ਅਧਿਕਾਰੀਆਂ ਨੇ ਦੱਸਿਆ ਕਿ, ਆਮ ਤੌਰ ‘ਤੇ, ਸਾਲਾਨਾ ਤਬਾਦਲੇ ਦੇ ਤੌਰ ‘ਤੇ ਪ੍ਰਤੀ ਸਟੇਸ਼ਨ ਸਿਰਫ਼ 2-3 ਅਧਿਕਾਰੀਆਂ ਦਾ ਤਬਾਦਲਾ ਸ਼ਾਮਲ ਹੁੰਦਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਖੇਤਰੀ ਦਫ਼ਤਰ ‘ਚ ਇੱਕ ਵੱਡਾ ਫੇਰਬਦਲ ਕੀਤਾ ਗਿਆ ਹੈ। ਹਾਲ ਹੀ ‘ਚ, ਇੱਕ ਈਡੀ ਟੀਮ ਨੇ ਪੰਜਾਬ ‘ਚ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨਾਲ ਜੁੜੀਆਂ ਪ੍ਰਾਪਰਟੀਜ਼ ‘ਤੇ ਛਾਪੇਮਾਰੀ ਕੀਤੀ। ਹੁਣ, ਇਸ ਤੋਂ ਬਾਅਦ ਦੇ ਇੱਕ ਘਟਨਾਕ੍ਰਮ ‘ਚ, ਵੱਡੀ ਗਿਣਤੀ ‘ਚ ਈਡੀ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਤਬਾਦਲਿਆਂ ਦੇ ਦਫ਼ਤਰ ਦੇ ਕੰਮਕਾਜ ‘ਤੇ ਪ੍ਰਭਾਵ ਪੈਣ ਦੀ ਉਮੀਦ ਹੈ।
ਅਧਿਕਾਰੀਆਂ ਨੇ ਦੱਸਿਆ ਕਿ, ਆਮ ਤੌਰ ‘ਤੇ, ਸਾਲਾਨਾ ਤਬਾਦਲੇ ਦੇ ਤੌਰ ‘ਤੇ ਪ੍ਰਤੀ ਸਟੇਸ਼ਨ ਸਿਰਫ਼ 2-3 ਅਧਿਕਾਰੀਆਂ ਦਾ ਤਬਾਦਲਾ ਸ਼ਾਮਲ ਹੁੰਦਾ ਹੈ। ਹਾਲਾਂਕਿ, ਇਸ ਵਾਰ ਵੱਖ-ਵੱਖ ਰੈਂਕਾਂ ਦੇ 13 ਅਧਿਕਾਰੀਆਂ ਦਾ ਜਲੰਧਰ ਤੋਂ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਕੁੱਝ ਨੇ ਸਿਰਫ਼ ਇੱਕ ਸਾਲ ਲਈ ਸੇਵਾ ਨਿਭਾਈ ਸੀ।
ਸਾਬਕਾ ਸੀਐਮ ਦੇ ਘਰ ਰੇਡ ਤੋਂ ਬਾਅਦ ਹੋਇਆ ਸੀ ਟ੍ਰਾਂਸਫਰ
ਲਗਭਗ ਬਰਾਬਰ ਗਿਣਤੀ ‘ਚ ਅਧਿਕਾਰੀਆਂ ਨੇ ਅਜੇ ਆਪਣੀਆਂ ਡਿਊਟੀਆਂ ਸੰਭਾਲਣੀਆਂ ਹਨ, ਜਿਸ ਕਾਰਨ ਦਫ਼ਤਰ ‘ਚ ਅਸਥਾਈ ਤੌਰ ‘ਤ ਸਟਾਫ ਦੀ ਘਾਟ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ, ਜਲੰਧਰ ਦੇ ਸਭ ਤੋਂ ਸੀਨੀਅਰ ਈਡੀ ਅਧਿਕਾਰੀ ਸੰਯੁਕਤ ਨਿਰਦੇਸ਼ਕ ਰਵੀ ਤਿਵਾੜੀ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ, ਰਾਜਿੰਦਰ ਸਿੰਘ ਨੂੰ ਸੰਮਨ ਜਾਰੀ ਕੀਤੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਚੇਨੱਈ ਟ੍ਰਾਂਸਫਰ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੇ ਉੱਤਰਾਧਿਕਾਰੀ, ਦਿਨੇਸ਼ ਪੁਰੂਚੁਰੀ, ਇਸ ਸਮੇਂ ਜਲੰਧਰ ਦਫ਼ਤਰ ਦਾ ਵਾਧੂ ਚਾਰਜ ਸੰਭਾਲ ਰਹੇ ਹਨ ਤੇ ਮੁੱਖ ਤੌਰ ‘ਤੇ ਦਿੱਲੀ ਤੋਂ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਮਾਰਚ ਦੇ ਅੰਤ ਤੱਕ, 12 ਹੋਰ ਕਰਮਚਾਰੀਆਂ ਦਾ ਵੀ ਟ੍ਰਾਂਸਫਰ ਕੀਤਾ ਗਿਆ ਸੀ।
“ਇੰਨੇ ਵੱਡੇ ਪੱਧਰ ਤੇ ਫੇਰਬਦਲ ਕੋਈ ਆਮ ਘਟਨਾ ਨਹੀਂ”
ਕਈ ਸਹਾਇਕ ਨਿਰਦੇਸ਼ਕਾਂ ਨੂੰ ਬੰਗਲੁਰੂ, ਹੈਦਰਾਬਾਦ, ਚੇਨਈ ਤੇ ਜੰਮੂ-ਕਸ਼ਮੀਰ ਸਮੇਤ ਵੱਖ-ਵੱਖ ਸ਼ਹਿਰਾਂ ‘ਚ ਟ੍ਰਾਂਸਫਰ ਕੀਤਾ ਗਿਆ ਹੈ, ਜਦੋਂ ਕਿ ਚੰਡੀਗੜ੍ਹ, ਜੰਮੂ-ਕਸ਼ਮੀਰ, ਹੈਦਰਾਬਾਦ ਤੇ ਬੰਗਲੁਰੂ ਤੋਂ ਨਵੇਂ ਅਧਿਕਾਰੀ ਜਲੰਧਰ ‘ਚ ਤਾਇਨਾਤ ਕੀਤੇ ਗਏ ਹਨ। ਘੱਟੋ-ਘੱਟ ਪੰਜ ਇਨਫੋਰਸਮੈਂਟ ਅਧਿਕਾਰੀਆਂ ਨੂੰ ਵੀ ਵੱਖ-ਵੱਖ ਥਾਵਾਂ ‘ਤੇ ਟ੍ਰਾਂਸਫਰ ਕੀਤਾ ਗਿਆ ਹੈ। ਜਦੋਂ ਕਿ ਕੁਝ ਰਿਪਲੇਸਮੈਂਟ ਕੀਤੇ ਗਏ ਹਨ, ਹੁਣ ਤੱਕ ਸਿਰਫ਼ ਇੱਕ ਨਵੇਂ ਕਰਮਚਾਰੀ ਨੇ ਦਫ਼ਤਰ ‘ਚ ਚਾਰਜ ਸੰਭਾਲਿਆ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਨਰਗਠਿਤ ਟੀਮ ਨੂੰ ਸਥਿਰ ਕਰਨਅਤੇ ਪੂਰੀ ਗਤੀ ਨਾਲ ਜਾਂਚ ਮੁੜ ਸ਼ੁਰੂ ਕਰਨ ‘ਚ 20 ਤੋਂ 30 ਦਿਨ ਲੱਗ ਸਕਦੇ ਹਨ। ਤਬਾਦਲਿਆਂ ਦੇ ਪੈਮਾਨੇ ਨੂੰ ਅਸਾਧਾਰਨ ਦੱਸਦੇ ਹੋਏ, ਅਧਿਕਾਰੀ ਨੇ ਟਿੱਪਣੀ ਕੀਤੀ ਕਿ ਇੰਨੀ ਵੱਡੀ ਪੱਧਰ ‘ਤੇ ਫੇਰਬਦਲ ਕਰਨਾ ਕੋਈ ਆਮ ਘਟਨਾ ਨਹੀਂ ਹੈ।