾਤਕ! adminhttps://punjabbuzz.com/Punjabi RELATED ARTICLES Desh CM Bhagwant Mann ਨੂੰ Pakistan ਤੋਂ ਸੱਦਾ, ਮੰਤਰੀ ਰਮੇਸ਼ ਅਰੋੜਾ ਬੋਲੇ- ਦਿਲੋਂ ਸਵਾਗਤ ਹੈ October 27, 2026 Desh ਪੰਜਾਬ ਪਹੁੰਚੀ Election Commission ਦੇ ਅਧਿਕਾਰੀਆਂ ਦੀ ਟੀਮ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਵੇਗੀ ਜਾਇਜ਼ਾ October 27, 2026 Desh ਨਾ ਅਸ਼ੋਕਾ ਹੋਟਲ ਮਿਲਿਆ ਅਤੇ ਨਾ ਹੀ ਰਾਮਲੀਲਾ ਮੈਦਾਨ… ਮਹਾਂਰੈਲੀ ‘ਤੇ ਇੰਡੀਆ ਅਲਾਇੰਸ ਨੂੰ ਝਟਕਾ, ਕਾਂਗਰਸ ਬੋਲੀ- ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ October 27, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular CM Bhagwant Mann ਨੂੰ Pakistan ਤੋਂ ਸੱਦਾ, ਮੰਤਰੀ ਰਮੇਸ਼ ਅਰੋੜਾ ਬੋਲੇ- ਦਿਲੋਂ ਸਵਾਗਤ ਹੈ October 27, 2026 ਪੰਜਾਬ ਪਹੁੰਚੀ Election Commission ਦੇ ਅਧਿਕਾਰੀਆਂ ਦੀ ਟੀਮ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਵੇਗੀ ਜਾਇਜ਼ਾ October 27, 2026 ਨਾ ਅਸ਼ੋਕਾ ਹੋਟਲ ਮਿਲਿਆ ਅਤੇ ਨਾ ਹੀ ਰਾਮਲੀਲਾ ਮੈਦਾਨ… ਮਹਾਂਰੈਲੀ ‘ਤੇ ਇੰਡੀਆ ਅਲਾਇੰਸ ਨੂੰ ਝਟਕਾ, ਕਾਂਗਰਸ ਬੋਲੀ- ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ October 27, 2026 ਅੱਜ ਮੌਸਮ ਰਹੇਗਾ ਸਾਫ਼, ਕੱਲ੍ਹ ਤੋਂ ਬਾਰਿਸ਼ ਦੀ ਸੰਭਾਵਨਾ, 29-30 ਅਕਤੂਬਰ ਨੂੰ ਅਲਰਟ October 27, 2026 Load more Recent Comments