Thursday, October 29, 2026
Google search engine
HomeDeshPhonepe-Paytm ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ

Phonepe-Paytm ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ

ਟੈਲੀਕਾਮ ਸੈਕਟਰ ‘ਚ ਇਤਿਹਾਸ ਰਚਣ ਤੋਂ ਬਾਅਦ ਹੁਣ ਮੁਕੇਸ਼ ਅੰਬਾਨੀ ਜਲਦ ਹੀ UPI ਸੈਕਟਰ ‘ਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸੈਗਮੈਂਟ ‘ਚ Jio ਦੀ ਐਂਟਰੀ ਕਾਰਨ PhonePe ਅਤੇ Paytm ਨੂੰ ਵੱਡਾ ਮੁਕਾਬਲਾ ਮਿਲਣ ਵਾਲਾ ਹੈ। ਜੀਓ ਨੇ ਦੂਰਸੰਚਾਰ ਖੇਤਰ ਵਿੱਚ ਮੁਫਤ ਡੇਟਾ ਅਤੇ ਕਾਲਿੰਗ ਸੁਵਿਧਾਵਾਂ ਪ੍ਰਦਾਨ ਕਰਕੇ ਗਾਹਕਾਂ ਨੂੰ ਪ੍ਰਾਪਤ ਕੀਤਾ ਅਤੇ ਬਾਅਦ ਵਿੱਚ ਮਾਰਕੀਟ ‘ਤੇ ਕਬਜ਼ਾ ਕਰ ਲਿਆ। ET Now ਦੀ ਖਬਰ ਦੇ ਮੁਤਾਬਕ, Jio ਜਲਦ ਹੀ Soundbox ਨੂੰ ਬਾਜ਼ਾਰ ‘ਚ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਓ ਨੇ ਰਿਟੇਲ ਆਊਟਲੈਟਸ ‘ਤੇ ਸਾਊਂਡਬਾਕਸ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਸਿੱਧਾ ਮੁਕਾਬਲਾ Paytm Soundbox ਨਾਲ ਹੋਵੇਗਾ।

Paytm ਸੰਕਟ ਦਾ ਮਿਲ ਸਕਦੈ ਫ਼ਾਇਦਾ

ਸਾਊਂਡਬਾਕਸ ਜਲਦੀ ਹੀ ਮੁਕੇਸ਼ ਅੰਬਾਨੀ ਦੀ ਜੀਓ ਪੇ ਐਪ ਵਿੱਚ ਸ਼ਾਮਲ ਕੀਤਾ ਜਾਵੇਗਾ। ਈਟੀ ਨਾਓ ਦੀ ਰਿਪੋਰਟ ਦੇ ਮੁਤਾਬਕ, ਜੀਓ ਤੋਂ ਸਾਊਂਡਬਾਕਸ ਦਾ ਟ੍ਰਾਇਲ ਵੀ ਸ਼ੁਰੂ ਹੋ ਗਿਆ ਹੈ। ਫਿਲਹਾਲ ਇਸ ਸੈਗਮੈਂਟ ‘ਚ ਕਈ ਐਪਸ ਪਹਿਲਾਂ ਤੋਂ ਹੀ ਉਪਲੱਬਧ ਹਨ। ਫਿਲਹਾਲ RBI ਵੱਲੋਂ Paytm ਖਿਲਾਫ ਕੀਤੀ ਗਈ ਵੱਡੀ ਕਾਰਵਾਈ ਦਾ ਫਾਇਦਾ ਮੁਕੇਸ਼ ਅੰਬਾਨੀ ਨੂੰ ਮਿਲ ਸਕਦਾ ਹੈ।

ਗਾਹਕਾਂ ਨੂੰ ਮਿਲ ਸਕਦਾ ਹੈ ਆਕਰਸ਼ਕ ਆਫ

ਮੁਕੇਸ਼ ਅੰਬਾਨੀ ਯੂਪੀਆਈ ਮਾਰਕੀਟ ‘ਤੇ ਕਬਜ਼ਾ ਕਰਨ ਲਈ ਗਾਹਕਾਂ ਨੂੰ ਕਈ ਆਕਰਸ਼ਕ ਆਫਰ ਵੀ ਦੇ ਸਕਦੇ ਹਨ। ਜਿਓ ਦੇ ਇਸ ਪਲਾਨ ਕਾਰਨ ਦੂਜੀਆਂ ਕੰਪਨੀਆਂ ਦੀ ਚਿੰਤਾ ਕਾਫੀ ਵੱਧ ਰਹੀ ਹੈ। ਜੀਓ ਪੇਟੀਐਮ ‘ਤੇ ਲਗਾਈ ਗਈ ਪਾਬੰਦੀ ਦਾ ਫਾਇਦਾ ਆਸਾਨੀ ਨਾਲ ਲੈ ਸਕਦਾ ਹੈ।

ਫਲਿੱਪਕਾਰਟ ਵੀ ਕਰ ਰਿਹੈ ਸੁਵਿਧਾ ਪ੍ਰਦਾਨ 

ਮੌਜੂਦਾ ਸਮੇਂ ‘ਚ Phone Pay, Google Pay, Amazon Pay ਅਤੇ Paytm ਐਪ ਬਾਜ਼ਾਰ ‘ਚ ਉਪਲਬਧ ਹਨ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਫਲਿੱਪਕਾਰਟ ਨੇ ਵੀ ਬਾਜ਼ਾਰ ਵਿੱਚ UPI ਸੇਵਾ ਦੀ ਸਹੂਲਤ ਸ਼ੁਰੂ ਕੀਤੀ ਹੈ। Flipkart ਨੇ Axis Bank ਦੇ ਸਹਿਯੋਗ ਨਾਲ UPI ਸੁਵਿਧਾ ਸ਼ੁਰੂ ਕੀਤੀ ਹੈ। ਕੰਪਨੀ ਨੇ UPI ਹੈਂਡਲ (@fkaxis) ਲਾਂਚ ਕੀਤਾ ਹੈ। ਫਿਲਹਾਲ ਇਹ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments