Wednesday, September 2, 2026
Google search engine
HomeDeshPunjab ‘ਚ ਵੱਡੇ ਪੱਧਰ ‘ਤੇ ਦੁੱਧ ਦੀ ਮਿਲਾਵਟਖੋਰੀ, ਹਰ ਤੀਜ਼ਾ ਨਮੂਨਾ ਜਾਂਚ...

Punjab ‘ਚ ਵੱਡੇ ਪੱਧਰ ‘ਤੇ ਦੁੱਧ ਦੀ ਮਿਲਾਵਟਖੋਰੀ, ਹਰ ਤੀਜ਼ਾ ਨਮੂਨਾ ਜਾਂਚ ‘ਚ ਫੇਲ

ਪੰਜਾਬ ‘ਚ ਵੱਡੇ ਪੱਧਰ ‘ਤੇ ਦੁੱਧ ਦੀ ਮਿਲਵਾਟਖੋਰੀ ਕੀਤੀ ਜਾ ਰਹੀ ਹੈ।

ਸਰਕਾਰ ਨੇ ਇੱਕ ਵਿਸ਼ੇਸ਼ ਅਭਿਆਨ ਚਲਾਉਂਦੇ ਸੂਬੇ ‘ਚੋਂ ਦੁੱਧ ਦੇ ਕਈ ਨਮੂਨੇ ਲਏ ਸਨ, ਜਿਸ ‘ਚੋਂ ਹਰ ਤੀਜ਼ਾ ਸੈਂਪਲ ਫੇਲ ਪਾਇਆ ਗਿਆ। ਇਸ ਦਾ ਮਤਲਬ ਹੈ ਕਿ ਪੰਜਾਬ ‘ਚ 33 ਫ਼ੀਸਦੀ ਸੈਂਪਲ ਫੇਲ ਪਾਏ ਗਏ ਹਨ। ਪੰਜਾਬ ਦੇ ਸਿਹਤ ਪੰਤਰੀ ਡਾ. ਬਲਵੀਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਮਿਲਾਵਰਖੋਰੀ ਕਰਨ ਵਾਲਿਆ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹੁਣ ਪਨੀਰ ਦੇ ਸੈਂਪਲ ਵੀ ਜਾਂਚ ਦੇ ਲਈ ਭੇਜੇ ਗਏ ਹਨ।
ਫੂਡ ਐਂਡ ਐਡਮਿਨਿਸਟ੍ਰੇਸ਼ਨ (ਐਫਡੀਏ) ਨੇ ਪੰਜਾਬ ‘ਚ ਦੋ ਰੋਜ਼ਾ (6 ਤੇ 7 ਮਈ) ਸੂਬਾ ਪੱਧਰੀ ਅਭਿਆਨ ਚਲਾਇਆ, ਜਿਸ ਤਹਿਤ ਸੂਬੇ ਭਰ ‘ਚੋਂ ਦੁੱਧ ਦੇ ਨਮੂਨੇ ਇਕੱਠੇ ਕੀਤੇ ਗਏ। ਇਸ ਦੌਰਾਨ ਕੁੱਲ 204 ਸੈਂਪਲਾਂ ‘ਚੋਂ 68 ਸੈਂਪਲ (33.33 ਫ਼ੀਸਦੀ) ਗੁਣਵੱਤਾ ਮਿਆਰਾਂ ‘ਚ ਫੇਲ ਪਾਏ ਗਏ। ਇਸ ‘ਚੋਂ ਇੱਕ ਸੈਂਪਲ ਹਾਨੀਕਾਰਕ ਵੀ ਪਾਇਆ ਗਿਆ। ਦੱਸ ਦੇਈਏ ਕਿ ਸਿਹਤ ਮੰਤਰੀ ਸਾਰੇ ਸੈਂਪਲਾਂ ‘ਚ ਮਿਲਾਵਟ ਦੀ ਜਾਂਚ ਕਰਵਾਉਣ ਲਈ ਮਾਨਤਾ ਪ੍ਰਾਪਟ ਸਟੇਟ ਫੂਡ ਲੈਬਰੋਟਰੀ ਤੋਂ ਜਾਂਚ ਕਰਵਾ ਰਹੇ ਹਨ।
ਡਾ. ਬਲਬੀਰ ਸਿੰਘ ਨੇ ਨਾਗਰਿਕਾਂ ਨੂੰ ਚੌਕਸ ਰਹਿਣ ਤੇ ਭੋਜਨ ਮਿਲਾਵਟ ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫੂਡ ਸਕਿਓਰਟੀ ਨੂੰ ਬਣਾਈ ਰੱਖਣ ਲਈ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ।
ਐਫਡੀਏ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਕਿਹਾ ਕਿ ਫੂਡ ਸੇਫਟੀ ਅਫਸਰ ਸਿਰਫ਼ ਨਿਰੀਖਣ ਤੇ ਨਿਯਮਾਂ ਨੂੰ ਲਾਗੂ ਨਹੀਂ ਕਰ ਰਹੇ ਹਨ, ਸਗੋਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਾਫ਼-ਸੁਥਰੇ ਭੋਜਨ ਪ੍ਰਬੰਧਨ ਤੇ ਸਹੀ ਸਟੋਰੇਜ ਅਭਿਆਸਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰ ਰਹੇ ਹਨ। ਸਿਹਤ ਵਿਭਾਗ ਨੇ ਐਲਾਨ ਕੀਤਾ ਕਿ ਆਉਣ ਵਾਲੇ ਹਫ਼ਤਿਆਂ ‘ਚ ਵੀ ਇਸੇ ਤਰ੍ਹਾਂ ਦੇ ਨਿਰੀਖਣ ਤੇ ਨਮੂਨੇ ਲੈਣ ਦੀਆਂ ਮੁਹਿੰਮਾਂ ਜਾਰੀ ਰਹਿਣਗੀਆਂ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments