HomeDesh170 ਦੇਸ਼ਾਂ ਵਿੱਚੋਂ ਭਾਰਤ 36ਵੇਂ ਨੰਬਰ ‘ਤੇ, ਰੈਂਕਿੰਗ ਸੁਧਰੀ, ਜਾਣੋ ਕੀ ਹੈ... Deshlatest NewsPanjabVidesh 170 ਦੇਸ਼ਾਂ ਵਿੱਚੋਂ ਭਾਰਤ 36ਵੇਂ ਨੰਬਰ ‘ਤੇ, ਰੈਂਕਿੰਗ ਸੁਧਰੀ, ਜਾਣੋ ਕੀ ਹੈ ਪੂਰਾ ਮਾਮਲਾ By admin April 4, 2025 0 185 Share FacebookTwitterPinterestWhatsApp ਸੰਯੁਕਤ ਰਾਸ਼ਟਰ ਨੇ ਆਉਣ ਵਾਲੀ ਤਕਨਾਲੋਜੀ ਬਾਰੇ ਦੁਨੀਆ ਦੇ ਦੇਸ਼ਾਂ ਦੀ ਤਿਆਰੀ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਆਉਣ ਵਾਲੀ ਤਕਨੀਕ ਨੂੰ ਲੈ ਕੇ ਦੁਨੀਆ ਦੇ ਕਿੰਨੇ ਦੇਸ਼ ਤਿਆਰ ਹਨ, ਇਸ ਤੇ ਸੰਯੁਕਤ ਰਾਸ਼ਟਰ (UN) ਦੇ ਇੱਕ ਸੰਗਠਨ ਨੇ 170 ਦੇਸ਼ਾਂ ਦਾ ਮੁਲਾਂਕਣ ਕੀਤਾ ਹੈ। ਇਸ ਸੂਚੀ ਵਿੱਚ ਭਾਰਤ 36ਵੇਂ ਨੰਬਰ ‘ਤੇ ਰਿਹਾ ਹੈ। 2022 ਵਿੱਚ, ਉਨ੍ਹਾਂ ਦਾ ਰੈਂਕ 48ਵਾਂ ਸੀ। ਜੇਕਰ ਅਸੀਂ ਇਸ ਰੈਂਕਿੰਗ ਵਿੱਚ ਜਾਈਏ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਭਾਰਤ ਹੁਨਰ ਦੇ ਮਾਮਲੇ ਵਿੱਚ 113ਵੇਂ ਸਥਾਨ ‘ਤੇ ਹੈ। ਪਰ ਇਹ ਖੋਜ ਅਤੇ ਵਿਕਾਸ ਵਿੱਚ ਤੀਜੇ ਸਥਾਨ ‘ਤੇ ਹੈ, ਅਤੇ ਇੰਡਸਟ੍ਰੀਅਲ ਕੈਪੇਸਿਟੀ ਵਿੱਚ 10ਵੇਂ ਸਥਾਨ ‘ਤੇ ਹੈ। ਭਾਰਤ ਤੋਂ ਇਲਾਵਾ, ਚੀਨ, ਬ੍ਰਾਜ਼ੀਲ ਅਤੇ ਫਿਲੀਪੀਨਜ਼ ਵਰਗੇ ਵਰਗੇ ਵਿਕਾਸਸ਼ੀਲ ਦੇਸ਼ ਉੱਭਰਦੀ ਤਕਨੀਕ ਵਿੱਚ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਇਸ ਰਿਪੋਰਟ ਨੂੰ ਤਿਆਰ ਕਰਨ ਲਈ, ਇਨ੍ਹਾਂ ਦੇਸ਼ਾਂ ਵਿੱਚ ਮੌਜੂਦ ਸੂਚਨਾ ਅਤੇ ਸੰਚਾਰ ਦੇ ਇੰਫਰਾਸਟ੍ਰਕਚ, ਸਕਿਲਸ, ਰਿਸਰਚ ਅਤੇ ਡੇਵਲਪਮੈਂਟ ਨਾਲ ਜੁੜੀਆਂ ਗਤੀਵਿਧੀਆਂ, ਉਦਯੋਗਿਕ ਸਮਰੱਥਾ, ਪੈਸੇ ਤੱਕ ਪਹੁੰਚ ਆਦਿ ਵਰਗੇ ਮਹੱਤਵਪੂਰਨ ਮਾਪਦੰਡਾਂ ਨੂੰ ਪਰਖਿਆ ਗਿਆ ਹੈ। ਰਿਪੋਰਟ ਵਿੱਚ ਭਾਰਤ ਸੂਚਨਾ ਅਤੇ ਸੰਚਾਰ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ 99ਵੇਂ, ਸਕਿਲਸ ਵਿੱਚ 113ਵੇਂ, ਰਿਸਰਚ ਅਤੇ ਡੇਵਲਪਮੈਂਟ ਵਿੱਚ ਤੀਜੇ, ਉਦਯੋਗਿਕ ਸਮਰੱਥਾ ਵਿੱਚ 10ਵੇਂ ਸਥਾਨ ‘ਤੇ ਹੈ, ਜਦੋਂ ਕਿ ਵਿੱਤ ਤੱਕ ਪਹੁੰਚ ਦੇ ਮਾਮਲੇ ਵਿੱਚ ਭਾਰਤ 70ਵੇਂ ਸਥਾਨ ‘ਤੇ ਹੈ। ਚੀਨ, ਬ੍ਰਾਜ਼ੀਲ ਚੰਗੀ ਹਾਲਤ ਵਿੱਚ ਰਿਪੋਰਟ ਦੇ ਅਨੁਸਾਰ, ਭੂਟਾਨ, ਭਾਰਤ, ਮੋਰੋਕੋ, ਮਲਦੋਵਾ ਅਤੇ ਤਿਮੋਰ-ਲੇਸਤੇ ਨੇ ਉੱਚ-ਹੁਨਰਮੰਦ ਨੌਕਰੀਆਂ ਲਈ ਆਪਣੇ ਲੋਕਾਂ ਦੀ ਭਰਤੀ ਵਿੱਚ ਕਾਫ਼ੀ ਸੁਧਾਰ ਕੀਤਾ ਹੈ। ਇਸ ਤੋਂ ਇਲਾਵਾ, ਬ੍ਰਾਜ਼ੀਲ, ਚੀਨ, ਭਾਰਤ ਅਤੇ ਫਿਲੀਪੀਨਜ਼ ਵਰਗੇ ਵਿਕਾਸਸ਼ੀਲ ਦੇਸ਼ ਤਕਨਾਲੋਜੀ ਵਿੱਚ ਸੁਧਾਰ ਲਈ ਬਹੁਤ ਉਤਸੁਕ ਨਜ਼ਰ ਆ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਆਪ ਨੂੰ ਇੱਕ ਅਜਿਹੀ ਦੁਨੀਆ ਲਈ ਤਿਆਰ ਕਰਨ ਦੀ ਜ਼ਰੂਰਤ ਹੈ ਜੋ ਏਆਈ ਅਤੇ ਹੋਰ ਤਕਨਾਲੋਜੀਆਂ ਕਾਰਨ ਤੇਜ਼ੀ ਨਾਲ ਆਕਾਰ ਲੈ ਰਹੀ ਹੈ। AI ਵਿੱਚ ਕੌਣ ਚੰਗਾ ਕਰ ਰਿਹਾ ਹੈ? ਇਸ ਰਿਪੋਰਟ ਵਿੱਚ, ਵਿਕਸਤ ਦੇਸ਼ ਰੈਕਿੰਗ ਦੇ ਲਿਹਾਜ ਨਾਲ ਸਭਤੋਂ ਅੱਗੇ ਹਨ, ਪਰ ਭਾਰਤ, ਸਿੰਗਾਪੁਰ ਅਤੇ ਚੀਨ ਸਮੇਤ ਕੁਝ ਵਿਕਾਸਸ਼ੀਲ ਦੇਸ਼ ਕਾਫ਼ੀ ਵਧੀਆ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੀਨ, ਜਰਮਨੀ, ਭਾਰਤ, ਬ੍ਰਿਟੇਨ ਅਤੇ ਅਮਰੀਕਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਬਹੁਤ ਮਜ਼ਬੂਤੀ ਹਾਸਲ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਏਆਈ ਰਾਹੀਂ ਰੁਜ਼ਗਾਰ ਦੇ ਮੌਕਿਆਂ ਨੂੰ ਖਤਮ ਕਰਨ ਦੀ ਬਜਾਏ, ਉਨ੍ਹਾਂ ਨੂੰ ਵਧਾਉਣ ਲਈ ਰੀਸਕਿਲਿੰਗ, ਅਪਸਕਿਲਿੰਗ ਕਰਨਾ ਵਧੇਰੇ ਮਹੱਤਵਪੂਰਨ ਹੈ। ਕਲਾਉਡ ਇੰਨਫਰਾਸਟ੍ਰਕਚਰ ਵਿੱਚ ਕੌਣ ਅੱਗੇ? ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਲਾਉਡ ਇੰਫਰਾਸਟ੍ਰਕਚਪ ਦੇ ਮਾਮਲੇ ਵਿੱਚ ਟਾਪ 10 ਅਰਥਵਿਵਸਥਾਵਾਂ ਵਿੱਚੋਂ, ਚੀਨ ਅਤੇ ਅਮਰੀਕਾ ਕੋਲ ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਵੱਧ ਸੇਵਾਵਾਂ ਹਨ। ਹਾਂ, ਸਿੰਗਾਪੁਰ ਤੋਂ ਇਲਾਵਾ, ਭਾਰਤ ਅਤੇ ਬ੍ਰਾਜ਼ੀਲ ਵੀ ਵਿਕਾਸਸ਼ੀਲ ਦੇਸ਼ਾਂ ਵਜੋਂ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹਨ। GitHub ਡਿਵੈਲਪਰਸ ਦੀ ਸਭ ਤੋਂ ਵੱਡੀ ਗਿਣਤੀ ਅਮਰੀਕਾ ਵਿੱਚ ਹੈ। ਇਸ ਤੋਂ ਬਾਅਦ, ਭਾਰਤ ਅਤੇ ਚੀਨ ਆਉਂਦੇ ਹਨ। ਜੇਕਰ ਅਸੀਂ ਇਸ ਨੂੰ ਇਸ ਤਰ੍ਹਾਂ ਵੇਖੀਏ, ਤਾਂ ਭਾਰਤ ਤਕਨਾਲੋਜੀ ਵਿੱਚ ਆਪਣੀ ਸਥਿਤੀ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। Share FacebookTwitterPinterestWhatsApp Previous articlePakistan ਤੋਂ ਆਈ ਮਹਿਲਾ ਨੇ ਵਾਘ੍ਹਾ ਬਾਰਡਰ ਤੇ ਦਿੱਤਾ ਬੱਚੀ ਨੂੰ ਜਨਮ, ਨਾਮ ਰੱਖਿਆ ‘ਭਾਰਤੀ’Next articlePunjab Police ਦੀ ਇੰਸਟਾ ਕਵੀਨ, ਬਦਮਾਸ਼ੀ ਵਾਲੇ ਗੀਤਾਂ ਦੀ ਸ਼ੌਕੀਨ, ਡਰੱਗ ਰਿਕਵਰੀ ‘ਤੇ ਕਿਹਾ – ਸਭ ਕੁਝ ਝੂਠ ਹੈ adminhttps://punjabbuzz.com/Punjabi RELATED ARTICLES Desh ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ October 20, 2026 latest News Amit Shah’ ਦੇ ਦੌਰੇ ‘ਤੇ ਭੱਖੀ ਸਿਆਸਤ, Aman Arora ਨੇ ਪੁੱਛੇ ਤਿੰਨ ਸਵਾਲ October 20, 2026 Desh ਝੋਟਾ ਕਤਲ ਮਾਮਲਾ: ਇਨਸਾਫ਼ ਲਈ ਧਰਨਾ 8ਵੇਂ ਦਿਨ ਵੀ ਜਾਰੀ, ਅੱਜ ਅਮਿਤ ਸ਼ਾਹ ਕਰਨਗੇ ਪਰਿਵਾਰ ਨਾਲ ਮੁਲਾਕਾਤ October 20, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ October 20, 2026 Amit Shah’ ਦੇ ਦੌਰੇ ‘ਤੇ ਭੱਖੀ ਸਿਆਸਤ, Aman Arora ਨੇ ਪੁੱਛੇ ਤਿੰਨ ਸਵਾਲ October 20, 2026 ਝੋਟਾ ਕਤਲ ਮਾਮਲਾ: ਇਨਸਾਫ਼ ਲਈ ਧਰਨਾ 8ਵੇਂ ਦਿਨ ਵੀ ਜਾਰੀ, ਅੱਜ ਅਮਿਤ ਸ਼ਾਹ ਕਰਨਗੇ ਪਰਿਵਾਰ ਨਾਲ ਮੁਲਾਕਾਤ October 20, 2026 Dussehra 2026: ਅੱਜ ਮਨਾਇਆ ਜਾਵੇਗਾ ਦੁਸਹਿਰਾ, ਜਾਣੋ ਸ਼ਸਤ੍ਰ ਪੂਜਾ ਦਾ ਸ਼ੁਭ ਮੁਹੂਰਤ ਤੇ ਰਾਵਣ ਦਹਨ ਦਾ ਸਮਾਂ October 20, 2026 Load more Recent Comments