Thursday, October 29, 2026
Google search engine
HomeDeshਐਪਲ ਨੂੰ ਵੱਡਾ ਝਟਕਾ!!

ਐਪਲ ਨੂੰ ਵੱਡਾ ਝਟਕਾ!!

ਆਈਫੋਨ ਨਿਰਮਾਤਾ ਕੰਪਨੀ ਐਪਲ ਨੂੰ ਵੱਡਾ ਝਟਕਾ ਲੱਗਾ ਹੈ। ਯੂਰਪੀਅਨ ਯੂਨੀਅਨ ਦੇ ਡਿਜੀਟਲ ਮਾਰਕੀਟ ਐਕਟ (DMA) ਦੇ ਦਬਾਅ ਅੱਗੇ ਝੁਕਦਿਆਂ, ਕੰਪਨੀ ਨੇ ਐਪਿਕ ਗੇਮਜ਼ ਨੂੰ ਆਪਣਾ ਐਪ ਸਟੋਰ ਲਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਬਾਅਦ ਹੁਣ ਯੂਰਪ ‘ਚ iPhones ਅਤੇ iPads ‘ਤੇ Epic Games ਦੀ ਵਾਪਸੀ ਦਾ ਫੈਸਲਾ ਕੀਤਾ ਗਿਆ ਹੈ। ਐਪ ਸਟੋਰ ਨੂੰ ਲੈ ਕੇ ਐਪਲ ਅਤੇ ਐਪਿਕ ਗੇਮਸ ਵਿਚਾਲੇ ਜੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ।

ਯੂਰਪੀ ਰੈਗੂਲੇਟਰਾਂ ਦੇ ਦਬਾਅ ਹੇਠ ਲੈਣਾ ਪਿਆ ਇਹ ਫੈਸਲਾ 

ਐਪਲ ਨੂੰ ਇਹ ਫੈਸਲਾ ਯੂਰਪੀ ਰੈਗੂਲੇਟਰਾਂ ਦੇ ਦਬਾਅ ਹੇਠ ਲੈਣਾ ਪਿਆ। ਇਸ ਹਫਤੇ ਦੇ ਸ਼ੁਰੂ ਵਿੱਚ, ਐਪਲ ਨੇ ਐਪਿਕ ਗੇਮਜ਼ ਸਟੋਰ ਖੋਲ੍ਹਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਦੀ ਮਸ਼ਹੂਰ ਗੇਮ ਫੋਰਟਨਾਈਟ ਨੂੰ ਵੀ ਐਪ ਸਟੋਰ ‘ਤੇ ਆਉਣ ਤੋਂ ਰੋਕ ਦਿੱਤਾ ਗਿਆ ਸੀ। ਐਪਿਕ ਗੇਮਜ਼ ਨੂੰ ਐਪਲ ਦੇ ਐਪ ਭੁਗਤਾਨ ਨਿਯਮਾਂ ਦੀ ਉਲੰਘਣਾ ਕਰਨ ਲਈ 2020 ਵਿੱਚ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਐਪਿਕ ਗੇਮਜ਼ ਨੇ ਐਪਲ ਦੇ ਨਿਯਮਾਂ ਦਾ ਵਿਰੋਧ ਕੀਤਾ ਸੀ।

ਟੈਕ ਕੰਪਨੀਆਂ ਨੂੰ ਵੀਰਵਾਰ ਤੱਕ ਦਾ ਦਿੱਤਾ ਗਿਆ ਸੀ ਸਮਾਂ 

ਯੂਰਪੀਅਨ ਯੂਨੀਅਨ ਨੇ ਸਾਰੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਡਿਜੀਟਲ ਮਾਰਕੀਟ ਐਕਟ ਦੀ ਪਾਲਣਾ ਕਰਨ ਲਈ ਵੀਰਵਾਰ ਤੱਕ ਦਾ ਸਮਾਂ ਦਿੱਤਾ ਸੀ। ਡੀਐਮਏ ਦੇ ਨਵੇਂ ਨਿਯਮਾਂ ਕਾਰਨ ਐਪਲ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਆਈਓਐਸ ਅਤੇ ਐਂਡਰਾਇਡ ਆਪਰੇਟਿੰਗ ਸਿਸਟਮ ‘ਤੇ ਐਪ ਕੰਟਰੋਲ ਤੱਕ ਸੀਮਤ ਹੋ ਗਈਆਂ ਹਨ। ਈਯੂ ਇੰਡਸਟਰੀ ਚੀਫ ਥੀਏਰੀ ਬ੍ਰੈਟਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਰੈਗੂਲੇਟਰ ਨੇ ਐਪਲ ਨੂੰ ਚੇਤਾਵਨੀ ਦਿੱਤੀ ਸੀ। ਪਰ, ਅਸੀਂ ਖੁਸ਼ ਹਾਂ ਕਿ ਆਈਫੋਨ ਨਿਰਮਾਤਾ ਨੇ ਡੀਐਮਏ ਦੀ ਪਾਲਣਾ ਕਰਕੇ ਐਪਿਕ ਗੇਮਜ਼ ਨੂੰ ਰਾਹਤ ਦਿੱਤੀ ਹੈ। ਡੀਐਮਏ ਦਾ ਅਸਰ ਸਿਰਫ਼ 2 ਦਿਨਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ।

 2020 ਤੋਂ ਚੱਲ ਰਹੀ ਸੀ ਇਹ ਕਾਨੂੰਨੀ ਲੜਾਈ

ਐਪਿਕ ਅਤੇ ਐਪਲ ਵਿਚਕਾਰ ਕਾਨੂੰਨੀ ਲੜਾਈ 2020 ਵਿੱਚ ਸ਼ੁਰੂ ਹੋਈ ਸੀ। ਗੇਮਿੰਗ ਕੰਪਨੀ ਨੇ ਦੋਸ਼ ਲਾਇਆ ਸੀ ਕਿ ਐਪਲ ਇਨ-ਐਪ ਪੇਮੈਂਟ ਰਾਹੀਂ 30 ਫੀਸਦੀ ਤੱਕ ਸਰਵਿਸ ਚਾਰਜ ਵਸੂਲ ਰਹੀ ਹੈ। ਇਹ ਅਮਰੀਕਾ ਦੇ ਵਿਰੋਧੀ ਨਿਯਮਾਂ ਦੀ ਉਲੰਘਣਾ ਹੈ। ਹਾਲਾਂਕਿ, ਐਪਿਕ ਨੂੰ ਕਾਨੂੰਨੀ ਲੜਾਈ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਐਪਿਕ ਨੇ ਜਾਣਬੁੱਝ ਕੇ ਐਪਲ ਦੇ ਨਿਯਮਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ ਐਪਲ ਨੇ ਐਪਿਕ ਨੂੰ ਆਪਣੇ ਉਤਪਾਦਾਂ ਤੋਂ ਬੈਨ ਕਰ ਦਿੱਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments