Wednesday, October 21, 2026
Google search engine
HomeCrimeLawrence Bishnoi ਹੋਇਆ ਦੋਸ਼ ਮੁਕਤ, ਪੰਜਾਬ ਦੀ SIT ਨੇ ਦਿੱਤੀ ਰਾਹਤ; ਜੇਲ੍ਹ...

Lawrence Bishnoi ਹੋਇਆ ਦੋਸ਼ ਮੁਕਤ, ਪੰਜਾਬ ਦੀ SIT ਨੇ ਦਿੱਤੀ ਰਾਹਤ; ਜੇਲ੍ਹ ‘ਚ ਇੰਟਰਵਿਊ ਨਾਲ ਜੁੜਿਆ ਹੈ ਮਾਮਲਾ

Punjab and Haryana High Court ਦੇ ਦਖ਼ਲ ‘ਤੇ ਇਸ ਸਾਲ 5 ਜਨਵਰੀ ਨੂੰ ਇੰਟਰਵਿਊਜ਼ ਦੇ ਸੰਬੰਧ ‘ਚ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ। 

ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਫਿਰੌਤੀ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ, ਪਰ ਉਸ ਉੱਪਰ ਧਮਕਾਉਣ ਦੀ ਜਾਂਚ ਜਾਰੀ ਰਹੇਗੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਨ ਲਈ ਮੁਹਾਲੀ ਅਦਾਲਤ ‘ਚ ਕੈਂਸਲੇਸ਼ਨ ਰਿਪੋਰਟ ਦਾਇਰ ਕਰ ਦਿੱਤੀ ਹੈ।

ਜਾਂਚ ਟੀਮ ਨੇ ਕਿਹਾ ਹੈ ਕਿ ਰਾਜਸਥਾਨ ਜੇਲ੍ਹ ਤੋਂ ਕਥਿਤ ਤੌਰ ‘ਤੇ ਦਿੱਤੀ ਗਈ ਦੂਜੀ ਟੀਵੀ ਇੰਟਰਵਿਊ ਦੇ ਸਬੰਧ ‘ਚ ਦਰਜ ਕੀਤੇ ਗਏ ਕੇਸ ਵਿੱਚ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬਿਸ਼ਨੋਈ ਨੇ ਜਬਰਨ ਵਸੂਲੀ ਕੀਤੀ ਸੀ। ਜਾਂਚ ਦੌਰਾਨ ਪੁਲਿਸ ਤੋਂ ਜਾਣਕਾਰੀ ਛੁਪਾਉਣ ਦੇ ਦੋਸ਼ ਤੋਂ ਵੀ ਬਰੀ ਕਰ ਦਿੱਤਾ ਗਿਆ ਹੈ।

ਅਪਰਾਧਿਕ ਧਮਕੀਆਂ ‘ਚ ਸ਼ਾਮਲ ਸੀ ਲਾਰੈਂਸ

ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਤੇ ਡੀਆਈਜੀ ਨੀਲਾਂਬਰੀ ਵਿਜੇ ਜਗਦਾਲੇ ਵੱਲੋਂ ਕੀਤੀ ਗਈ ਜਾਂਚ ‘ਚ ਕਿਹਾ ਗਿਆ ਹੈ ਕਿ ਲਾਰੈਂਸ ਅਪਰਾਧਕ ਧਮਕੀ ‘ਚ ਸ਼ਾਮਲ ਸੀ, ਪਰ ਇਹ ਅਜਿਹਾ ਅਪਰਾਧ ਸੀ ਜਿਸ ਵਿਚ ਕਾਰਵਾਈ ਨਹੀਂ ਹੁੰਦੀ। ਮਾਰਚ 2023 ‘ਚ ਇਕ ਟੀਵੀ ਚੈਨਲ ਨੇ ਗੈਂਗਸਟਰ ਦੇ ਦੋ ਬੈਕ-ਟੂ-ਬੈਕ ਇੰਟਰਵਿਊ ਪ੍ਰਸਾਰਿਤ ਕੀਤੇ ਸਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ‘ਤੇ ਇਸ ਸਾਲ 5 ਜਨਵਰੀ ਨੂੰ ਇੰਟਰਵਿਊਜ਼ ਦੇ ਸੰਬੰਧ ‘ਚ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ। ਪਹਿਲੇ ਇੰਟਰਵਿਊ ਬਾਰੇ ਉਸੇ ਐੱਸਆਈਟੀ ਨੇ ਪਾਇਆ ਕਿ ਇਹ ਖਰੜ ਪੁਲਿਸ ਦੀ ਹਿਰਾਸਤ ‘ਚ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਐੱਸਆਈਟੀ ਨੇ ਕਈ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਸਿਫਾਰਸ਼ ਕੀਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments